ਏਡਜ਼ ਦੀ ਬਿਮਾਰੀ ਤੇ ਸੈਮੀਨਾਰ

tej-30.gifਜਗਰਾਉਂ 30ਜੁਲਾਈ(ਤੇਜਿੰਦਰ ਸਿੰਘ ਚੱਢਾ)- ਏਡਜ਼ ਦੀ ਬਿਮਾਰੀ ਤੋ ਬਚਨ ਜਾਗਰੂਕਤਾ ਸਮੇ ਦੀ ਮੁੱਖ ਲੋੜ ਹੈ ਉਪਰੋਕਤ ਸਬਦਾਂ ਦਾ ਪ੍ਰਗਟਾਵਾ ਜਗਰੂਪ ਲਾਲ ਗੁਪਤਾ ਜਿਲ੍ਹਾ ਕੁਆਡੀਨੇਟਰ ਨਹਿਰੂ ਯੁਵਾ ਕੇਦਰ ਲੁਧਿਆਣਾ ਨੇ ਪਿੰਡ ਲੱਖਾ ਵਿਖੇ ਯੂਥ ਵੈਲਫੇਅਰ ਕਲੱਬ ਵੱਲੋ ਲੋਕਾ ਨੂੰ ਜਾਗਰੂਕ ਕਰਨ ਲਈ ਕਰਵਾਏ ਗਏ ਸੈਮੀਨਾਰ ਮੌਕੇ ਕੀਤਾ।ਉਨ੍ਹਾਂ ਕਿਹਾ ਕਿ ਉਬਾਲੀਆਂ ਹੋਈਆਂ ਸੂਈਆਂ ਨਾਲ ਟੀਕਾ ਲਗਾਉਣਾ ਚਾਹੀਦਾ ਹੈ ਅਤੇ  ਜਾਂਚ ਕੀਤਾ ਹੋਇਆਂ ਖੂਨ ਚੜਵਾਉਣਾ ਚਾਹੀਦਾ ਹੈ।

ਇਸ ਮੌਕੇ ਡਾ ਨੀਰਜ ਸੂਦ ਨੇ ਕਿਹਾ ਕਿ ਨਿਜਾਇਜ ਯੌਨ ਸਬੰਧ ਬਣਾਉਣ ਨਾਲ ਏਡਜ ਫੈਲਦੀ ਹੈ।ਹੱਥ ਮਿਲਾਉਣ ਜਾ ਨਜ਼ਦੀਕ ਬੈਠਣ ਨਾਲ ਏਡਜ ਨਹੀ ਫੈਲਦੀ।ਏਡਜ ਦੇ ਰੋਗਾਂ ਤੋ ਬਚਨ ਲਈ ਪਰਹੇਜ ਤੇ ਜਾਗਰੂਰਤਾ ਬਹੁਤ ਜਰੂਰੀ ਹੈ।ਇਸ ਸਮਾਗਮ ਨੂੰ ਮੁੱਖ ਅਧਿਆਪਕ ਰੂਪ ਸਿੰਘ,ਮਾਸਟਰ ਅਜੀਤ ਸਿੰਘ,ਕਲੱਬ ਦੇ ਸਰਪ੍ਰਸਤ ਗੁਰਚਰਨ ਸਿੰਘ,ਡਾ ਸਤੀਲ ਸਿੰਘ ਖੇਲਾ,ਕਲੱਬ ਦੇ ਪ੍ਰਧਾਨ ਸੁਰਜੀਤ ਸਿੰਘ ਲੱਖਾ ਆਦਿ ਆਗੂਆ ਨੇ ਸਬੋਧਨ ਕੀਤਾ।ਇਸ ਮੌਕੇ ਆਏ ਹੋਏ ਮਹਿਮਾਨਾ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੇਜਰ ਸਿੰਘ ਗਵਾਲੀਅਰ,ਗੁਰਪ੍ਰੀਤ ਸਿੰਘ ਭੋਲਾ,ਜਗਸੀਰ ਸਿੰਘ,ਡਾ ਬਲਵੰਤ ਸਿੰਘ,ਜਗਦੇਵ ਸਿੰਘ,ਪ੍ਰਕਾਸ ਸਿੰਘ,ਡਾ ਸੁਰਿੰਦਰ ਕੁਮਾਰ,ਬਲਜੀਤ ਸਿੰਘ ਕਾਕਾ,ਕੁਲਦੀਪ ਸਿੰਘ,ਭੁਪਿੰਦਰ ਸਿੰਘ,ਜਸਵੀਰ ਸਿੰਘ ਗਰੇਵਾਲ,ਪਿੰਦਾ ਸਿੰਧੂ,ਜਸਵਿੰਦਰ ਸਿੰਘ,ਡਾ ਬਲਵਿੰਦਰ ਸਿੰਘ ਆਦਿ ਹਾਜਰ ਸਨ।