ਭਾਰਤ ਨਾਲ ਨਵੇਂ ਅਧਿਆਏ ਦੀ ਸ਼ੁਰੂਆਤ ਲਈ ਤਿਆਰ ਹਾਂ-ਗਿਲਾਨੀ |
|
|
ਇਸਲਾਮਾਬਾਦ, 27 ਜੁਲਾਈ-ਅੱਜ ਕੈਬਨਿਟ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਹੋਈ ਮੁਲਾਕਾਤ ਦੇ ਵੇਰਵੇ ਦੱਸਦਿਆਂ ਪਾਕਿ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਕਿ ਪਾਕਿ ਭਾਰਤ ਨਾਲ ਸਬੰਧ ਸੁਧਾਰਨ ਲਈ ਨਵੇਂ ਅਧਿਆਏ ਦੀ ਸ਼ੁਰੂਆਤ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਦੋਹਾਂ ਧਿਰਾਂ ਨੂੰ ਭਵਿੱਖ ’ਚ
ਅੱਤਵਾਦ ਦੇ ਖਦਸ਼ੇ ਤੋਂ ਬਚਣ ਲਈ ਪ੍ਰਮਾਣਿਕ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਬਹੁਤ ਹੀ ਉ¤ਚੀ ਸ਼ਖਸੀਅਤ ਦੇ ਮਾਲਕ ਹਨ ਤੇ ਵਿਕਾਸ ਤੇ ਸ਼ਾਂਤੀ ਦੀ ਨਜ਼ਰੀਏ ਵਾਲੇ ਬਾ-ਕਮਾਲ ਇਨਸਾਨ ਹਨ। ਉਨ੍ਹਾਂ ਕਿਹਾ ਕਿ ਸ਼ਾਂਤੀ ਵਾਰਤਾ ’ਚ ਨਵੇਂ ਅਧਿਆਏ ਲਈ ਮਿਸਰ ਵਾਰਤਾ ਨੇ ਇਕ ਪਲੇਟਫਾਰਮ ਦਾ ਕੰਮ ਕੀਤਾ ਹੈ ਤੇ ਉਹ ਭਾਰਤ ਪ੍ਰਤੀ ਇਸ ਗੱਲੋਂ ਆਸਵੰਦ ਹਨ ਕਿ ਭਾਰਤ ਦੋਸਤਾਨਾ ਤੇ ਸਹਿਯੋਗੀ ਮਾਹੌਲ ਪੈਦਾ ਕਰਨ ਲਈ ਤਤਪਰਤਾ ਦਿਖਾਵੇਗਾ।
|