ਮਾਲੇਵਾਲ ’ਚ ਵਣ ਮਹਾਂਉਤਸਵ ਮਨਾਇਆ
ੜੋਆ, 30 ਜੁਲਾਈ-ਰੁੱਖ ਸਾਡੇ ਜੀਵਨ ਅੰਦਰ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਰੁੱਖਾਂ ਤੋਂ ਬਿਨਾਂ ਇਨਸਾਨ ਦਾ ਜੀਵਨ ਅਧੂਰਾ ਹੈ। ਰੁੱਖਾਂ ਦੇ ਨਾਲ ਹੀ ਚੰਗਾ ਵਾਤਾਵਰਣ ਸਿਰਜਿਆ ਜਾ ਸਕਦਾ ਹੈ। ਇਸ ਕਰਕੇ ਹਰੇਕ ਵਿਅਕਤੀ ਨੂੰ ਇੱਕ-ਇੱਕ ਰੁੱਖ ਜ਼ਰੂਰਤ ਲਗਾਉਣਾ ਚਾਹੀਦਾ ਹੈ। ਇਹ ਵਿਚਾਰ ਸ: ਸਵਰਨ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ
ਭਗਤ ਸਿੰਘ ਨਗਰ ਨੇ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੈਕੰਡਰੀ ਸਕੂਲ ਮਾਲੇਵਾਲ ਵਿਖੇ ਮਨਾਏ ਵਣ ਮਹਾਂਉਤਸਵ ਮੌਕੇ ਰਕਸਟੋਨੀਆ ਨਾਂ ਦਾ ਰੁੱਖ ਲਗਾਉਣ ਸਮੇਂ ਪ੍ਰਗਟ ਕੀਤੇ। ਸ: ਸਵਰਨ ਸਿੰਘ ਨੇ ਕਿਹਾ ਕਿ ਅਧਿਆਪਕਾਂ ਦਾ ਸਮਾਜ ਅੰਦਰ ਵਿਸ਼ੇਸ਼ ਰੁਤਬਾ ਹੈ। ਇਸ ਕਰਕੇ ਅਧਿਆਪਕਾਂ ਨੂੰ ਜਮਾਤਾਂ ਅੰਦਰ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਵਾਤਾਵਰਣ ਦੀ ਸ਼ੁੱਧਤਾ ਬਾਰੇ ਵੀ ਜਾਣਕਾਰੀ ਦਿੰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਪਸਵਕ ਕਮੇਟੀ ਦੇ ਚੇਅਰਮੈਨ ਡਾ: ਡੀ.ਆਰ. ਭੂੰਬਾ ਵਾਈਸ ਚਾਂਸਲਰ (ਸੇਵਾ ਮੁਕਤ), ਚੌਧਰੀ ਓਂਕਾਰ ਭੂੰਬਲਾ ਚੇਅਰਮੈਨ ਪੀ.ਟੀ.ਏ. ਕਮੇਟੀ ਮਾਲੇਵਾਲ ਅਤੇ ਸ੍ਰੀ ਹਰਪਾਲ ਚੰਦ ਮੁੱਖ ਅਧਿਆਪਕ ਮਾਲੇਵਾਲ ਨੇ ਵੀ ਵਿਚਾਰ ਪੇਸ਼ ਕਰਦਿਆ ਕਿਹਾ ਕਿ ਦਰੱਖ਼ਤਾਂ ਤੋਂ ਜਿੱਥੇ ਸਾਨੂੰ ਸ਼ੁੱਧ ਹਵਾ ਮਿਲਦੀ ਹੈ ਉੱਥੇ ਦਰੱਖ਼ਤ ਦੇਸੀ ਦਵਾਈਆਂ ਬਣਾਉਣ ਅਤੇ ਮਨੁੱਖ ਦੀਆਂ ਜ਼ਰੂਰੀ ਲੋੜਾਂ ਵੀ ਪੂਰਤੀਆ ਕਰਦੇ ਹਨ। ਸਮਾਗਮ ਮੌਕੇ ਸ੍ਰੀ ਹੇਮ ਰਾਜ ਧੰਜਲ ਸੇਵਾਮੁਕਤ ਮੁੱਖ ਅਧਿਆਪਕ, ਰਾਣਾ ਰਣ ਸਿੰਘ ਹਿੰਦੀ ਟੀਚਰ, ਸ੍ਰੀ ਹਰਮੇਸ ਲਾਲ ਮੁੱਖ ਅਧਿਆਪਕ ਕੁੱਕੜ ਸੂਹਾ, ਸ੍ਰੀ ਵਰਿੰਦਰ ਸਿੰਘ ਭੱਟੀ ਸਹਾਇਕ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਰਕੇਸ਼ ਕੁਮਾਰ ਬੂਥਗੜ੍ਹ, ਸ੍ਰੀ ਰਾਮ ਕਿਸ਼ਨ ਸਰਪੰਚ ਬੂਥਗੜ੍ਹ, ਦੌਲਤ ਰਾਮ ਦਰਦੀ ਸਾਬਕਾ ਬੀ.ਪੀ.ਈ.ਓ., ਸ੍ਰੀ ਹੁਸਨ ਲਾਲ ਸਾਬਕਾ ਸਰਪੰਚ ਝੰਡੂਪੁਰ, ਦੇਵ ਰਾਜ ਕਟਵਾਰਾ, ਬਲਵੀਰ ਕਸਾਣਾ, ਡਾ: ਸੈਂਕਰ ਦਾਸ ਸੰਡਰੇਵਾਲ, ਚਰਨ ਦਾਸ ਹੈ¤ਡ ਟੀਚਰ ਮਾਲੇਵਾਲ, ਚੌ: ਸੱਤਪਾਲ ਭੂੰਬਲਾ ਪ੍ਰਧਾਨ ਮਾਲੇਵਾਲ, ਸ੍ਰੀ ਰਾਜ ਕੁਮਾਰ ਮਾਲੇਵਾਲ, ਬਲਦੇਵ ਸਿੰਘ ਦੇਬੀ ਸੰਮਤੀ ਮੈਂਬਰ, ਚੌਧਰੀ ਬਲਵੀਰ ਭੂੰਬਲਾ ਵਾਈਸ ਚੇਅਰਮੈਨ ਸੰਮਤੀ ਸੜੋਆ, ਤਰਸੇ ਲਾਲ ਚੰਦਿਆਣੀ ਚੇਅਰਮੈਨ ਲੈਂਡ ਮਾਰਗੇਜ਼ ਬੈਂਕ ਬਲਾਚੌਰ, ਹਰਦਿਆਲ ਚੰਦ ਵੈਟਨਰੀ ਇੰਸਪੈਕਟਰ, ਕਮਲ ਭੂੰਬਲਾ ਵੈਟਨਰੀ ਵਿਭਾਗ, ਚੌਧਰੀ ਗੁਰਦੇਵ ਗੁੱਜਰ, ਸੂਬੇਦਾਰ ਤਰਸੇਮ ਲਾਲ, ਚੌਧਰੀ ਕਰਤਾ ਰਾਮ ਝੰਡੂਪੁਰ ਅਤੇ ਕੁਲਵੀਰ ਰਾਣਾ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।