ਨਿਊਜਰਸੀ ਦੀ ਸਿੱਖ ਡੇ ਪਰੇਡ ਵਿਚ ਭਾਰੀ ਰੌਣਕਾਂ ਲੱਗੀਆਂ |
|
|
ਨਿਊਯਾਰਕ, 27 ਜੁਲਾਈ-ਬੀਤੇ ਕੁਝ ਸਮੇਂ ਤੋਂ ਅਮਰੀਕਾ ਦੀਆਂ ਸਿੱਖ ਡੇ ਪਰੇਡਾਂ ਦੇ ਘਟਦੇ ਰੁਝਾਨ ਨੇ ਉਸ ਸਮੇਂ ਰੁਖ਼ ਬਦਲਿਆ ਜਦੋਂ ਸਿੱਖਾਂ ਅਤੇ ਪੰਜਾਬੀਆਂ ਦੇ ਗੜ੍ਹ ਸਮਝੇ ਜਾਂਦੇ ਕਾਰਟਰੇਟ ਸ਼ਹਿਰ ਵਿਚ ਸਿੱਖ
ਡੇ ਪਰੇਡ ਦਾ ਜਾਹੋ ਜਲਾਲ ਖਾਸ ਹੋ ਨਿਬੜਿਆ। ਵੱਖ-ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਅਤੇ ਸੰਗਤ ਦਾ ਠਾਠਾਂ ਮਾਰਦਾ ਇਕੱਠ ਪੂਰੇ ਸ਼ਹਿਰ ਨੂੰ ਕੇਸਰੀ ਰੰਗ ’ਚ ਰੰਗ ਰਿਹਾ ਸੀ। ਵੱਖ-ਵੱਖ ਫਲੋਟਾਂ, ਪੰਜ ਪਿਆਰਿਆਂ ਦੀ ਅਗਵਾਈ ਅਤੇ ਮਾਰਸ਼ਲ ਆਰਟ ਦੇ ਨਜ਼ਾਰੇ ਆਪਣੇ ਆਪ ਵਿਚ ਰੌਚਿਕਤਾ ਪ੍ਰਦਾਨ ਕਰਦੇ ਸਨ। ਕਾਰਟਰੇਟ ਅਮੈਰੀਕਨ ਸਿੱਖ ਅਵੇਰਨੈੱਸ ਐਸੋਸੀਏਸ਼ਨ ਦੇ ਉਕਤ ਉਪਰਾਲੇ ਦੀ ਹਰ ਪੱਖੋਂ ਸ਼ਲਾਘਾ ਹੋਈ। ਜਿਥੇ ਇਸ ਪੂਰੇ ਪ੍ਰੋਗਰਾਮ ਵਿਚ ਸਥਾਨਕ ਮੇਅਰ ਦੀ ਹਾਜ਼ਰੀ ਮਾਣਮੱਤੀ ਰਹੀ ਉਥੇ ਕੈਨੇਡਾ ਤੋਂ ਸੁਖਵਿੰਦਰ ਸਿੰਘ ਹੰਸਰਾ, ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਭਾਈ ਟਹਿਲ ਸਿੰਘ, ਚੇਅਰਮੈਨ ਹਰਪ੍ਰੀਤ ਤੂਰ, ਸਿੱਖ ਸੈਂਟਰ ਫਲਸਿੰਗ ਦੇ ਚੇਅਰਮੈਨ ਹਰਦੇਵ ਸਿੰਘ ਪੱਡਾ, ਬਾਬਾ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਤੋਂ ਹਿੰਮਤ ਸਿੰਘ ਸਰਪੰਚ, ਮਨਜੀਤ ਸਿੰਘ ਦਸੂਹਾ, ਸ: ਹਰਦਿਆਲ ਸਿੰਘ ਜੌਹਲ, ਬਾਬਾ ਸੱਜਣ ਸਿੰਘ, ਹਰਦੀਪ ਸਿੰਘ ਗੋਲਡੀ ਅਤੇ ਹੋਰ ਸਿੱਖ ਆਗੂਆਂ ਦੇ ਨਾਅ ਜ਼ਿਕਰਯੋਗ ਹਨ।
|