ਸੀਖੋ ਔਰ ਕਮਾਓ ਯੋਜਨਾ ਲਾਂਚ
ਚੰਡੀਗੜ੍ਹ :
ਓਰਲ ਕੇਯਰ ਦੇ ਖੇਤਰ ਵਿਚ ਮਾਰਕੀਟ ਲੀਡਰ ਕੋਲਗੇਟ ਪਾਮੋਲਿਵ (ਇੰਡੀਆ) ਨੇ ਆਪਣੀ 'ਸੀਖੋ ਔਰ ਕਮਾਓ‘ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਇਹ ਆਫ਼ਰ ਲਿਆਂਦੀ ਗਈ ਹੈ।
ਜਿਸ ਵਿਚ ਗਾਹਕਾਂ ਨੂੰ ਪੰਜ ਸਾਧਾਰਨ ਓਰਲ ਕੇਯਰ ਟਿੱਪਸ ਸਿੱਖਣੇ ਹੋਣਗੇ ਅਤੇ ਇੰਝ ਕਰਨ ਤੋਂ ਬਾਅਦ ਉਹ 10,000 ਰੁਪਏ ਤੱਕ ਦਾ ਵਜ਼ੀਫ਼ਾ ਹਾਸਲ ਕਰ ਸਕਣਗੇ। ਇਸ ਯੋਜਨਾ ਦਾ ਮੁੱਖ ਟੀਚਾ ਬੱਚਿਆਂ ਤੱਕ ਸਿਹਤਮੰਦ ਦੰਦਾਂ ਦਾ ਸੰਦੇਸ਼ ਪਹੁੰਚਾਉਣਾ ਹੈ। ਨਾਲ ਹੀ ਵਜ਼ੀਫਿਆਂ ਦੇ ਰਾਹੀਂ ਸਿੱਖਿਆ ਹਾਸਲ ਕਰਨ ਵਿਚ ਉਨ੍ਹਾਂ ਦੀ ਮਦਦ ਕਰਨਾ ਹੈ।