ਅਫ਼ਗਾਨ ਸਰਕਾਰ ਵ¤ਲੋਂ ਤਾਲਿਬਾਨ ਨਾਲ ਜੰਗਬੰਦੀ ਸਬੰਧੀ ਸਮਝੌਤਾ |
|
|
ਕਾਬੁਲ, 27 ਜੁਲਾਈ-ਅ¤ਜ ਰਾਸ਼ਟਰਪਤੀ ਦਫ਼ਤਰ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿ¤ਤੀ ਹੈ ਕਿ ਸਰਕਾਰ ਨੇ ਅਗਲੇ ਮਹੀਨੇ ਦੇਸ਼ ਵਿਚ ਹੋਣ ਜਾ ਰਹੀਆਂ ਆਮ ਚੋਣਾਂ ਦੇ ਮ¤ਦੇਨਜ਼ਰ ਦੂਰ-ਦਰਾਜ ਦੇ
ਇਕ ਪ੍ਰਾਂਤ ਵਿਚਲੇ ਤਾਲਿਬਾਨ ਨਾਲ ਅਸਥਾਈ ਜੰਗਬੰਦੀ ਸਬੰਧੀ ਸਮਝੌਤਾ ਕੀਤਾ ਹੈ। ਸਰਕਾਰੀ ਬੁਲਾਰੇ ਸੇਆਮਕ ਹੇਰਾਵਰੀ ਨੇ ਦ¤ਸਿਆ ਕਿ ਇਹ ਸਮਝੌਤਾ ਸਨਿਚਰਵਾਰ ਨੂੰ ਤੁਰਕਮੇਨਿਸਤਾਨ ਦੀ ਸਰਹ¤ਦ ਨੇੜੇ ਸਥਿਤ ਬਾਗਦਿਸ ਪ੍ਰਾਂਤ ਵਿਖੇ ਕੀਤਾ ਗਿਆ। ਹੇਰਾਵਰੀ ਨੇ ਦ¤ਸਿਆ ਕਿ ਸਰਕਾਰ ਦੇਸ਼ ਵਿਚ 20 ਅਗਸਤ ਨੂੰ ਰਾਸ਼ਟਰਪਤੀ ਦੀ ਚੋਣ ਲਈ ਹੋਣ ਵਲੀਆਂ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਦੇਸ਼ ਦੇ ਬਾਕੀ ਭਾਗਾਂ ਵਿਚ ਵੀ ਤਾਲਿਬਾਨ ਨਾਲ ਅਜਿਹੇ ਸਮਝੌਤੇ ਕਰਨਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤ¤ਕ ਉਥੇ ਗੋਲੀਬਾਰੀ ਜਾਰੀ ਰਹੇਗਾ ਸਰਕਾਰ ਵ¤ਲੋਂ ਤਾਲਿਬਾਨ ’ਤੇ ਕੋਈ ਹਮਲਾ ਨਹੀਂ ਕੀਤਾ ਜਾਵੇਗਾ। ਬਰਤਾਨੀਆ ਵ¤ਲੋਂ ਤਾਲਿਬਾਨ ਨਾਲ ਗ¤ਲਬਾਤ ਦੀਆਂ ਕੋਸ਼ਿਸ਼ਾਂ ਦੀ ਹਮਾਇਤ-ਅ¤ਜ ਬਰਤਾਨੀਆ ਨੇ ਆਫ਼ਗਾਨਿਸਤਾਨ ਵਿਚ ਲੜ ਰਹੇ ਕ¤ਟੜਪੰਥੀ ਇਸਲਾਮਿਕ ਅ¤ਤਵਾਦੀਆਂ ਨਾਲ ਗ¤ਲਬਾਤ ਦੀਆਂ ਕੋਸ਼ਿਸ਼ਾਂ ਜਾਰੀ ਰ¤ਖਣ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਸੰਗਠਨਾਂ ਜਾਂ ਅ¤ਤਵਾਦੀਆਂ ਵਿਚੋਂ ਜੋ ਅ¤ਤਵਾਦ ਦਾ ਰਸਤਾ ਛ¤ਡ ਦੇਣ ਉਨ੍ਹਾਂ ਨੂੰ ਰਾਜਨੀਤਿਕ ਪ੍ਰਕਿਰਿਆ ’ਚ ਸ਼ਾਮਿਲ ਹੋਣ ਦਾ ਇਕ ਮੌਕਾ ਦੇ ਦਿ¤ਤਾ ਜਾਣਾ ਚਾਹੀਦਾ ਹੈ। ਬਰਤਾਨੀਆ ਦੇ ਅੰਤਰਰਾਸ਼ਟਰੀ ਵਿਕਾਸ ਸਕ¤ਤਰ ਡਗਲਸ ਅਲੈਗਜ਼ੈਂਡਰ ਜੋ ਕਿ ਅਫ਼ਗਾਨਿਸਤਾਨ ਦੇ ਪ੍ਰਾਂਤ ਹੇਲਮੰਡ ਜਿਥੇ ਉਨ੍ਹਾਂ ਦੇ ਦੇਸ਼ ਦੇ ਫ਼ੌਜੀ ਲੜ ਰਹੇ, ਦੇ ਦੌਰੇ ਸਮੇਂ ਕਿਹਾ ਕਿ ਦੇਸ਼ ਵਿਚ ਤਾਲਿਬਾਨ ਦੀ ਸ਼ਮੂਲੀਅਤ ਵਾਲੀ ਰਾਜਸੀ ਪ੍ਰਕਿਰਿਆ ਲਈ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ। ਦੂਜੇ ਪਾਸੇ ਵਿਦੇਸ਼ ਸਕ¤ਤਰ ਡੇਵਿਡ ਮਿਲੀਬੈਂਡ ਨੇ ਵੀ ਅਲੈਗਜ਼ੈਂਡਰ ਦੇ ਇਸ ਵਿਚਾਰ ਦੀ ਫਾਈਨੈਂਸ਼ਲ ਟਾਈਮਸ ਵਿਚ ਦਿ¤ਤੇ ਬਿਆਨ ਰਾਹੀਂ ਪ੍ਰੋੜਤਾ ਕੀਤੀ ਹੈ।
|