ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ |
 ਮੁੰਬਈ -04ਨਵੰਬਰ-(MDP)- ਬੰਬੇ ਹਾਈ ਕੋਰਟ ਦੇ ਜਨ ਸੂਚਨਾ ਅਧਿਕਾਰੀ ਨੇ ਦੱਖਣੀ ਮੁੰਬਈ ਵਿਚ
ਪੁਰਾਣੀ ਅਦਾਲਤ ਦੀ ਇਮਾਰਤ ਦੇ ਢਾਂਚਾਗਤ ਆਡਿਟ ਸਬੰਧੀ ਸੂਚਨਾ ਦੇ ਅਧਿਕਾਰ ਕਾਨੂੰਨ
(ਆਰ.ਟੀ.ਆਈ.) ਤਹਿਤ ਮੰਗੀ ਗਈ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਅਜਿਹੇ
ਵੇਰਵਿਆਂ ਦਾ ਖ਼ੁਲਾਸਾ ਕਰਨ ਨਾਲ ਜੱਜਾਂ ਅਤੇ ਹੋਰ ਅਧਿਕਾਰੀਆਂ ਦੀ ਜਾਨ ਨੂੰ ਖ਼ਤਰਾ
ਹੋਵੇਗਾ। ਵਾਤਾਵਰਨ ਨਾਲ ਜੁੜੇ ਮਾਮਲਿਆਂ ਦੇ ਵਰਕਰ ਝੋਰੂ ਬਠੇਨਾ ਨੇ
|
ਅੱਗੇ ਪੜੋ....
|
ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ |
 ਨਵੀਂ ਦਿੱਲੀ -04ਨਵੰਬਰ-(MDP)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ
ਦੀਵਾਲੀ ਤੋਂ ਕੁਝ ਦਿਨ ਪਹਿਲਾਂ ਪਿਆਜ਼ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਸ਼ੁੱਕਰਵਾਰ
ਨੂੰ ਕਿਹਾ ਕਿ ਇਸ 'ਤੇ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ
'ਐਕਸ' 'ਤੇ ਪੋਸਟ ਕੀਤਾ,''ਦੀਵਾਲੀ ਹਫ਼ਤਾ ਭਰ ਦੂਰ ਹੈ ਪਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀ
ਕੀਮਤ 'ਚ ਪਹਿਲਾਂ ਨਾਲੋਂ ਅੱਗ ਲੱਗੀ ਹੋਈ ਹੈ। ਪਿਆਜ਼ ਦੀ ਕੀਮਤ ਅਚਾਨਕ ਬਹੁਤ ਤੇਜ਼ੀ
ਨਾਲ ਵਧਣ ਲੱਗੀ ਹੈ, ਜਦੋਂ ਕਿ ਭਾਰਤ ਦੂਜਾ ਸਭ ਤੋਂ ਵੱਡਾ ਪਿਆਜ਼ ਉਤਪਾਦਕ ਦੇਸ਼ ਹੈ।''
|
ਅੱਗੇ ਪੜੋ....
|
ਹਰਿਆਣਾ ਸਰਕਾਰ ਨੇ ਕੀਤਾ 3 ਵੱਡੀਆਂ ਸਕੀਮਾਂ ਦਾ ਐਲਾਨ, ਪੈਨਸ਼ਨਰਾਂ ਨੂੰ ਦਿੱਤਾ ਤੋਹਫਾ |
ਕਰਨਾਲ -04ਨਵੰਬਰ-(MDP)- ਹਰਿਆਣਾ ਸਰਕਾਰ ਦੇ 9 ਸਾਲ ਪੂਰੇ ਹੋਣ ਦੀ
ਯਾਦ ਵਿੱਚ ਜ਼ਿਲ੍ਹਾ ਕਰਨਾਲ ਵਿੱਚ ਕਰਵਾਏ ਅੰਤੋਦਿਆ ਮਹਾਂਸੰਮੇਲਨ ਵਿੱਚ ਮੁੱਖ ਮੰਤਰੀ
ਮਨੋਹਰ ਲਾਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ 1 ਜਨਵਰੀ 2024 ਤੋਂ ਰਾਜ ਵਿੱਚ ਸਮਾਜਿਕ
ਪੈਨਸ਼ਨ ਦੇ ਲਾਭਪਾਤਰੀਆਂ ਨੂੰ 3 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਮਿਲੇਗੀ ਜੋ ਮੌਜੂਦਾ
ਸਮੇਂ 2750 ਰੁਪਏ ਹੈ।
|
ਅੱਗੇ ਪੜੋ....
|
ਈਰਾਨ ਚ ਵਿਭਚਾਰ ਦੇ ਦੋਸ਼ ਚ ਔਰਤ ਨੂੰ ਮੌਤ ਦੀ ਸਜ਼ਾ |
ਤਹਿਰਾਨ -04ਨਵੰਬਰ-(MDP)- ਈਰਾਨ ਦੀ ਇੱਕ ਅਦਾਲਤ ਨੇ ਵਿਭਚਾਰ ਦੇ
ਦੋਸ਼ ਵਿੱਚ ਇੱਕ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਈਰਾਨ ਦੇ ਸਰਕਾਰੀ ਮੀਡੀਆ ਨੇ ਇਹ
ਜਾਣਕਾਰੀ ਦਿੱਤੀ। ਈਰਾਨ ਦੇ ਇਕ ਅਖ਼ਬਾਰ ਨੇ ਬੁੱਧਵਾਰ ਨੂੰ ਇਕ ਰਿਪੋਰਟ 'ਚ ਕਿਹਾ ਕਿ
ਦੋਸ਼ੀ ਇਕ ਮਹਿਲਾ ਜਿਮ 'ਚ ਟ੍ਰੇਨਰ ਦੇ ਤੌਰ 'ਤੇ ਕੰਮ ਕਰਦੀ ਸੀ। ਖ਼ਬਰਾਂ ਮੁਤਾਬਕ ਉਸ ਦੇ
ਪਤੀ ਨੇ 2022 'ਚ ਪੁਲਸ ਨਾਲ ਸੰਪਰਕ ਕਰਕੇ ਸ਼ਿਕਾਇਤ ਕੀਤੀ ਸੀ।
|
ਅੱਗੇ ਪੜੋ....
|
ਇਟਲੀ ਚ ਤੂਫਾਨ ਸੀਆਰਨ ਕਾਰਨ ਰਿਕਾਰਡ ਮੀਂਹ, ਜਨਜੀਵਨ ਪ੍ਰਭਾਵਿਤ ਤੇ 5 ਲੋਕਾਂ ਦੀ ਮੌਤ |
ਮਿਲਾਨ -04ਨਵੰਬਰ-(MDP)- ਤੂਫਾਨ ਸੀਆਰਨ ਨੇ ਬੀਤੀ ਰਾਤ ਇਟਲੀ ਵਿਚ
ਦਸਤਕ ਦਿੱਤੀ ਅਤੇ ਇਸ ਕਾਰਨ ਹੋਈ ਭਾਰੀ ਮੀਂਹ ਨੇ ਟਸਕੇਨੀ ਦੇ ਵੱਡੇ ਹਿੱਸੇ ਵਿੱਚ ਹੜ੍ਹ
ਵਰਗੀ ਸਥਿਤੀ ਪੈਦਾ ਕਰ ਦਿੱਤੀ। ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ, ਹਸਪਤਾਲਾਂ ਵਿਚ
ਪਾਣੀ ਭਰ ਗਿਆ ਅਤੇ ਕਈ ਵਾਹਨ ਪਲਟ ਗਏ। ਇਸ ਦੌਰਾਨ ਘੱਟੋ-ਘੱਟ 5 ਲੋਕਾਂ ਦੀ ਜਾਨ ਜਾਣ ਦੀ
ਖਬਰ ਹੈ, ਜਿਸ ਤੋਂ ਬਾਅਦ ਪੱਛਮੀ ਯੂਰਪ 'ਚ ਤੂਫਾਨ ਨਾਲ ਜੁੜੀਆਂ ਘਟਨਾਵਾਂ 'ਚ ਮਰਨ
ਵਾਲਿਆਂ ਦੀ ਗਿਣਤੀ 12 ਹੋ ਗਈ ਹੈ।
|
ਅੱਗੇ ਪੜੋ....
|
ਕੈਨੇਡਾ ਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦਾ ਮਾਮਲਾ, ਨਾਮਜ਼ਦ ਟ੍ਰੈਵਲ ਏਜੰਟ ਦਾ ਵੱਡਾ ਬਿਆਨ |
ਟੋਰਾਂਟੋ -04ਨਵੰਬਰ-(MDP)- ਕੈਨੇਡਾ ਵਿੱਚ ਸਟੱਡੀ ਪਰਮਿਟ
ਹਾਸਲ ਕਰਨ ਲਈ ਜਾਅਲੀ ਕਾਲਜ ਦਾਖ਼ਲਾ ਪੱਤਰ ਦੇ ਕੇ ਕਈ ਭਾਰਤੀ ਵਿਦਿਆਰਥੀਆਂ ਨਾਲ ਹਜ਼ਾਰਾਂ
ਡਾਲਰਾਂ ਦੀ ਠੱਗੀ ਮਾਰਨ ਦੇ ਦੋਸ਼ੀ ਇੱਕ ਇਮੀਗ੍ਰੇਸ਼ਨ ਏਜੰਟ ਨੇ ਆਪਣੇ ਖ਼ਿਲਾਫ਼ ਲੱਗੇ
ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਬ੍ਰਿਜੇਸ਼ ਮਿਸ਼ਰਾ,
ਜੋ ਜੂਨ ਤੋਂ ਬ੍ਰਿਟਿਸ਼ ਕੋਲੰਬੀਆ ਦੀ ਜੇਲ੍ਹ ਵਿੱਚ ਨਜ਼ਰਬੰਦ ਹੈ, ਨੇ ਕਿਹਾ ਕਿ ਭਾਰਤ
ਦੇ ਦਰਜਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਉਸਨੂੰ ਬਲੀ ਦਾ ਬੱਕਰਾ ਬਣਾਇਆ ਹੈ।
|
ਅੱਗੇ ਪੜੋ....
|
ਕੈਨੇਡਾ ਤੋਂ ਬਾਅਦ ਹੁਣ ਲੰਡਨ ਅਸੈਂਬਲੀ ’ਚ ਹਿੰਦੂਫੋਬੀਆ ਖ਼ਿਲਾਫ਼ ਮਤਾ ਪੇਸ਼ |
ਲੰਡਨ -04ਨਵੰਬਰ-(MDP)- ਕੈਨੇਡਾ ਦੀ ਸੰਸਦ ’ਚ ਹਿੰਦੂਫੋਬੀਆ ਖ਼ਿਲਾਫ਼
ਪਟੀਸ਼ਨ ਦਾਇਰ ਕੀਤੇ ਜਾਣ ਤੋਂ ਅਗਲੇ ਹੀ ਦਿਨ ਬਰੰਟ ਅਤੇ ਹੈਰੋ ਦੇ ਵਿਧਾਇਕ ਕੇਰੂਪੇਸ਼
ਹਿਰਾਨੀ ਨੇ ਲੰਡਨ ਅਸੈਂਬਲੀ ’ਚ ਹਿੰਦੂਫੋਬੀਆ ਖ਼ਿਲਾਫ਼ ਮਤਾ ਪੇਸ਼ ਕੀਤਾ ਹੈ।
|
ਅੱਗੇ ਪੜੋ....
|
PM ਮੋਦੀ ਨੇ ਕੀਤਾ ਰਿਸ਼ੀ ਸੁਨਕ ਨਾਲ ਕੀਤੀ ਗੱਲਬਾਤ, ਅੱਤਵਾਦ ਸਣੇ ਇਨ੍ਹਾਂ ਮੁੱਦਿਆਂ ਤੇ ਹੋਈ ਚਰਚਾ |
ਨਵੀਂ ਦਿੱਲੀ -04ਨਵੰਬਰ-(MDP)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ
ਉਨ੍ਹਾਂ ਦੇ ਬ੍ਰਿਟਿਸ਼ ਹਮਰੁਤਬਾ ਰਿਸ਼ੀ ਸੁਨਕ ਨੇ ਸ਼ੁੱਕਰਵਾਰ ਨੂੰ ਟੈਲੀਫੋਨ 'ਤੇ
ਗੱਲਬਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਦੇ ਵਿਕਾਸ ਅਤੇ
ਇਜ਼ਰਾਈਲ-ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ 'ਤੇ ਚਰਚਾ ਕੀਤੀ। ਉਨ੍ਹਾਂ ਨੇ ਅੱਤਵਾਦ,
ਵਿਗੜਦੀ ਸੁਰੱਖਿਆ ਸਥਿਤੀ ਅਤੇ ਆਮ ਨਾਗਰਿਕਾਂ ਦੀ ਮੌਤ 'ਤੇ ਵੀ ਡੂੰਘੀ ਚਿੰਤਾ ਪ੍ਰਗਟਾਈ।
ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਇਕ ਬਿਆਨ ਵਿਚ ਕਿਹਾ, "ਮੋਦੀ ਅਤੇ ਸੁਨਕ ਨੇ
ਅੱਤਵਾਦ, ਵਿਗੜਦੀ ਸੁਰੱਖਿਆ ਸਥਿਤੀ ਅਤੇ ਨਾਗਰਿਕਾਂ ਦੀ ਮੌਤ 'ਤੇ ਡੂੰਘੀ ਚਿੰਤਾ ਜ਼ਾਹਰ
ਕੀਤੀ। ਉਹ ਇਲਾਕੇ ਵਿਚ ਸ਼ਾਂਤੀ, ਸੁਰੱਖਿਆ, ਸਥਿਰਤਾ ਅਤੇ ਨਿਰੰਤਰ ਮਾਨਵਤਾਵਾਦੀ ਸਹਾਇਤਾ
ਦੀ ਲੋੜ 'ਤੇ ਸਹਿਮਤ ਹੋਏ।"
|
ਅੱਗੇ ਪੜੋ....
|
ਪ੍ਰੈਂਕ ਕਾਲ ਦੇ ਜਾਲ ਚ ਫਸੀ ਇਟਲੀ ਦੀ PM ਜਾਰਜੀਆ ਮੇਲੋਨੀ, ਰਾਸ਼ਟਰੀ ਸੁਰੱਖਿਆ ਦੇ ਮੁੱਦੇ ਤੇ ਭੜਕੇ ਵਿਰੋਧੀ ਦਲ |
ਇੰਟਰਨੈਸ਼ਨਲ ਡੈਸਕ -04ਨਵੰਬਰ-(MDP)- ਇਨ੍ਹੀਂ ਦਿਨੀਂ ਇਟਲੀ ਦੀ ਪ੍ਰਧਾਨ ਮੰਤਰੀ
ਜਾਰਜੀਆ ਮੇਲੋਨੀ ਨੂੰ ਆਪਣੇ ਦੇਸ਼ ਦੀਆਂ ਵਿਰੋਧੀ ਪਾਰਟੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ
ਪੈ ਰਿਹਾ ਹੈ। ਦਰਅਸਲ, ਮੇਲੋਨੀ 'ਤੇ ਗੰਭੀਰ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ
ਪੀਐੱਮ ਰੂਸ ਤੋਂ ਆਏ ਇਕ ਪ੍ਰੈਂਕ ਕਾਲ ਤੋਂ ਧੋਖਾ ਖਾ ਗਈ। ਮੇਲੋਨੀ ਨੇ ਰੂਸ ਤੋਂ ਪ੍ਰੈਂਕ
ਕਾਲ 'ਤੇ ਇਟਲੀ ਦੇ ਰਾਸ਼ਟਰੀ ਸੁਰੱਖਿਆ ਮੁੱਦਿਆਂ 'ਤੇ ਚਰਚਾ ਕੀਤੀ। ਇਹ ਰਿਪੋਰਟ ਰਸ਼ੀਆ
ਟੁਡੇ 'ਚ ਸਾਹਮਣੇ ਆਉਣ ਤੋਂ ਬਾਅਦ ਹੀ ਵਿਰੋਧੀ ਸਿਆਸੀ ਪਾਰਟੀਆਂ ਪੀਐੱਮ ਜਾਰਜੀਆ ਮੇਲੋਨੀ
ਦੀ ਸਖ਼ਤ ਆਲੋਚਨਾ ਕਰ ਰਹੀਆਂ ਹਨ।
|
ਅੱਗੇ ਪੜੋ....
|
ਕੈਨੇਡਾ ਭਾਰਤ ਨਾਲ ਗੱਲਬਾਤ ’ਚ ਸ਼ਾਮਲ ਪਰ ਨਿੱਝਰ ਮਾਮਲੇ ’ਚ ਆਪਣੇ ਦੋਸ਼ਾਂ ’ਤੇ ਕਾਇਮ : ਮੇਲਾਨੀਆ ਜੌਲੀ |
ਓਟਾਵਾ -01ਨਵੰਬਰ-(MDP)-ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ
ਕਿਹਾ ਕਿ ਉਹ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਦੇ ਸੰਪਰਕ ਵਿੱਚ ਹੈ ਅਤੇ ਉਹ ਅਜਿਹਾ
ਕਰਨਾ ਜਾਰੀ ਰੱਖਣਗੇ ਕਿਉਂਕਿ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧ ਦਹਾਕਿਆਂ ਪੁਰਾਣੇ ਹਨ।
ਉਨ੍ਹਾਂ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦੋਂ ਭਾਰਤ ਨੇ ਤਕਰੀਬਨ ਇਕ ਹਫ਼ਤਾ ਪਹਿਲਾਂ
ਕੈਨੇਡਾ ’ਚ ਕੁਝ ਵੀਜ਼ਾ ਸੇਵਾਵਾਂ ਬਹਾਲ ਕੀਤੀਆਂ ਸਨ। ਭਾਰਤ ਨੇ ਦੋ ਮਹੀਨੇ ਪਹਿਲਾਂ
ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਵਾਦ ਕਾਰਨ ਇਹ ਸੇਵਾਵਾਂ ਮੁਅੱਤਲ
ਕਰ ਦਿੱਤੀਆਂ ਸਨ।
|
ਅੱਗੇ ਪੜੋ....
|
|
|