ਭਾਰਤ ਤੋਂ ਬਿਜਲੀ ਖਰੀਦੇਗਾ ਨੇਪਾਲ |
|
|
ਕਾਠਮਾਂਡੂ - ਨੇਪਾਲ ਸਰਕਾਰ ਆਪਣੀਆਂ ਬਿਜਲੀ ਲੋੜਾਂ ਦੀ ਪੂਰਤੀ ਲਈ ਭਾਰਤ ਤੋਂ 30
ਮੈਗਾਵਾਟ ਬਿਜਲੀ ਖਰੀਦੇਗੀ।ਨੇਪਾਲ ਦੇ ਊਰਜਾ ਮੰਤਰੀ ਪ੍ਰਕਾਸ਼ ਸ਼ਰਨ ਮਹਤ ਨੇ ਇਹ ਜਾਣਕਾਰੀ
ਦਿੱਤੀ।ਉਹਨਾਂ ਕਿਹਾ ਕਿ ਇਸ ਸੰਬੰਧੀ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਜ਼ਾਰੀ ਹੈ।
ਨੇਪਾਲ ਸਰਕਾਰ ਆਪਣੀਆਂ ਬਿਜਲੀ ਲੋੜਾਂ ਦੀ ਪੂਰਤੀ ਲਈ ਭਾਰਤ ਤੋਂ 30 ਮੈਗਾਵਾਟ ਬਿਜਲੀ ਖਰੀਦੇਗੀ।ਨੇਪਾਲ ਦੇ ਊਰਜਾ ਮੰਤਰੀ ਪ੍ਰਕਾਸ਼ ਸ਼ਰਨ ਮਹਤ ਨੇ ਇਹ ਜਾਣਕਾਰੀ ਦਿੱਤੀ।
ਉਹਨਾਂ ਕਿਹਾ ਕਿ ਇਸ ਸੰਬੰਧੀ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਜ਼ਾਰੀ ਹੈ।ਮੰਤਰੀ
ਨੇ ਕਿਹਾ ਕਿ ਸਰਕਾਰ ਇਸ ਤੋਂ ਅਲਾਵਾ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਥਰਮਲ ਪਲਾਂਟਾਂ ਤੋਂ
50 ਮੈਗਾਵਾਟ ਬਿਜਲੀ ਬਨਾਉਣ ਅਤੇ ਉਹਨਾਂ ਦੇ ਆਧੁਨਿਕੀ ਕਰਨ ਦੀ ਯੋਜਨਾ ਬਣਾ ਰਹੀ ਹੈ।
ਉਹਨਾਂ ਕਿਹਾ ਕਿ ਸਰਕਾਰ ਨੇ ਦੇਸ਼ ਦੇ ਸੱਭ ਤੋਂ ਪੁਰਾਣੇ ਹਾਇਡ੍ਰੋ ਪਾਵਰ ਪ੍ਰੋਜੈਕਟ ਨੂੰ ਮਿਊਜ਼ੀਅਮ ਬਨਾਉਣ ਦੀ ਯੋਜਨਾ ਵੀ ਬਣਾਈ ਹੈ।500 ਕਿਲੋਵਾਟ ਦੀ ਇਸ ਪਣਬਿਜਲੀ ਪਰੀਯੋਜਨਾ ਦੀ ਉਸਾਰੀ 1908 ਵਿਚ ਤੱਤਕਾਲੀ ਸ਼ਾਸਕ ਚੰਦਰ ਸ਼ਮਸ਼ੇਰ ਰਾਣਾ ਨੇ ਕਰਾਈ ਸੀ।
ਇਸ
ਤੋਂ ਅਲਾਵਾ ਉਹਨਾਂ ਕਿਹਾ ਕਿ ਸਰਕਾਰ ਕਾਠਮਾਂਡੂ ਦੇ ਦੱਖਣ ਵਿਚ ਸਥਿੱਤ ਫਾਰਪਿੰਗ ਖੇਤਰ
ਵਿਚ ਇਸ ਪਰੀਯੋਜਨਾ ਦਾ ਸਦੀ ਵਰ੍ਹਾ ਊਰਜਾ ਤਿਉਹਾਰ ਆਯੋਜਿਤ ਕਰਕੇ ਮਨਾਉਣ ਬਾਰੇ ਵੀ
ਵਿਚਾਰ ਕਰ ਰਹੀ ਹੈ।ਪਰੀਯੋਜਨਾ ਸਥਾਨ ਦਾ ਇੱਕ ਸੈਲਾਨੀ ਮੰਜਲ ਵਜੋਂ ਇੱਕ ਮਿਊਜ਼ੀਅਮ ਸਮੇਤ ਵਿਕਾਸ ਕੀਤਾ ਜਾਵੇਗਾ।
|