ਪੰਜਾਬ ਦੇ ਤਿੰਨ ਵਿਧਾਨ ਸਭਾ ਹਲਕਿਆਂ ’ਚ ਵੋਟਾਂ ਅੱਜ |
ਚੰਡੀਗੜ੍ਹ, 2 ਅਗਸਤ-ਪੰਜਾਬ ਵਿਧਾਨ ਸਭਾ ਦੇ ਜਲਾਲਾਬਾਦ, ਬਨੂੜ ਅਤੇ ਕਾਹਨੂੰਵਾਨ ਹਲਕਿਆਂ ਵਿਚ ਜਿੱਥੇ ਕੱਲ੍ਹ ਸਵੇਰੇ ਵੋਟਾਂ ਪੈਣ ਜਾ ਰਹੀਆਂ ਹਨ, ਸਬੰਧੀ ਚੋਣ ਕਮਿਸ਼ਨ ਵੱਲੋਂ ਲੋੜੀਂਦੇ ਸਾਰੇ ਪ੍ਰਬੰਧ ਪੂਰੇ ਕਰ ਲਏ ਜਾਣ ਦਾ ਅੱਜ ਦਾਅਵਾ ਕੀਤਾ ਗਿਆ। ਕਮਿਸ਼ਨ ਦੀ ਸੂਚਨਾ ਅਨੁਸਾਰ ਤਿੰਨਾਂ ਹਲਕਿਆਂ ਦੇ ਸਾਰੇ ਪੋ¦ਿਗ ਬੂਥਾਂ ਲਈ ਪੋ¦ਿਗ ਪਾਰਟੀਆਂ ਅੱਜ ਆਪਣੇ ਪੋ¦ਿਗ ਵਾਲੇ ਸਥਾਨਾਂ ’ਤੇ ਪੁੱਜ ਗਈਆਂ ਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਰ ਵੋਟਰਾਂ ਨੂੰ
ਹਲਕਿਆਂ ਤੋਂ ਬਾਹਰ ਕਰਨ ਦੀ ਪ੍ਰਕਿਰਿਆ ਵੀ ਪੂਰੀ ਕਰ ਲਈ ਗਈ ਸੀ। ਵੋਟਾਂ ਪਾਉਣ ਦਾ ਇਹ ਕੰਮ ਜੋ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤਾ ਜਾਣਾ ਹੈ, ਸਬੰਧੀ ਪੋ¦ਿਗ ਪਾਰਟੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਸਿਆਸੀ ਪਾਰਟੀਆਂ ਦੇ ਪੋ¦ਿਗ ਏਜੰਟ ਪੁੱਜਣ ’ਤੇ ਸਵੇਰੇ ਪੋ¦ਿਗ ਦਾ ਕੰਮ ਸ਼ੁਰੂ ਕਰਨ। ਇਨ੍ਹਾਂ ਤਿੰਨਾਂ ਹਲਕਿਆਂ ਲਈ ਕੋਈ 20 ਹਜ਼ਾਰ ਸੁਰੱਖਿਆ ਕਰਮ - ਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਇਨ੍ਹਾਂ ਤੋਂ ਇਲਾਵਾ 15 ਕੰਪਨੀਆਂ ਕੇਂਦਰੀ ਸੁਰੱਖਿਆ ਬਲਾਂ ਦੀਆਂ ਵੀ ਮੁਹੱਈਆ ਕੀਤੀਆਂ ਗਈਆਂ ਹਨ, ਜੋ ਮੁੱਖ ਤੌਰ ’ਤੇ ਅਤਿ ਸੰਵੇਦਨਸ਼ੀਲ ਪੋ¦ਿਗ ਬੂਥਾਂ ਦੇ ਬਾਹਰ ਤਾਇਨਾਤ ਕੀਤੀਆਂ ਜਾਣਗੀਆਂ। ਸੂਚਨਾ ਅਨੁਸਾਰ ਰਾਜ ਸਰਕਾਰ ਵੱਲੋਂ ਇਨ੍ਹਾਂ ਤਿੰਨਾਂ ਹਲਕਿਆਂ ਤੋਂ ਬਾਹਰ ਜਾਣ ਜਾਂ ਆਉਣ ਵਾਲੇ ਲੋਕਾਂ ’ਤੇ ਨਜ਼ਰ ਰੱਖਣ ਅਤੇ ਅਮਨ ਸ਼ਾਂਤੀ ਰੱਖਣ ਲਈ 82 ਪੁਲਿਸ ਦੇ ਨਾਕੇ ਲਗਾਏ ਗਏ ਹਨ, ਤਾਂ ਜੋ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖੀ ਜਾ ਸਕੇ। ਸੂਚਨਾ ਅਨੁਸਾਰ ਰਾਜ ਸਰਕਾਰ ਵੱਲੋਂ ਇਨ੍ਹਾਂ ਹਲਕਿਆਂ ਲਈ ਐਲਾਨੀਆਂ ਗਈਆਂ ਛੁੱਟੀਆਂ ਤੋਂ ਇਲਾਵਾ ਇਨ੍ਹਾਂ ਹਲਕਿਆਂ ਤੋਂ ਬਾਹਰ ਕੰਮ ਕਰਨ ਵਾਲੇ ਕਈ ਮੁਲਾਜ਼ਮ ਵੀ ਛੁੱਟੀ ਦੇ ਹੱਕਦਾਰ ਹੋਣਗੇ ਅਤੇ ਜੋ ਕੋਈ ਇਸ ਹਲਕੇ ਦਾ ਵੋਟਰ ਹੋਵੇਗਾ, ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਇਸ ਮੰਤਵ ਲਈ ਛੁੱਟੀ ਦੀ ਸਹੂਲਤ ਲੈ ਸਕੇਗਾ।
ਇਨ੍ਹਾਂ ਤਿੰਨਾਂ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ 6 ਅਗਸਤ ਨੂੰ ਸਵੇਰੇ ਕੀਤੀ ਜਾਣੀ ਹੈ ਅਤੇ ਨਤੀਜੇ ਕੋਈ ਦੁਪਹਿਰ 12 ਵਜੇ ਪ੍ਰਾਪਤ ਹੋ ਜਾਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਵੱਲੋਂ ਅੱਜ ਵੋਟਾਂ ਨਾਲ ਸਬੰਧਿਤ ਸਟਾਫ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਹਰ ਇਕ ਘੰਟੇ ਦੀਆਂ ਵੋਟਾਂ ਸਬੰਧੀ ਬਕਾਇਦਾ ਸੂਚਨਾ ਕਮਿਸ਼ਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਭਿਜਵਾਈ ਜਾਵੇ, ਤਾਂ ਜੋ ਵੋਟਾਂ ਦੇ ਕੰਮ ਕਾਜ ਦੀ ਰਫਤਾਰ ਸਬੰਧੀ ਕਮਿਸ਼ਨ ਨੂੰ ਬਕਾਇਦਾ ਰਿਪੋਰਟ ਮਿਲਦੀ ਰਹੇ। ਵਰਨਣਯੋਗ ਹੈ ਕਿ ਦੋਵਾਂ ਮੁੱਖ ਧਿਰਾਂ ਅਕਾਲੀ ਦਲ ਅਤੇ ਭਾਜਪਾ ਅਤੇ ਦੂਜੇ ਪਾਸੇ ਕਾਂਗਰਸ ਦੇ ਉਹ ਸਾਰੇ ਸੀਨੀਅਰ ਆਗੂ ਇਨ੍ਹਾਂ ਹਲਕਿਆਂ ਤੋਂ ਚੋਣ ਕਮਿਸ਼ਨ ਦੇ ਆਦੇਸ਼ਾਂ ਕਾਰਨ ਕੱਲ੍ਹ ਸ਼ਾਮ ਬਾਹਰ ਆ ਗਏ ਸਨ, ਜੋ ਚੋਣ ਪ੍ਰਚਾਰ ਲਈ ਇਨ੍ਹਾਂ ਹਲਕਿਆਂ ਵਿਚ ਗਏ ਹੋਏ ਸਨ। ਕਮਿਸ਼ਨ ਵੱਲੋਂ ਗਰਮੀ ਨੂੰ ਮੁੱਖ ਰੱਖ ਕੇ ਪੋ¦ਿਗ ਬੂਥਾਂ ’ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਰੱਖਣ ਲਈ ਵੀ ਆਦੇਸ਼ ਦਿੱਤੇ ਗਏ ਹਨ। |