ਅਧਿਆਪਕ ਫਰੰਟ ਦੁਆਰਾ ਪੁਤਲੇ ਫੂਕ ਮੁਜ਼ਾਹਰੇ 2ਅਗਸਤ ਨੂੰ

ਜਗਰਾਉਂ 31ਜੁਲਾਈ(ਤੇਜਿੰਦਰ ਸਿੰਘ ਚੱਢਾ)- ਬੀ.ਐਡ.ਅਧਿਆਪਕ ਫਰੰਟ ਲੁਧਿਆਣਾ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਦੁੱਗਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਧਿਆਪਕ ਫਰੰਟ ਦੁਆਰਾ 2ਅਗਸਤ ਦਿਨ ਐਤਵਾਰ ਨੂੰ ਸਾਰੇ ਜਿਲ੍ਹਾ ਹੈਡਕੁਆਟਰਜ਼ ਤੇ ਸਿੱਖਿਆ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਜਾਣ ਦਾ ਪ੍ਰੋਗਰਾਮ ਉਲੀਕਿਆਂ ਗਿਆ ਹੈ। ਇਸ ਸਬੰਧੀ ਜਿਲ੍ਹਾ ਲੁਧਿਆਣਾ ਵਿਖੇ ਕੀਤੇ ਜਾਣ ਵਾਲੇ ਪੁਤਲੇ ਫੂਕ ਮੁਜ਼ਾਹਰੇ ਬਾਰੇ ਸ੍ਰੀ ਦੁੱਗਲ ਨੇ ਦੱਸਿਆ ਕਿ 2ਅਗਸਤ ਨੂੰ ਸਵੇਰੇ 9ਵਜੇ ਸਾਰੇ ਟੀਚਿੰਗ ਫੈਲੋਜ਼ ਅਤੇ ਸਿੱਖਿਆ ਸਰਵਿਸ ਪ੍ਰੋਵਾਈਡਰ ਚਤਰ ਸਿੰਘ ਪਾਰਕ ਲੁਧਿਆਣਾ ਵਿਖੇ ਇਕੱਠੇ ਹੋਣਗੇ ਅਤੇ ਉਥੇ ਰੋਸ ਰੈਲੀ ਦੇ ਰੂਪ ਵਿਚ ਭਾਰਤ ਨਗਰ ਚੌਂਕ ਵਿਚ ਪਹੁੰਚ ਕੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਣਗੇ। ਵਰਣਨਯੋਗ ਹੈ ਕਿ ਫਰੰਟ ਦੁਆਰਾ ਇਹ ਕਦਮ ਸਿੱਖਿਆ ਮੰਤਰੀ ਦੁਆਰਾ ਕੀਤੇ ਗਏ ਵਿਸ਼ਵਾਸ਼ਘਾਤ ਕਾਰਨ ਚੁੱਕਿਆ ਜਾ ਰਿਹਾ ਹੈ। ਕਿਉਂਕਿ ਸਿੱਖਿਆ ਮੰਤਰੀ ਨੇ ਇਹ ਭੋਰਸਾ ਦਿਵਾਇਆ ਸੀ ਕਿ ਟੀਚਿੰਗ ਫੈਲੋਜ਼ ਅਤੇ ਸਰਵਿਸ ਪ੍ਰੋਵਾਈਡਰਾਂ ਨੂੰ ਨਵੇਂ ਪੇ-ਕਮਿਸ਼ਨ ਅਨੁਸਾਰ ਬਣਦੀ ਬੇਸਿਕ ਪੇ ਦਿੱਤੀ ਜਾਵੇਗੀ। ਪਰ ਇਸ ਤੇ ਅਜੇ ਤੱਕ ਕੋਈ ਵੀ ਅਮਲ ਨਹੀਂ ਹੋਇਆ ਅੰਤ ਵਿਚ ਸ੍ਰੀ ਦੁੱਗਲ ਨੇ ਸਾਰੇ ਨਵ-ਨਿਯੁਕਤ ਅਧਿਆਪਕਾਂ ਨੂੰ ਐਤਵਾਰ ਨੂੰ ਚਤਰ ਸਿੰਘ ਪਾਰਕ ਵਿਖੇ ਪਹੁੰਚਣ ਦੀ ਬੇਨਤੀ ਕੀਤੀ।