ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੋਈ ਉਪਰਾਲਾ ਨਹੀਂ
ਘੁੰਮਣਾਂ, 30 ਜੁਲਾਈ-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਮੇਹਲੀਆਣਾ ਆਖਰੀ ਪਿੰਡ ਹੈ। ਜਿਸ ਦੀ ਪੰਚਾਇਤ ਦੀ ਜਮੀਨ ਵੇਈਂ ਦੇ ਕਿਨਾਰੇ ’ਤੇ ਹੈ ਤੇ ਉਸ ਵੇਈਂ ਦੇ ਬੰਨ ਟੁੱਟੇ ਨੂੰ ਸਾਲ ਹੋ ਗਿਆ ਹੈ
ਪਰ ਸਰਕਾਰ ਵਲੋਂ ਬੰਨ ਬਣਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਇਸ ਵੇਈਂ ’ਚ ਪਾਸ਼ਟਾਂ ਚੋਅ ਵਾਲਾ ਪਾਣੀ ਵੀ ਸਿੱਧਾ ਮਲਕਪੁਰ ਤੇ ਮੇਹਲੀਆਣਾ ਪਿੰਡ ਨੂੰ ਆਉਂਦਾ ਹੈ। ਇਨ੍ਹਾਂ ਪਿੰਡਾਂ ’ਚ ਹੜ੍ਹ ਦਾ ਪਾਣੀ ਆਉਣ ਨਾਲ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੁੰਦੀਆਂ ਹਨ। ਪਰ ਪ੍ਰਸ਼ਾਸ਼ਨ ਵਲੋਂ ਇਨ੍ਹਾਂ ਪਿੰਡਾਂ ਨੂੰ ਹੜ੍ਹ ਦੀ ਸਥਿਤੀ ਤੋਂ ਵੀ ਅਣਗੌਲਿਆ ਕੀਤਾ ਜਾਂਦਾ ਹੈ। ਪਿਛਲੇ ਸਾਲ ਤੋਂ ਜਿਆਦਾ ਬਾਰਿਸ਼ ਹੋਣ ਕਰਕੇ ਚੋਅ ਦਾ ਪਾਣੀ ਵੇਈਂ ’ਚ ਪੈਣ ਨਾਲ ਵੇਈਂ ਦਾ ਬੰਨ ਟੁੱਟ ਗਿਆ ਪਰ ਸਰਕਾਰ ਵਲੋਂ ਬੰਨ ਨਾ ਬਣਾਏ ਜਾਣ ਕਾਰਨ ਪਿੰਡ ਮਲਕਪੁਰ, ਮਾਂਗਟਾ, ਚੇਤਾ, ਲੱਖਪੁਰ, ਸੰਗਤਪੁਰ ਪ੍ਰਭਾਵਿਤ ਹੋਏ ਹਨ। ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪ੍ਰਸ਼ਾਸ਼ਨ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ।