ਵਿਕਾਸ ਕਾਰਜਾਂ ਲਈ 11 ਲੱਖ 56 ਹਜ਼ਾਰ ਦੇ ਚੈਕ ਵੰਡੇ |
ਗੜ•ਦੀਵਾਲਾ, (ਜਸ ਸਹੋਤਾ)-
ਗੜ•ਦੀਵਾਲਾ ਦੇ ਜੰਜ ਘਰ ਵਿਖੇ ਹਲਕਾ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਦੇਸ਼
ਰਾਜ ਧੁੱਗਾ ਨੇ ਵੱਖ-ਵੱਖ ਸਕੀਮਾਂ ਤੇ ਵਿਕਾਸ ਕਾਰਜਾਂ ਲਈ 11 ਲੱਖ 56 ਹਜ਼ਾਰ ਦੇ ਚੈਕ ਤਕਸੀਮ ਕੀਤੇ।
ਜਿਨ•ਾਂ ’ਚ 52 ਲਾਭਪਾਤਰੀਆਂ ਨੂੰ 15-15 ਹਜ਼ਾਰ ਦੇ ਸ਼ਗਨ ਸਕੀਮ ਦੇ ਚੈਕ ਜਿਸ ਦੀ ਰਕਮ 7 ਲੱਖ 80 ਹਜ਼ਾਰ
ਰੁਪਏ ਲਾਭਪਾਤਰੀਆਂ ਨੂੰ ਭੇਟ ਕੀਤੇ ਗਏ ਅਤੇ ਬਲਾਕ-ਭੂੰਗਾਂ ਦੇ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਦੇ
ਸਕੂਲਾਂ ਦੇ ਗੜ•ਦੀਵਾਲਾ ਸੈਂਟਰ, ਬੈਚ ਖੁਰਦ, ਬਾਹਲਾਂ, ਧੁੱਗਾ ਕਲਾਂ, ਅਬਾਲਾ ਜੱਟਾਂ, ਸਕੂਲਾਂ ਦੇ
ਸੈਂਟਰ ਹੈਡ ਟੀਚਰਾਂ ਨੂੰ ਭੇਟ ਕੀਤੇ। ਜਿਨ•ਾਂ ਦੀ ਕੁੱਲ ਰਕਮ 2 ਲੱਖ 51 ਹਜ਼ਾਰ ਰੁਪਏ ਬਣਦੀ ਹੈ।
ਇਸੇ ਤਰ•ਾਂ ਧੂਤ ਕਲਾਂ ਦੇ ਸਰਕਾਰੀ
ਪ੍ਰਾਇਮਰੀ ਸਕੂਲ ਲਈ 1 ਲੱਖ 25 ਹਜ਼ਾਰ ਰੁਪਏ ਭੇਟ ਕੀਤੇ ਜਿਨ•ਾਂ ਦੀ ਕੁੱਲ ਰਕਮ 11 ਲੱਖ 56 ਹਜ਼ਾਰ ਬਣਦੀ
ਹੈ। ਇਸ ਮੌਕੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਸੰਸਦੀ ਸਕੱਤਰ ਪੰਜਾਬ ਦੇਸ਼ ਰਾਜ ਸਿੰਘ
ਧੁੱਗਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਮਦਦ ਕਰਨ
ਲਈ ਹਮੇਸ਼ਾ ਤਤਪਰ ਹੈ। ਉਨ•ਾਂ ਕਿਹਾ ਕਿ ਸਰਕਾਰ ਵਲੋਂ ਸਕੂਲਾਂ ਦੀ ਨੁਹਾਰ ਬਦਲਣ ਵਿਚ ਕੋਈ ਵੀ ਕਸਰ ਬਾਕੀ
ਨਹੀਂ ਛੱਡੀ ਜਾਵੇਗੀ। ਉਨ•ਾਂ ਨੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਵਿਦਿਆਰਥੀਆਂ
ਤੇ ਸਕੂਲਾਂ ਦੇ ਵਿਕਾਸ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਜਾਣੂ ਕਰਾਉਣ।
ਇਸ ਮੌਕੇ ਗੜ•ਦੀਵਾਲਾ ਸਰਕਲ ਪ੍ਰਧਾਨ
ਗੁਰਦੀਪ ਸਿੰਘ ਦਾਰਾਪੁਰ, ਜ਼ਿਲ•ਾ ਜਨਰਲ ਸਕੱਤਰ ਇਕਬਾਲ ਸਿੰਘ ਜੌਹਲ, ਡਾਕਟਰ ਕਰਮ ਸਿੰਘ ਜੌਹਲ, ਦਵਿੰਦਰ
ਬਿੰਦੀ, ਨਾਇਬ ਤਹਿਸੀਲਦਾਰ ਹਰਪਾਲ ਸਿੰਘ, ਸੁਦੇਸ਼ ਕੁਮਾਰ ਟੋਨੀ, ਸਵਰਨ ਕਾਂਤ, ਅਨਿਲ ਗੁਪਤਾ, ਨਵਦੀਪ
ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ ਮੱਲੇਵਾਲ, ਸੁਖਵਿੰਦਰ ਸਿੰਘ, ਸਤਵੀਰ ਸਿੰਘ, ਪਰਮਜੀਤ ਕੌਰ, ਕਮਲੇਸ਼
ਕੁਮਾਰੀ, ਪਰਮਜੀਤ ਕੌਰ, ਕੁੰਦਨ ਕੌਰ, ਬਿਕਰਮ ਸਿੰਘ ਵਿੱਦੀ, ਕੁਲਵਿੰਦਰ ਕੌਰ ਸਮੇਤ ਭਾਰੀ ਗਿਣਤੀ ’ਚ
ਲੋਕ ਹਾਜ਼ਰ ਸਨ।
ਜਸਵਿੰਦਰ ਸਹੋਤਾ 9463162825 ਗੜ•ਦੀਵਾਲਾ
(ਹੁਸ਼ਿਆਰਪੁਰ) |