ਥੇੜ੍ਹੀ ਤਾਪ ਬਿਜਲੀ ਘਰ ਹਰ ਹਾਲਤ ’ਚ ਲੱਗੇਗਾ- ਮਨਪ੍ਰੀਤ ਬਾਦਲ
ਗਿੱਦੜਬਾਹਾ, 5 ਅਗਸਤ-ਗਿੱਦੜਬਾਹਾ ਦੇ ਨਜ਼ਕੀਦੀ ਪਿੰਡ ਥੇੜ੍ਹੀ ਵਿਖੇ ਲੱਗਣ ਵਾਲਾ 2640 ਮੈਗਾਵਾਟ ਦਾ ਤਾਪ ਬਿਜਲੀ ਘਰ ਹਰ ਹਾਲਤ ਵਿਚ ਲੱਗੇਗਾ ਭਾਵੇਂ ਕਿ ਅਜੇ ਤੱਕ ਕੇਂਦਰ ਤੋਂ ਮਨਜੂਰੀ ਨਾ ਮਿਲਣ ਕਾਰਨ ਇਸ ਤਾਪ ਬਿਜਲੀ ਘਰ ਦੇ ਲੱਗਣ ਵਿਚ ਦੇਰੀ ਹੋ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਯੋਜਨਾ ਅਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਥਾਨਕ ਨਹਿਰੀ ਆਰਾਮ ਘਰ ਵਿਖੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਮੌਜੂਦਾ ਕੇਂਦਰੀ ਕੋਲਾ ਮੰਤਰੀ ਨਾਲ ਉਕਤ ਕੋਲ ਲਿੰਕਜ਼ ਦੀ ਮਨਜ਼ੂਰੀ ਲੈਣ ਲਈ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਪਿਛਲੇ ਮਹੀਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹ ਦਿੱਲੀ ਯੋਜਨਾ ਕਮਿਸ਼ਨ ਦੇ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਨੂੰ ਵੀ ਇਹ ਮਨਜ਼ੂਰੀ ਜਲਦੀ ਦੇਣ ਲਈ ਮਿਲੇ ਸਨ। ਇਸ ਮੌਕੇ ਸ੍ਰੀ ਬਾਦਲ ਨੇ ਗਿੱਦੜਬਾਹਾ ਹਲਕੇ ਦੀਆਂ ਵੱਖ- ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਅਧਿਕਾਰੀਆਂ ਤੋਂ ਨਿਪਟਾਰਾ ਕਰਵਾਇਆ। ਇਸ ਮੌਕੇ ਜਥੇਦਾਰ ਗੁਰਪਾਲ ਸਿੰਘ ਗੋਰਾ ਸ਼੍ਰੋਮਣੀ ਕਮੇਟੀ ਮੈਂਬਰ, ਜਥੇਦਾਰ ਨਵਤੇਜ ਸਿੰਘ ਕਾਉਣੀ ਸ਼੍ਰੋਮਣੀ ਕਮੇਟੀ ਮੈਂਬਰ, ਸੁਰਜੀਤ ਸਿੰਘ ਮਾਨ ਚੇਅਰਮੈਨ ਮਾਰਕੀਟ ਕਮੇਟੀ, ਚਰਨਜੀਤ ਸਿੰਘ ਬਰਾੜ ਓ. ਐਸ. ਡੀ., ਜਗਤਾਰ ਸਿੰਘ ਢਿੱਲੋਂ ਓ. ਐਸ. ਡੀ., ਠੇਕੇਦਾਰ ਸੁਰਜੀਤ ਸਿੰਘ, ਸ਼ੈਲਰ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਫੱਕਰਸਰ, ਰਾਜੂ ਫੱਕਰਸਰ, ਰਾਜੇਸ਼ ਕੁਮਾਰ ਬਿੱਟੂ ਗਾਂਧੀ ਕੌਂਸਲਰ, ਨਰਿੰਦਰ ਭੋਲਾ ਕੌਂਸਲਰ, ਸੁਖਮੰਦਰ ਸਿੰਘ ਮੰਦਰ ਕੌਂਸਲਰ, ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਤੋਂ ਇਲਾਵਾ ਤਹਿਸੀਲਦਾਰ ਰਤਨ ਸਿੰਘ, ਤਹਿਸੀਲਦਾਰ ਗੁਰਮੇਲ ਸਿੰਘ ਢੱਡਾ, ਨਾਇਬ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਬਿਜਲੀ ਬੋਰਡ ਦੇ ਐਕਸੀਅਨ ਆਰ. ਐਸ. ਬਰਾੜ, ਐਸ. ਡੀ. ਓ. ਜੈ ਚੰਦ, ਐਸ.ਐਚ.ਓ. ਕੁਲਵਿੰਦਰ ਸਿੰਘ ਗਿੱਦੜਬਾਹਾ, ਐਸ. ਐਚ. ਓ. ਕੋਟਭਾਈ ਦਵਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੇ ਪੰਚ, ਸਰਪੰਚ ਵੀ ਮੌਜੂਦ ਸਨ।