ਪੱਛੜੇ ਵਰਗਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਾਂ-ਪਾਂਧੀ
ਮੰਡੀ ਬਰੀਵਾਲਾ, 30 ਜੁਲਾਈ -‘ਸਮਾਜ ਦੇ ਪੱਛੜੇ ਵਰਗਾਂ ਅਤੇ ਅਨੁਸੂਚਿਤ ਜਾਤੀਆਂ, ਦਲਿਤਾਂ ਨੂੰ ਇਨਸਾਫ਼ ਦਵਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਾਂ ਅਤੇ ਹਰੇਕ ਦੇਸ਼ ਵਾਸੀ ਦਾ ਜਿਉਣ ਦਾ
ਬਰਾਬਰ ਦਾ ਹੱਕ ਹੈ ਅਤੇ ਕਿਸੇ ਵੀ ਇਨਸ਼ਾਨ ਨਾਲ ਕਿਸੇ ਕਿਸਮ ਦਾ ਵਿਤਕਰਾ ਸਹਿਣ ਨਹੀਂ ਕੀਤਾ ਜਾਵੇਗਾ’। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਦਲੀਪ ਸਿੰਘ ਪਾਂਧੀ ਨੇ ਸਥਾਨਕ ਮੰਡੀ ਬਰੀਵਾਲਾ ਦੀ ਧਰਮਸ਼ਾਲਾ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਲਈ ਭਲਾਈ ਸਕੀਮਾਂ ਜਿਵੇਂ ਕਿ ਸ਼ਗਨ ਸਕੀਮਾਂ, ਕੁੜੀਆਂ ਬਾਰੇ ਸਕੀਮ, ਬੁਢਾਪਾ ਪੈਨਸ਼ਨਾਂ ਆਦਿ ਸ਼ੁਰੂ ਕੀਤੀਆਂ ਹਨ ਪਰ ਕੁਝ ਅਫ਼ਸਰਾਂ ਦੀ ਅਣਗਹਿਲੀ ਕਾਰਨ ਲੋੜਵੰਦਾਂ ਨੂੰ ਇਨ੍ਹਾਂ ਸਕੀਮਾਂ ਦਾ ਫ਼ਾਇਦਾ ਨਹੀਂ ਪਹੁੰਚ ਰਿਹਾ ਹੈ ਅਤੇ ਕੁਝ ਗਲਤ ਲੋਕ ਵੀ ਇਨ੍ਹਾਂ ਸਕੀਮਾਂ ਦਾ ਫ਼ਾਇਦਾ ਉਠਾ ਰਹੇ ਹਨ। ਉਨ੍ਹਾਂ ਅਫ਼ਸਰ ਸ਼ਾਹੀ ਨੂੰ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸੁਹਿਰਦ ਰਹਿਣ। ਸ: ਪਾਂਧੀ ਨੇ ਪੱਛੜੇ ਵਰਗ ਨਾਲ ਸੰਬੰਧਿਤ ਲੋਕਾਂ ਦੀਆਂ ਪੁਲਿਸ ਪੈਨਸ਼ਨਾਂ, ਪੀਲੇ ਕਾਰਡ, ਸ਼ਗਨ ਸਕੀਮਾਂ ਅਤੇ ਹੋਰ ਵਿਕਾਸ ਦੇ ਕੰਮਾਂ ਨਾਲ ਸੰਬੰਧਿਤ ਸ਼ਿਕਾਇਤਾਂ ਸੁਣੀਆਂ। ਇਸ ਮੌਕੇ ਅਸ਼ੋਕ ਮਹਿੰਦਰਾ ਨੈਸ਼ਨਲ ਦਲਿਤ ਮੂਵਮੈਂਟ ਜਸਟਿਸ ਕੁਆਰਡੀਨੇਟਰ ਪੰਜਾਬ, ਗੁਰਮੀਤ ਸਿੰਘ ਬਰਾੜ ਜ਼ਿਲ੍ਹਾ ਵੈਲਫ਼ੇਅਰ ਅਫ਼ਸਰ, ਚੌਧਰੀ ਬਲਵੀਰ ਸਿੰਘ ਜਨਰਲ ਸੈਕਟਰੀ ਇਨਸਾਫ਼ ਦਿਲਾਓ ਐਕਸ਼ਨ ਕਮੇਟੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜਵਿੰਦਰ ਸਿੰਘ ਗਿੱਲ, ਨਾਇਬ ਤਹਿਸੀਲਦਾਰ ਬਰੀਵਾਲਾ ਗੁਰਮੀਤ ਸਿੰਘ, ਸੀ. ਡੀ. ਪੀ. ਓ. ਜਸਵੀਰ ਕੌਰ, ਬਲਜਿੰਦਰ ਸਿੰਘ ਬਰਾੜ ਲੋਕ ਸੰਪਰਕ ਅਫ਼ਸਰ, ਰਾਕੇਸ਼ ਭਾਸਕਰ ਫ਼ੂਡ ਸਪਲਾਈ ਕੰਟਰੋਲਰ, ਏ. ਐਫ਼. ਐਸ. ਓ. ਗੁਰਮੇਜਰ ਸਿੰਘ, ਨਛੱਤਰ ਸਿੰਘ ਨਿਰੀਖਕ ਫ਼ੂਡ ਸਪਲਾਈ ਬਰੀਵਾਲਾ, ਓ. ਪੀ. ਸ਼ਰਮਾ ਇੰਸਪੈਕਟਰ ਨਗਰ ਪੰਚਾਇਤ ਬਰੀਵਾਲਾ, ਟਹਿਲ ਸਿੰਘ ਬਰੀਵਾਲਾ, ਜੱਗਾ ਸਿੰਘ ਐਮ. ਸੀ., ਲਖਵਿੰਦਰ ਸਿੰਘ, ਭਿੰਦਾ ਆਦਿ ਹਾਜ਼ਰ ਸਨ।