ਸ਼ਹੀਦ ਊਧਮ ਸਿੰਘ ਸੁਨਾਮ ਯਾਦਗਾਰੀ ਸਭਿਆਚਾਰਕ ਮੇਲਾ 9ਅਗਸਤ ਨੂੰ
ਜਗਰਾਉਂ 30ਜੁਲਾਈ(ਤੇਜਿੰਦਰ ਸਿੰਘ ਚੱਢਾ)-ਸਰਬ ਭਾਰਤ ਨੌਜਵਾਨ ਸਭਾ ਦੇ ਆਗੂਆਂ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਦੀ ਅਹਿਮ ਮੀਟਿੰਗ ਸਰਵ ਸ੍ਰੀ ਸੁਬਾਸ਼ ਗਰਗ ਅਤੇ ਉੱਘੇ ਸਮਾਜ ਸੇਵੀ ਆਗੂ ਜਗਜੀਤ ਸਪੋਰਟਸ ਕਲੱਬ ਸਲੇਮਪੁਰਾ ਦੇ ਸਰਪ੍ਰਸਤ ਕੈਨੇਡੀਅਨ ਕੁਲਵੰਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਇਲਾਕੇ ਦੇ ਅਗਾਂਹਵਧੂ ਆਗੂਆਂ ਨੇ ਭਰਵੀ ਸ਼ਮੂਲੀਅਤ ਕੀਤੀ ।ਮੀਟਿੰਗ ਵਿਚ ਸਾਰੇ ਸਾਥੀਆਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਸ਼ਹੀਦ ਊਧਮ ਸਿੰਘ ਸੁਨਾਮ ਦੇ 69ਵੇਂ ਸ਼ਹੀਦੀ ਦਿਹਾੜੇ ਤੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਤੀਜਾ ਸਭਿਆਚਾਰਕ ਮੇਲਾ ਆਯੋਜਿਤ ਕੀਤਾ ਜਾਵੇ ਜੋ ਕਿ 9ਅਗਸਤ ਨੂੰ ਸਵੇਰੇ 11ਵਜੇ ਤੋ ਦੇਰ ਸ਼ਾਮ ਤੱਕ ਚੱਲੇਗਾ।

ਇਸ ਵਾਰ ਵੀ ਮੇਲੇ ਦੌਰਾਨ ਪਿਛਲੀਆਂ ਸਲਾਨਾ ਪ੍ਰੀਖਿਆਵਾਂ ਪੰਜਵੀਂ, ਅੱਠਵੀਂ, ਦਸਵੀਂ, ਬਾਹਰਵੀਂ ਬੋਰਡ ਦੀਆਂ ਕਲਾਸਾਂ ਵਿੱਚੋਂ ਫਸਟ ,ਸੈਕਿੰਡ ,ਥਰਡ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇਹ ਸਨਮਾਨ ਸਿਧਵਾਂ ਤੇ ਸਲੇਮਪੁਰੇ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ।ਸਰਬ ਭਾਰਤ ਨੌਜਵਾਨ ਸਭਾ ਲੁਧਿਆਣਾ ਦੇ ਜਿਲ੍ਹਾ ਸਕੱਤਰ ਸਾਥੀ ਵਿਜੇ ,ਸਾਬਕਾ ਸਰਪੰਚ ਦਿਲਬਾਗ ਸਿੰਘ, ਸਿਮਰਜੀਤ ਸਿੰਘ ਗਿੱਲ, ਪੰਚ ਕਰਨੈਲ ਸਿੰਘ ਸਲੇਮਪੁਰਾ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਰੁਜ਼ਗਾਰ ਪ੍ਰਾਪਤੀ ਮੁਹਿੰਮ” ਤਹਿਤ ਮੇਲੇ ਦਾ ਪ੍ਰੋਗਰਾਮ ਨਿਰੋਲ ਸਾਫ਼-ਸਥੁਰਾ ਤੇ ਸਭਿਆਚਾਰਕ ,ਲੋਕ ਪੱਖੀ ਹੋਵੇਗਾ। ਮੇਲੇ ਵਿਚ ਕਿਸੇ ਕਿਸਮ ਦਾ ਲੱਚਰ ਤੇ ਗੈਰ ਸਭਿਆਚਾਰਕ ਪ੍ਰੋਗਰਾਮ ਨਹੀਂ ਪੇਸ਼ ਕੀਤਾ ਜਾਵੇਗਾ। ਮੇਲੇ ਵਿਚ ਇਨਕਲਾਬੀ , ਲੋਕਪੱਖੀ ,ਗੀਤ ,ਨਾਟਕ, ਕੋਰੀਓਗ੍ਰਾਫੀਆਂ ਆਦਿ ਦਾ ਆਯੋਜਨ ਕੀਤਾ ਜਾਵੇਗਾ ਜੋ ਪੰਜਾਬ ਦੀ ਜਵਾਨੀ ਨੂੰ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦੇ ਰਾਹ ਪਾਉਣ ਦਾ ਉਪਰਾਲਾ ਕਰੇਗੀ। ਇਹ ਮੇਲਾ ਅਜੋਕੀਆਂ ਸਮਾਜਿਕ ਬੁਰਾਈਆਂ, ਸਮਾਜਿਕ ਆਰਥਿਕ ਲੁੱਟ ਦੇ ਖਿਲਾਫ਼ ਚੋਟ ਕਰਦਿਆਂ ਸਮਾਜ ਨੂੰ ਸਿਹਤਮੰਦ ਨਿਰੋਈ, ਵਿਗਿਆਨਕ ਸੇਧ ਦੇਣ ਦਾ ਉਪਰਾਲਾ ਕਰੇਗਾ। ਮੇਲੇ ਨੂੰ ਨੌਜਵਾਨਾਂ-ਵਿਦਿਆਰਥੀਆਂ ਦੇ ਜਿਲ੍ਹਾਂ ਤੇ ਸੂਬਾਈ ਆਗੂ ਸੰਬੋਧਨ ਕਰਨਗੇ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸ.ਬਲਵਿੰਦਰ ਸਿੰਘ ਬੈਟਰੀਆਵਾਲਾ ,ਸ.ਜਗਦੇਵ ਸਿੰਘ ਸਿੱਧੂ, ਸ.ਸੁਖਮਿੰਦਰ ਸਿੰਘ ਲਾਇਲਪੁਰੀ, ਹਰਨੇਕ ਸਿੰਘ ,ਰਾਜਵਿੰਦਰ ਸਿੰਘ ਹੈਪੀ, ਦਰਸ਼ਨ ਸਿੰਘ, ਬਲਾਕ ਸਕੱਤਰ ਲਖਵਿੰਦਰ ਬੱਧੂ ,ਸਕੱਤਰ ਸੁਰਜੀਤ ਸਿੰਘ,ਬਲਵੰਤ ਸੋਨੂੰ ,ਸਾਬਕਾ ਸਰਪੰਚ ਸੁਰਜੀਤ ਸਿੰਘ ,ਜਸਮੇਲ ਸਿੰਘ ,ਮਾ.ਜੋਗਿੰਦਰ ਸਿੰਘ, ਅਜੇ ਕੁਮਾਰ, ਦਿਨੇਸ਼ ਖੰਨਾ, ਜਗਵਿੰਦਰ ਸਿੰਘ, ਪ੍ਰ.ਬਲਦੇਵ ਸਿੰਘ ਸਲੇਮਪੁਰਾ, ਭਜਨ ਸਿੰਘ ਆਦਿ ਹਾਜ਼ਰ ਸਨ।