ਕਲਕੱਤਾ ਵੱਲੋਂ ਵਿਆਨਾ ਕਾਂਡ ਦੀ ਜਾਂਚ ਕਰਵਾਉਣ ਦੀ ਮੰਗ |
|
|
ਅੰਮ੍ਰਿਤਸਰ, 27 ਜੁਲਾਈ-ਕੁਝ ਜਥੇਬੰਦੀਆਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ
ਖਿਲਾਫ਼ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਪੰਥ ਵਿਚ ਦੋ ਫਾੜ ਪੈਦਾ ਕਰਨ ਦੀ ਸਾਜਿਸ਼ ਕਰਾਰ ਦਿੰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ. ਮਨਜੀਤ ਸਿੰਘ ਕਲਕੱਤਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪਾਸੋਂ ਮੰਗ ਕੀਤੀ ਹੈ ਕਿ ਵਿਆਨਾ ਕਾਂਡ ਦੇ ਸਮੁੱਚੇ ਕਾਰਣਾਂ ਦੀ ਜਾਂਚ ਕਰਵਾ ਕੇ ਸਿੱਖ ਸੰਗਤਾਂ ਸਾਹਮਣੇ ਸੱਚਾਈ ਪੇਸ਼ ਕੀਤੀ ਜਾਵੇ। ਸ. ਕਲਕੱਤਾ ਨੇ ਦੋਸ਼ ਲਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਕ ਵਿਸ਼ੇਸ਼ ਵਰਗ ਦਾ ਗ੍ਰੰਥ ਕਹਿ ਕੇ ਪ੍ਰਚਾਰੇ ਜਾਣ ਪਿੱਛੇ ਕੋਈ ਡੂੰਘੀ ਸਾਜਿਸ਼ ਕੰਮ ਕਰ ਰਹੀ ਹੈ, ਜੋ ਸਿੱਖ ਸਮਾਜ ਦੇ ਵੱਖ-ਵੱਖ ਅੰਗਾਂ ਨੂੰ ਤੋੜਨ ਦੀ ਕੋਸ਼ਿਸ਼ ਹੈ। ਸ. ਕਲਕੱਤਾ ਨੇ ਕਿਹਾ ਕਿ ਜੇਕਰ ਮੁੰਬਈ ਹਮਲੇ ਦੇ ਕਥਿਤ ਦੋਸ਼ੀ ਕਸਾਬ ਨੂੰ ਦੇਸ਼ ਦੀ ਸਰਕਾਰ ਕਾਨੂੰਨੀ ਸਹਾਇਤਾ ਦੇ ਸਕਦੀ ਹੈ ਤਾਂ ਵਿਆਨਾ ਦੀ ਜੇਲ੍ਹ ਵਿਚ ਬੰਦ ਸਿੱਖ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਕਿਉਂ ਨਹੀਂ ਦਿੱਤੀ ਜਾ ਸਕਦੀ।
|