ਵਿਦੇਸ਼ ਸਕੱਤਰ ਪੱਧਰੀ ਗੱਲਬਾਤ ਤੋਂ ਪਹਿਲਾਂ ਪਾਕਿ ਕਰੇਗਾ ਭਾਰਤੀ ਦਸਤਾਵੇਜ਼ ਦੀ ਜਾਂਚ |
|
|
ਇਸਮਾਲਾਬਾਦ, 19ਜੂਨ (ਮੀਡੀਆ ਦੇਸ਼ ਪੰਜਾਬ ਬੀਊਰੋ) ਭਾਰਤ ਅਤੇ ਪਾਕਿਸਤਾਨ ਵਿਚਾਲੇ ਬੇਭਰੋਸਗੀ ਦਾ ਖੱਪਾ ਪੂਰਨ ਲਈ ਦੋਵਾਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਦੀ ਮਹੱਤਵਪੂਰਨ ਬੈਠਕ ਤੋਂ ਪਹਿਲਾਂ ਪਾਕਿਸਤਾਨ ਦਾ ਗ੍ਰਹਿ ਮੰਤਰਾਲਾ ਭਾਰਤ ਵਲੋਂ ਇਸਲਾਮਾਬਾਦ ਨੂੰ ਸੌਂਪੇ ਗਏ 11ਵੇਂ ਦਸਤਾਵੇਜ਼ ਦੀ ਜਾਂਚ ਕਰੇਗਾ। ਦੋ ਸਾਲ ਪਹਿਲਾਂ ਮੁੰਬਈ 'ਤੇ ਹੋਏ ਅਤਿਵਾਦੀ ਹਮਲੇ ਦੇ ਸਬੰਧ ਵਿਚ ਭਾਰਤ ਨੇ ਇਹ 11ਵਾਂ ਦਸਤਾਵੇਜ਼ ਕੱਲ੍ਹ ਪਾਕਿਸਤਾਨ ਨੂੰ ਸੌਂਪਿਆ ਸੀ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਬਦੁਲ ਬਾਸਿਤ ਨੇ ਸੰਖੇਪ ਬਿਆਨ ਵਿਚ ਕਿਹਾ ਕਿ ਨਵੀਂ ਦਿੱਲੀ ਤੋਂ ਦਸਤਾਵੇਜ਼ ਹਾਸਲ ਕਰਨ ਲਈ ਇੰਤਜ਼ਾਮ ਕੀਤੇ ਗਏ ਹਨ। ਬਾਸਿਤ ਨੇ ਕਿਹਾ ਕਿ ਜਿਵੇਂ ਹੀ ਦਸਤਾਵੇਜ਼ ਮਿਲੇਗਾ ਇਸ ਨੂੰ ਜਾਂਚ ਲਈ ਗ੍ਰਹਿ ਮੰਤਰਾਲੇ ਨੂੰ ਸੌਂਪ ਦਿੱਤਾ ਜਾਵੇਗਾ। ਖਬਰ ਚੈਨਲਾਂ ਨਾਲ ਗੱਲਬਾਤ ਵਿਚ ਬਾਸਿਤ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਇਸ ਗੱਲ ਲਈ ਵਚਨਬੱਧ ਹੈ ਕਿ ਮੁੰਬਈ 'ਤੇ ਅਤਿਵਾਦੀ ਹਮਲਿਆਂ ਵਿਚ ਜਿਸ ਕਿਸੇ ਦਾ ਵੀ ਹੱਥ ਹੈ ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੀ ਜ਼ਮੀਨ 'ਤੇ ਦੋਸ਼ੀਆਂ ਦੇ ਖ਼ਿਲਾਫ਼ ਪਾਰਦਰਸ਼ੀ ਢੰਗ ਨਾਲ ਅਤੇ ਪੇਸ਼ੇਵਰ ਤਰੀਕੇ ਨਾਲ ਮੁਕੱਦਮਾ ਚਲਾ ਰਿਹਾ ਹੈ ਅਤੇ ਭਾਰਤੀ ਅਧਿਕਾਰੀਆਂ ਨੇ ਹਾਲ ਹੀ ਵਿਚ ਜੋ ਸਬੂਤ ਸੌਂਪੇ ਹਨ, ਪਾਕਿਸਤਾਨ ਸਰਕਾਰ ਉਨ੍ਹਾਂ ਦਾ ਸਮੁੱਚੇ ਤੌਰ 'ਤੇ ਵਿਸ਼ਲੇਸ਼ਣ ਕਰੇਗੀ।ਰਾਹੁਲ ਗਾਂਧੀ ਦਾ ਜਨਮ ਦਿਨ ਬਣਿਆ 'ਸੰਕਲਪ ਦਿਵਸ'ਲਖਨਊ, 19 ਜੂਨ (ਚ.ਨ.ਸ.): ਕਾਂਗਰਸ ਲਾਓ, ਪ੍ਰਦੇਸ਼ ਬਚਾਓ ਦੇ ਸੰਕਲਪ ਦੇ ਨਾਲ ਉਤਰ ਪ੍ਰਦੇਸ਼ ਵਿਚ ਅੱਜ ਰਾਹੁਲ ਗਾਂਧੀ ਦਾ 40ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ। ਗਾਂਧੀ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਅਮੇਠੀ ਅਤੇ ਰਾਏਬਰੇਲੀ ਵਿਚ ਜਨਮ ਦਿਨ ਦੀ ਧੂੰਮ ਵੱਧ ਦਿਖਾਈ ਦਿੱਤੀ। ਲਖਨਊ ਵਿਚ ਵੀ ਕਈ ਸਥਾਨਾਂ 'ਤੇ ਮਿਠਾਈਆਂ ਵੰਡੀਆਂ ਗਈਆਂ ਅਤੇ ਸ਼ਰਬਤ ਪਿਲਾਉਣ ਦਾ ਪ੍ਰੋਗਰਾਮ ਚਲ ਰਿਹਾ ਸੀ। ਕਾਂਗਰਸੀ ਆਗੂ ਗਰੀਬ ਲੋਕਾਂ ਨੂੰ ਫਲ ਤੇ ਮਿਠਾਈਆਂ ਵੰਡਦੇ ਦੇਖੇ ਗਏ।
|