ਰੋਕੀ ਜਾ ਸਕਦੀ ਸੀ ਬੈਨਜ਼ੀਰ ਦੀ ਹੱਤਿਆ : ਯੂਐਨ |
|
|
ਸੰਯੁਕਤ ਰਾਸ਼ਟਰ ,16 ਅਪ੍ਰੈਲਮੀਡੀਆ ਦੇਸ਼ ਪੰਜਾਬ ਬਿਊਰੋ :-ਸੰਯੁਕਤ ਰਾਸ਼ਟਰ ਦੁਆਰਾ ਗਠਿਤ ਸੁਤੰਤਰ ਸੰਮਤੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਸਾਬਕਾ ਪ੍ਰਧਾਨਮੰਤਰੀ ਬੈਨਜ਼ੀਰ ਭੁੱਟੋ ਦੀ ਹੱਤਿਆ ਨੂੰ ਰੋਕਿਆ ਜਾ ਸਕਦਾ ਸੀ। ਰਿਪੋਰਟ ਵਿੱਚ ਬੈਨਜ਼ੀਰ ਦੀ ਸੁਰੱਖਿਆ ਵਿੱਚ 'ਅਸਫ਼ਲਤਾ' ਲਈ ਤੱਤਕਾਲੀਨ ਮੁਸ਼ੱਰਫ ਸਰਕਾਰ ਦੀ ਆਲੋਚਨਾ ਵੀ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਵਿੱਚ ਚਿਲੀ ਦੇ ਰਾਜਦੂਤ ਹੇਰਾਲਡੋ ਮੁਨੋਜ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਸੰਮਤੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਬੈਨਜ਼ੀਰ ਭੁੱਟੋ ਦੀ ਹੱਤਿਆ ਨੂੰ ਟਾਲਿਆ ਜਾ ਸਕਦਾ ਸੀ। ਰਿਪੋਰਟ ਵਿੱਚ ਬੈਨਜ਼ੀਰ ਦੇ ਪਾਕਿਸਤਾਨ ਪਰਤਣ ਤੇ ਉਨ੍ਹਾਂ ਦੀ ਸੁਰੱਖਿਆ ਨਾ ਕਰ ਸਕਣ ਅਤੇ ਬਾਅਦ ਵਿੱਚ ਹੱਤਿਆ ਦੀ ਜਾਂਚ ਵਿੱਚ ਜਾਣ-ਬੁੱਝ ਕੇ 'ਅਸਫ਼ਲਤਾ' ਲਈ ਮੁਸ਼ੱਰਫ ਸਰਕਾਰ ਦੀ ਨਿੰਦਾ ਕੀਤੀ ਗਈ ਹੈ। ਜਾਂਚਕਰਤਾਵਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਬੈਨਜ਼ੀਰ ਦੀ ਜਾਨ ਨੂੰ ਗੰਭੀਰ ਖਤਰੇ ਦੇ ਬਾਰੇ ਸੂਚਨਾ ਨੂੰ ਅੱਗੇ ਦੇਣ ਦੀ ਸਿਵਾਏ ਅਧਿਕਾਰੀਆਂ ਨੇ ਖਤਰੇ ਨੂੰ ਟਾਲਣ ਲਈ ਕੋਈ ਸੁਰੱਖਿਆਤਮਿਕ ਉਪਾਅ ਨਹੀਂ ਕੀਤਾ।
|