ਬੀ।ਐਡ। ਅਧਿਆਪਕ ਫਰੰਟ ਵੱਲੋਂ ਰੋਹ ਭਰਿਆ ਮੁਜ਼ਾਹਰਾ |
![]()
ਭਰਾਤਰੀ ਜਥੇਬੰਦੀ ਡੈਮੋਕਰੇਟਿਕ
ਟੀਚਰਜ਼ ਫਰੰਟ (ਪੰਜਾਬ) ਜਿ਼ਲ੍ਹਾ ਜਲੰਧਰ ਦੇ ਪ੍ਰਧਾਨ ਗੁਰਮੇਲ ਸਿੰਘ ਬੋਪਾਰਾਏ, ਜਨਰਲ ਸਕੱਤਰ ਕੁਲਵਿੰਦਰ
ਸਿੰਘ ਜੋਸਨ, ਬਲਾਕ ਸ਼ਾਹਕੋਟ ਦੇ ਪ੍ਰਧਾਨ ਗੁਰਮੇਜ ਸਿੰਘ, ਲੋਹੀਆਂ ਦੇ ਪ੍ਰਧਾਨ ਦਿਲਬਾਗ ਸਿੰਘ ਅਤੇ
ਗੁਰਮੀਤ ਕੋਟਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਨੂੰ ਟੀਚਿੰਗ ਫੈਲੋਜ਼
ਦੇ ਨਾਂ ‘ਤੇ ਸਿਰਫ 4550 ਰੁਪਏ ਅਤੇ ਸਿੱਖਿਆ ਪ੍ਰੋਵਾਈਡਰਾਂ ਨੂੰ ਮਹਿਜ 5480 ਰੁਪਏ ਦੇ ਕੇ ਨੌਜਵਾਨੀ
ਦਾ ਖੂਬ ਆਰਥਿਕ ਸੋ਼ਸ਼ਣ ਕੀਤਾ ਜਾ ਰਿਹਾ ਹੈ . ਸਮੂਹ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ
ਨਾਲ ਲੰਬੇ ਸਮੇਂ ਤੋਂ ਤਰ੍ਹਾਂ-ਤਰ੍ਹਾਂ ਦੇ ਲਾਰੇ ਲਾਉਂਦੀ ਆ ਰਹੀ ਹੈ . ਉਨ੍ਹਾਂ ਵੱਲੋਂ ਸਮੇਂ-ਸਮੇਂ
‘ਤੇ ਲਾਏ ਜਾ ਰਹੇ ਲਾਰਿਆਂ ਤੋਂ ਤੰਗ ਆ ਚੁੱਕੇ ਹੁਣ ਇੰਨ੍ਹਾਂ ਅਧਿਆਪਕਾਂ ਨੇ ਮੁੜ ਸੰਘਰਸ਼ ਦਾ ਬਿਗਲ
ਵਜਾਇਆ ਹੈ . ਉਨ੍ਹਾਂ ਆਪਣੀਆ ਮੰਗਾਂ ਦਾ ਜਿ਼ਕਰ ਕਰਦੇ ਹੋਏ ਮੰਗ ਕੀਤੀ ਕਿ ਟੀਚਿੰਗ ਫੈਲੋਜ਼ ‘ਤੇ ਸਿੱਖਿਆ
ਪ੍ਰੋਵਾਈਡਰਾਂ ਨੂੰ ਰੈਗੂਲਰ ਕੀਤਾ ਜਾਵੇ, 14 ਹਜ਼ਾਰ ਅਧਿਆਪਕਾਂ ਤੇ ਪੰਜਾਬ ਦੇ ਪੰਜਵੇਂ ਤਨਖਾਹ ਕਮਿਸ਼ਨ
ਦੀਆਂ ਰਿਪੋਰਟਾਂ ਨੂੰ ਕੇਂਦਰੀ ਪੈਟਰਨ ਅਨੁਸਾਰ ਲਾਗੂ ਕੀਤਾ ਜਾਵੇ, ਟੀਚਿੰਗ ਫੈਲੋਜ਼ ਤੇ ਸਿੱਖਿਆ ਪ੍ਰੋਵਾਈਡਰਾਂ
ਦੀਆਂ ਬਦਲੀਆਂ ਅੰਤਰ ਜਿ਼ਲ੍ਹਾ ਬਿਨ੍ਹਾਂ ਸ਼ਰਤ ਕੀਤੀਆਂ ਜਾਣ, ਸਰਕਾਰੀ ਨਿਯਮਾਂ ਮੁਤਾਬਕ ਇੰਨ੍ਹਾਂ ਅਧਿਆਪਕਾਂ
ਨੂੰ ਬਣਦੀਆਂ ਛੁੱਟੀਆਂ ਦਿੱਤੀਆਂ ਜਾਣ . ਰੈਲੀ ਤੋਂ ਬਾਅਦ ਅਧਿਆਪਕਾਂ ਨੇ ਪਬਲਿਕ ਸਕੂਲ ਤੋਂ ਐਸ।ਡੀ।ਐਮ। ਦਫ਼ਤਰ ਤੱਕ ਰੋਹ ਮੁਜ਼ਾਹਰਾ ਕੀਤਾ ਅਤੇ ਐਸ।ਡੀ।ਐਮ। ਸ਼ਾਹਕੋਟ
ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ .
ਸੁਖਦੀਪ ਸਿੰਘ ਸਚਦੇਵਾ
ਪੱਤਰਕਾਰ ਸ਼ਾਹਕੋਟ/ਮਲਸੀਆਂ
|