ਸਹੀਦ ਭਗਤ ਸਿੰਘ ਨੌਜਵਾਨ ਸਭਾ ਕਲੱਬ ਦੇ ਨੌਜਵਾਨ ਨੇ ਸਮਸਾਨਘਾਟ ਦੀ ਸਫਾਈ ਕੀਤੀ
tej-31.gif

ਜਗਰਾਉਂ 31ਜੁਲਾਈ(ਤੇਜਿੰਦਰ ਸਿੰਘ ਚੱਢਾ)-ਆਪਣੇ ਲਈ ਤਾਂ ਹਰ ਇਕ ਇਨਸਾਨ ਕੰਮ ਕਰਦਾ ਹੈ ਪਰ ਸਮਾਜ ਸੇਵੀ ਦੇ ਕੰਮ ਗਰੀਬ ਲੋੜਵੰਦ ਦੀ ਮੱਦਦ ਕਰਨ ਵਾਲੇ ਵਿਰਲੇ ਹੀ ਇਨਸਾਨ ਹੁੰਦੇ ਹਨ।ਇਸੇ ਤਰ੍ਹਾਂ ਇਲਾਕੇ ਵਿੱਚ ਸਮਾਜ ਸੇਵੀ ਦੇ ਕੰਮਾਂ ਵਿਚ ਮੋਹਰੀ ਆਰ.ਸੀ.ਸੀ ਸਹੀਦ ਭਗਤ ਸਿੰਘ ਨੌਜਵਾਨ ਸਭਾ ਕਲੱਬ ਹਠੂਰ ਦੇ ਨੌਜਵਾਨ ਕਰ ਰਹੇ ਹਨ।ਅੱਜ ਸਥਾਨਕ ਸਮਸਾਨਘਾਟ ਦੀ ਸਫਾਈ ਕਰਦਿਆ ਕਲੱਬ ਦੇ ਪ੍ਰਧਾਨ ਸੁਰਜੀਤ ਸਿੰਘ ਕੰਬੋ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦੀਆਂ ਜੇਕਰ ਸਮੂਹ ਕਲੱਬਾਂ ਇਹ ਸੋਚ ਲੈਣ ਕੇ ਅਸੀ ਆਪਣੇ ਪਿੰਡ ਨੂੰ ਸਾਫ ਸੁਥਰਾ ਅਤੇ ਪ੍ਰਦੂਸਨ ਰਹਿਤ ਰੱਖਣਾ ਹੈ ਅਸੀ ਵੱਧ ਤੋ ਵੱਧ ਰੁੱਖ ਲਗਾਈਏ ਤਾ ਜੋ ਅਸੀ ਭਿਆਨਕ ਬੀਮਾਰੀਆਂ ਤੋ ਬਚ ਸਕੀਏ।ਇਸ ਤੋ ਇਲਾਵਾ ਉਹਨਾ ਕਬਸਾ ਹਠੂਰ ਦੇ ਸਮੂਹ ਐਨ.ਆਰ.ਆਈ ਵੀਰਾਂ ਦਾ ਧੰਨਵਾਦ ਕੀਤਾ ਜੋ ਕਲੱਬ ਨੂ ਮਾਲੀ ਸਹਾਇਤਾ ਦੇ ਰਹੇ ਹਨ।ਅਤੇ ਨੌਜਵਾਨ ਵੱਧ ਤੋ ਵੱਧ ਸਮਾਜ ਸੇਵੀ ਕੰਮ ਕਰ ਰਹੇ ਹਨ। ਇਸ ਮੌਕੇ ਸਤਨਾਮ ਸਿੰਘ ਰੋਪਾਣਾ, ਅਮਨਪ੍ਰੀਤ ਸਿੰਘ ਅਮਨਾ.ਰੇਸਮ ਸਿੰਘ,ਕਾਂਗਰਸੀ ਆਗੂ ਸੁਖਵਿੰਦਰ ਸਿੰਘ ਬਬਲਾ,ਦਰਸਨ ਸਿੰਘ ਦਰਸੀ, ਗੁਰਮਿੰਦਰ ਸਿੰਘ ਆਦਿ ਹਾਜਰ ਸਨ।