ਪੀ।ਐਨ।ਬੀ। ਮਲਸੀਆਂ ‘ਚ ਕਿਸਾਨ ਕਰਜ਼ਾ ਵੰਡ ਸਮਾਰੋਹ ਦਾ ਆਯੋਜਨ

4।07 ਕਰੋੜ ਦੇ ਕਰਜ਼ੇ ਵੰਡੇ

 

29malsian01local.gifਮਲਸੀਆਂ, 29 ਜੁਲਾਈ (ਸੁਖਦੀਪ ਸਚਦੇਵਾ) ਪੰਜਾਬ ਨੈਸ਼ਨਲ ਬੈਂਕ ਨੇ ਮਲਸੀਆਂ ਵਿੱਚ ਕਿਸਾਨਾਂ ਨੂੰ ਕਰਜ਼ਾ ਦੇਣ ਲਈ ਇੱਕ ਕਿਸਾਨ ਕਰਜ਼ਾ ਵੰਡ ਸਮਾਰੋਹ ਦਾ ਆਯੋਜਨ ਕੀਤਾ . ਇਸ ਵਿੱਚ ਵੱਖ-ਵੱਖ ਕਰਜ਼ਾ ਯੋਜਨਾਵਾਂ ਦੇ ਅੰਤਰਗਤ 4।07 ਕਰੋੜ ਦੇ ਕਰਜ਼ੇ ਵੰਡੇ ਗਏ . ਇਸ ਪ੍ਰੋਗਰਾਮ ਵਿੱਚ ਸ਼ੀ ਹਰਨੇਕ ਸਿੰਘ ਸਹਾਇਕ ਮਹਾਂ ਪ੍ਰਬੰਧਕ, ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ . ਜਲੰਧਰ ਮੰਡਲ ਦੀਆਂ 08 ਸ਼ਾਖਾਵਾਂ ਗਾਖਲ, ਕੁਲਾਰ, ਲੋਹੀਆਂ ਖਾਸ, ਮਲਸੀਆਂ, ਮੱਲੀਆਂ ਕਲਾਂ, ਰੂਪੇਵਾਲ ਚੌਂਕ, ਸ਼ਾਹਕੋਟ, ਤਲਵੰਡੀ ਮਾਧੋ ਸ਼ਾਖਾਵਾਂ ਵਿੱਚ 119 ਲਾਭਕਾਰੀਆਂ ਨੇ ਹਿੱਸਾ ਲਿਆ . ਇਸ ਪ੍ਰੋਗਰਾਮ ਵਿੱਚ ਸ਼੍ਰੀ ਜੇ।ਕੇ। ਵਿਜ, ਸ਼੍ਰੀ ਵਿਨੋਦ ਗੁੰਬਰ, ਸ਼੍ਰੀ ਬੀ।ਐਸ।ਰਾਜੂ, ਸ਼੍ਰੀ ਡੀ।ਪੀ। ਨਾਗਪਾਲ, ਸ਼੍ਰੀ ਮਨਮੋਹਨ ਸਿੰਘ, ਵੀ।ਕੇ। ਸ਼ਰਮਾ, ਵਾਈ।ਪੀ। ਕੱਕੜ, ਸੀ।ਪੀ। ਬੱਤਰਾ ਦੇ ਨਾਮ ਸ਼ਾਮਲ ਹਨ .

         ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸਹਾਇਕ ਮਹਾਂ ਪ੍ਰਬੰਧਕ ਸ਼੍ਰੀ ਹਰਨੇਕ ਸਿੰਘ ਨੇ ਕਿਹਾ ਕਿ ਭਾਰਤ ਦੀ ਅਧਿਕਤਰ ਅਬਾਦੀ ਪਿੰਡਾਂ ਵਿੱਚ ਰਹਿੰਦੀ ਹੈ ਅਤੇ ਜੇਕਰ ਅਸੀਂ ਭਾਰਤ ਦਾ ਵਿਕਾਸ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਪਿੰਡਾਂ ਦਾ ਵਿਕਾਸ ਕਰਨਾ ਹੋਵੇਗਾ, ਕਿਸਾਨਾਂ ਦਾ ਵਿਕਾਸ ਕਰਨਾ ਹੋਵੇਗਾ . ਉਨ੍ਹਾਂ ਕਿਹਾ ਕਿ ਪੀ।ਐਨ।ਬੀ। ਕਿਸਾਨਾਂ ਦੀ ਸਹਾਇਤਾ ਦੇ ਲਈ ਹਰਦਮ ਤਿਆਰ ਹੈ ਅਤੇ ਇਸ ਲਈ ਬੈਂਕ ਨੇ ਕਿਸਾਨ ਖੋਜ ਕੇਂਦਰ ਖੋਲ੍ਹੇ ਹਨ, ਜਿਥੇ ਕਿਸਾਨਾਂ ਨੂੰ ਖੇਤੀ ਦੇ ਨਵੇਂ-ਨਵੇਂ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਖੋਜਾਂ ਕੀਤੀਆ ਜਾਂਦੀਆਂ ਹਨ . ਹਰੇਕ ਪਿੰਡ ਵਿੱਚ ਲੋਕਾਂ ਨੂੰ ਕਿਸਾਨ ਕਲੱਬ ਬਨਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਮਹਿਲਾਵਾਂ ਨੂੰ ਸੈਲਫ ਹੈਲਪ ਗਰੁੱਪ ਬਨਾਉਣ ਦੇ ਲਈ ਕਿਹਾ ਜਾਂਦਾ ਹੈ ਤਾਂ ਕਿ ਉਹ ਆਰਥਿਕ ਰੂਪ ਤੋਂ ਚੰਗੇ ਬਣ ਸਕਣ . ਸ਼੍ਰੀ ਹਰਨੇਕ ਸਿੰਘ ਨੇ ਦੱਸਿਆ ਕਿ ਜੂਨ 2008 ਵਿੱਚ ਬੈਂਕ ਦੇ ਕਿਸਾਨ ਕਰਜ਼ਾ 242 ਕਰੋੜ ਸੀ ਅਤੇ 28।51 % ਦੀ ਗ੍ਰੋਥ ਦੇ ਨਾਲ ਜੂਨ 2009 ਵਿੱਚ ਵੱਧ ਕੇ 311 ਕਰੋੜ ਹੋ ਗਏ ਹਨ . ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰੇਕ ਪਿੰਡ ਵਿੱਚ ਇੱਕ ਸੈਲਫ ਗਰੁੱਪ ਅਤੇ ਕਿਸਾਨ ਕਲੱਬ ਜ਼ਰੂਰ ਹੋਣਾ ਚਾਹੀਦਾ ਅਤੇ ਜਿਸਦੀ  ਬੈਂਕ ਪੂਰੀ ਸਹਾਇਤਾ ਪ੍ਰਦਾਨ ਕਰੇਗਾ . ਉਨ੍ਹਾਂ ਕਿਸਾਨਾਂ ਨੂੰ ਕਲਿਆਣੀ ਕਾਰਡ, ਖੇਤੀਬਾੜੀ ਕਾਰਡ ਡੇਅਰੀ ਅਤੇ ਬੈਂਕ ਦੀ ਹੋਰ ਖੇਤੀ ਯੋਜਵਾਨਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ . ਉਨ੍ਹਾਂ ਕਿਹਾ ਕਿ ਜਲੰਧਰ-ਕਪੂਰਥਲਾ ਜਿ਼ਲ੍ਹੇ ਵਿੱਚ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ ਅਤੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਲਈ ਐਨ।ਜੀ।ਓ। ਨੂੰ ਬਿਜਨਸ ਕੋਰਸਪੋਂਡੈਂਟ ਨਿਯੁਕਤ ਕੀਤਾ ਹੈ ਜਿਸ ਤੋਂ ਵੱਧ ਕਿਸਾਨ ਬੈਂਕ ਦੀਆਂ ਯੋਜਨਾਵਾਂ ਦਾ ਲਾਭ ਲੈ ਸਕਣ . ਇਸ ਸਮਾਰੋਹ ਵਿੱਚ ਕਿਸਾਨਾਂ ਦੇ ਬੈਂਕ ਪ੍ਰਬੰਧਨ ਦੀ ਇਸ ਪ੍ਰਕਾਰ ਦੇ ਪ੍ਰੋਗਰਾਮ ਆਯੋਜਤ ਕਰਨੇ ਦੇ ਲਈ ਸਰਾਹਨਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਆਯੋਜਤ ਕਰਨ ਦਾ ਸੁਝਾਅ ਦਿੱਤਾ .

ਸੁਖਦੀਪ ਸਿੰਘ ਸਚਦੇਵਾ

ਪੱਤਰਕਾਰ ਸ਼ਾਹਕੋਟ/ਮਲਸੀਆਂ