ਰੇਲ ਲਾਂਘਿਆਂ ’ਤੇ ਫਾਟਕ ਲਾਉਣ ਦੀ ਮੰਗ
ਮੱਲਾਂਵਾਲਾ, 31 ਜੁਲਾਈ -ਜ਼ਿਲ੍ਹਾ ਫ਼ਿਰੋਜ਼ਪੁਰ ’ਚੋਂ ਲੰਘਦੀਆਂ ਰੇਲਵੇ ਲਾਈਨਾਂ ਉਪਰ ਬਹੁਤੀਆਂ ਥਾਵਾਂ ’ਤੇ ਰੇਲ ਲਾਂਘਿਆਂ ’ਤੇ ਫਾਟਕ ਨਾ ਹੋਣ ਕਰਕੇ ਕਈ ਵਾਰ ਭਿਆਨਕ ਹਾਦਸਿਆਂ ’ਚ ਕਈ ਮਨੁੱਖੀ ਜਾਨਾਂ
ਜਾ ਚੁੱਕੀਆਂ ਹਨ। ਫ਼ਿਰੋਜ਼ਪੁਰ ਤੋਂ ਜ¦à¨§à¨° ਨੂੰ ਜਾਂਦੀ ਰੇਲਵੇ ਲਾਈਨ ’ਤੇ ਬਹੁਤੀਆਂ ਥਾਵਾਂ ’ਤੇ ਫਾਟਕ ਨਾ ਹੋਣ ਕਰਕੇ ਕਈ ਭਿਆਨਕ ਹਾਦਸੇ ਵਾਪਰ ਚੁੱਕੇ ਹਨ। ਪਿੰਡ ਆਰਫ ਕੇ ਤੋਂ ਦੌਲਤਪੁਰਾ ਸੜਕ ’ਤੇ ਮੱਲਾਂਵਾਲਾ, ਅਲੀਵਾਲਾ ਨੂੰ ਜਾਂਦੀ ਸੰਪਰਕ ਸੜਕ ’ਤੇ ਮੱਲਾਂਵਾਲਾ ਤੋਂ ਪਿੰਡ ਸੁਨਮਾ ਨੂੰ ਜਾਂਦੀ ਸੜਕ ਜਿਹੜੀ ਕਈ ਪਿੰਡਾਂ ਨੂੰ ਆਪਸ ’ਚ ਜੋੜਦੀ ਹੈ। ਇਸ ਸਬੰਧੀ ਸ: ਬਲਟੇਕ ਸਿੰਘ ਮੱਲ੍ਹੀ ਮੈਂਬਰ ਬਲਾਕ ਸੰਮਤੀ, ਬਲਬੀਰ ਸਿੰਘ ਸਰਪੰਚ, ਮਹਿੰਦਰ ਸਿੰਘ ਸਰਪੰਚ, ਲਛਮਣ ਸਿੰਘ, ਚਰਨਜੀਤ ਸਿੰਘ ਮੱਲ੍ਹੀ, ਗੁਰਮੇਲ ਸਿੰਘ ਸਰਪੰਚ, ਨਿਸ਼ਾਨ ਸਿੰਘ ਭੁੱਲਰ, ਕੁਲਵੰਤ ਸਿੰਘ ਸੁਨਮਾ ਆਦਿ ਨੇ ਸਰਕਾਰ ਤੇ ਰੇਲਵੇ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਇਨ੍ਹਾਂ ਰੇਲਵੇ ਲਾਂਘਿਆਂ ’ਤੇ ਫਾਟਕ ਲਾਉਣ ਦੀ ਮੰਗ ਕੀਤੀ।