ਬ੍ਰਿਕ ਦੇਸ਼ਾਂ ਵਿਚਾਲੇ ਨੇੜਲਾ ਸਹਿਯੋਗ ਜ਼ਰੂਰੀ : ਡਾ. ਮਨਮੋਹਨ ਸਿੰਘ |
|
|
ਬ੍ਰਾਜ਼ੀਲੀਆ, 16 ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :- ਕੁਦਰਤੀ ਸਰੋਤਾਂ ਦੇ ਮਾਮਲੇ ਵਿਚ ਭਾਰਤ, ਰੂਸ, ਚੀਨ ਅਤੇ ਬ੍ਰਾਜ਼ੀਲ ਨੂੰ ਖੁਸਹਾਲ ਦਸਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 'ਬ੍ਰਿਕ' ਨਾਂ ਤੋਂ ਮਸ਼ਹੂਰ ਇਨ੍ਹਾਂ ਚਾਰ ਦੇਸ਼ਾਂ ਵਿਚਾਲੇ ਊਰਜਾ ਅਤੇ ਖਾਧ ਸੁਰੱਖਿਆ ਦੇ ਖੇਤਰ ਵਿਚ ਨੇੜਲੇ ਸਹਿਯੋਗ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਬ੍ਰਿਕ ਦੇ ਮੈਂਬਰਾਂ ਵਿਚਾਲੇ ਵਪਾਰ, ਨਿਵੇਸ਼, ਵਿਗਿਆਨ ਅਤੇ ਤਕਨੀਕ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਸਹਿਯੋਗ ਦੀ ਸੰਭਾਵਨਾ ਦਾ ਭਰਵਾਂ ਲਾਭ ਚੁੱਕੇ ਜਾਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ । ਅੱਜ ਇਥੇ ਬ੍ਰਿਕ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਚਾਰੇ ਦੇਸ਼ ਸਾਂਝੇ ਵਿਕਾਸ ਦੇ ਖੇਤਰ ਆਪਣੇ ਤਜ਼ਰਬੇ ਨੂੰ ਸਾਂਝਾ ਕਰਕੇ ਲਾਭ ਚੁੱਕ ਸਕਦੇ ਹਨ। ਬ੍ਰਾਜ਼ੀਲ ਦੀ ਰਾਜਧਾਨੀ ਵਿਚ ਹੋ ਰਹੇ ਚਾਰ ਦੇਸ਼ਾਂ ਦੀ ਜਥੇਬੰਦੀ ਦੇ ਦੂਜੇ ਸ਼ਿਖਰ ਸੰਮੇਲਨ ਵਿਚ ਡਾ. ਸਿੰਘ ਨੇ ਕਿਹਾ ਕਿ ਅਸੀਂ ਚਾਰ ਵੱਡੇ ਦੇਸ਼ ਹਾਂ ਜਿਨ੍ਹਾਂ ਕੋਲ ਲੋੜੀਂਦੇ ਸਾਧਨ, ਵੱਡੀ ਆਬਾਦੀ ਅਤੇ ਭਿੰਨਤਾਵਾਂ ਵਾਲਾ ਸਮਾਜ ਹੈ। ਸਾਡੀ ਇੱਤਾ ਹੈ ਕਿ ਅਸੀਂ ਤੇਜ਼ੀ ਨਾਲ ਵਿਕਾਸ ਕਰੀਏ ਅਤੇ ਕੌਮਾਂਤਰੀ ਮਾਹੌਲ ਸਾਡੇ ਵਿਕਾਸ ਦੇ ਟੀਚਿਆਂ ਲਈ ਅਨੁਕੂਲ ਹੋਵੇ। ਉਨ੍ਹਾਂ ਕਿਹਾ ਕਿ ਚਾਰੇ ਦੇਸ਼ਾਂ ਦੇ ਲੋਕ ਸਾਥੋਂ ਉਮੀਦ ਕਰਦੇ ਹਨ ਕਿ ਅਸੀਂ ਮਿਲ ਕੇ ਸਾਂਝੇ ਸਮਾਜਿਕ ਅਤੇ ਵਿੱਤੀ ਵਿਕਾਸ ਦਾ ਲਾਭ ਉਨ੍ਹਾਂ ਤੱਕ ਪਹੁੰਚਾਈਏ। ਅਜਿਹੇ ਵਿਚ ਊਰਜਾ ਅਤੇ ਖਾਧ ਸੁਰੱਖਿਆ ਅਜਿਹੇ ਦੋ ਖੇਤਰ ਹਨ ਜਿਥੇ ਇਕੱਠੇ ਮਿਲ ਕੇ ਕੰਮ ਕੀਤਾ ਜਾ ਸਕਦਾ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਾਡੀ ਜਥੇਬੰਦੀ ਦੇ ਮੈਂਬਰ ਦੇਸ਼ਾਂ ਵਿਚ ਦੋ ਅਜਿਹੇ ਦੇਸ਼ ਹਨ ਜੋ ਊਰਜਾ ਦੇ ਵੱਡੇ ਉਤਪਾਦਕ ਹਨ ਅਤੇ ਦੋ ਅਜਿਹੇ ਦੇਸ਼ ਸ਼ਾਮਲ ਹਨ ਜਿਥੇ ਊਰਜਾ ਦੀ ਖ਼ਪਤ ਸਭ ਤੋਂ ਵੱਧ ਹੁੰਦੀ ਹੈ। ਅਸੀਂ ਖਪਤ ਅਤੇ ਮਾਰਕੀਟਿੰਗ ਖੇਤਰ ਤੋਂ ਇਲਾਵਾ ਨਵੇਂ ਈਂਧਣਾਂ ਦੇ ਵਿਕਾਸ ਅਤੇ ਸਾਫ਼ ਊਰਜਾ ਤਕਨੀਕ ਦੇ ਖੇਤਰ ਵਿਚ ਸਹਿਯੋਗ ਕਰ ਸਕਦੇ ਹਾਂ।
|