ਜਾਅਲੀ ਕਰੰਸੀ ਸਮੇਤ ਚਾਰ ਕਾਬੂ
ਸ਼ਹੀਦ ਭਗਤ ਸਿੰਘ ਨਗਰ
ਸਥਾਨਕ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ 5 ਲੱਖ 65 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐਸਐਸਪੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੁਲਿਸ ਨੇ ਮਹਿੰਦੀਪੁਰ ਪਿੰਡ ਤੋਂ ਗੁੱਜਰਪੁਰ ਨੂੰ ਜਾਂਦੀ ਸੜਕ ‘ਤੇ ਖੜ੍ਹੇ ਸਤਨਾਮ ਸਿੰਘ ਵਾਸੀ ਸਾਧੀਵਾਲ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ 60 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ।
ਪੁਲਿਸ ਨੇ ਕੁਲਦੀਪ ਸਿੰਘ ਨਾਂ ਦੇ ਇੱਕ ਹੋਰ ਵਿਅਕਤੀ ਤੋਂ 95 ਸੌ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ। ਕੁਲਦੀਪ ਸਿੰਘ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਅਸਲਮ ਮੁਹੰਮਦ ਨਾਂ ਦੇ ਇੱਕ ਹੋਰ ਮੁਲਜ਼ਮ ਤੋਂ ਇੱਕ ਲੱਖ ਰੁਪਏ ਅਤੇ ਉਸ ਦੇ ਸਾਥੀ ਰਾਮ ਬੱਲਭ ਚੌਹਾਨ ਵਾਸੀ ਨੇਪਾਲ ਤੋਂ 3 ਲੱਖ 96 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ। ਐਸਐਸਪੀ ਸ੍ਰੀ ਅਗਰਵਾਲ ਨੇ ਦੱਸਿਆ ਕਿ ਮੁਲਜ਼ਮਾਂ ਦਾ ਕਹਿਣਾ ਹੈ ਕਿ ਇਹ ਜਾਅਲੀ ਕਰੰਸੀ ਕਾਠਮੰਡੂ (ਨੇਪਾਲ) ਦੇ ਰਸਤੇ ਭਾਰਤ ਆਉਾਂਦੀ , ਜਦਕਿ ਇਹ ਕਰੰਸੀ ਪਾਕਿਸਤਾਨ ਅਤੇ ਸਿੰਘਾਪੁਰ ‘ਚ ਤਿਆਰ ਕੀਤੀ ਜਾਂਦੀ ਹੈ। ਰਾਮ ਬੱਲਭ ਨੇਪਾਲ ਤੋਂ ਇਹ ਕਰੰਸੀ ਲੈ ਕੇ ਭਾਰਤ ਆਉਾਂਦਾ ੀ ਅਤੇ ਅਸਲਮ ਇਸ ਨੂੰ ਗਾਹਕਾਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਸੀ।