ਮੋਗਾ, 5 ਅਗਸਤ-ਕੇਂਦਰ ਸਰਕਾਰ ਫਸਲੀ ਵਿਭਿੰਨਤਾ ਬਾਰੇ 1121 ਬਾਸਮਤੀ ਦੀ ਕਿਸਮ ਬੀਜਣ ਵਾਲੇ ਕਿਸਾਨਾਂ ਦੀ ਸਾਰ ਲਵੇ ਅਤੇ ਇਸ ਕਿਸਮ ਦੀ ਘੱਟੋ ਘੱਟ ਸਹਾਇਕ ਕੀਮਤ ਦਾ ਤੁਰੰਤ ਐਲਾਨ ਕੀਤਾ ਜਾਵੇ’। ਇਹ ਸ਼ਬਦ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਪੰਜਾਬ ਦੇ ਜਨਰਲ ਸਕੱਤਰ (ਪ੍ਰੈਸ) ਭੁਪਿੰਦਰ ਸਿੰਘ ਮਹੇਸ਼ਰੀ ਨੇ ਕਹੇ। ਉਨ੍ਹਾਂ ਕਿਹਾ ਕਿ ਇਹ ਕਿਸਮ ਜਮੀਨ ਹੇਠਲਾ ਪਾਣੀ ਬਚਾਉਣ ਲਈ ਵਰਦਾਨ ਸਾਬਤ ਹੋਈ ਹੈ। ਇਸ ਵਾਰ ਇਸ ਫਸਲ ਦੀ ਕਾਸ਼ਤ ਪਿਛਲੇ ਸਾਲ ਨਾਲੋਂ ਦੁਗਣੇ ਖੇਤਰ ਵਿਚ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਇਸ ਦਾ ਸਹੀ ਘੱਟੋ ਘੱਟ ਸਹਾਇਕ ਕੀਮਤ ਐਲਾਨੇ ਤਾਂ ਕਿਸਾਨ ਹੋਰ ਉਤਸ਼ਾਹਿਤ ਹੋ ਕੇ ਅੱਗੇ ਤੋਂ ਇਸ ਨੂੰ ਹੀ ਪਹਿਲ ਦੇਣਗੇ ਜਿਸ ਨਾਲ ਪੰਜਾਬ ਦੇ ਪਾਣੀ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਸਾਉਣੀ ਦੀਆਂ ਫਸਲਾਂ ਦੀ ਘੱਟੋ ਘੱਟ ਸਹਾਇਕ ਕੀਮਤ ਦਾ ਐਲਾਨ ਡਾ: ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ ਤੁਰੰਤ ਐਲਾਨੇ ਜਿਸ ਅਨੁਸਾਰ ਝੋਨੇ ਦੀ ਕੀਮਤ 1520 ਰੁਪਏ, ਨਰਮੇ ਦੀ 4000 ਰੁਪਏ, ਦਾਲਾਂ ਅਤੇ ਤੇਲ ਬੀਜਾਂ ਦੀ 4250 ਰੁਪਏ ਅਤੇ ਗੰਨੇ ਦੀ ਕੀਮਤ 207 ਰੁਪਏ ਪ੍ਰਤੀ ਕੁਇੰਟਲ ਐਲਾਨੇ। ਇਸ ਵਾਰ ਬਿਜਲੀ ਦੇ ਕੱਟਾਂ ਕਾਰਨ ਝੋਨੇ ਦੀ ਫਸਲ ਨੂੰ ਪਾਲਣ ਲਈ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪਿਆ ਹੈ। ਇਸ ਤੋਂ ਇਲਾਵਾ ਖਾਦਾਂ, ਕੀੜੇ ਅਤੇ ਨਦੀਨ ਨਾਸ਼ਕ ਦਵਾਈਆਂ, ਤੇਲ ਆਦਿ ਦੀਆਂ ਕੀਮਤਾਂ ਵਿਚ ਹੋਈ ਭਾਰੀ ਵਾਧੇ ਨੇ ਕਿਸਾਨ ਦੀ ਆਰਥਿਕਤਾ ਨੂੰ ਡਗਮਗਾ ਦਿੱਤਾ ਹੈ। ਨਿਰਮਲ ਸਿੰਘ ਮਾਣੂੰਕੇ ਅਤੇ ਸਕੱਤਰ ਜਨਰਲ ਗੁਲਜ਼ਾਰ ਸਿੰਘ ਘੱਲਕਲਾਂ ਨੇ ਖੇਤੀ ਕਰਜ਼ਿਆਂ ਦੇ ਉ¤ਪਰ ਵਿਆਜ ਦੀ ਦਰ ਵੱਧ ਤੋਂ ਵੱਧ 4 ਪ੍ਰਤੀਸ਼ਤ ਸਲਾਨਾ ਕਰਨ ਦੀ ਮੰਗ ਕੀਤੀ। ਇਹ ਹੋਰ ਮਤੇ ਰਾਹੀਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਤੁਰੰਤ ਘੱਟ ਕਰਨ ਦੀ ਮੰਗ ਕੀਤੀ ਗਈ। ਇਕ ਹੋਰ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਵੱਲੋਂ ਡੀਜ਼ਲ ਉ¤ਪਰ ਦਿੱਤੀ ਜਾਣ ਵਾਲੀ ਸਬਸਿਡੀ ਪੰਜਾਬ ਤੋਂ ਅੱਧੀ ਰਾਸ਼ੀ ਦੇ ਰੂਪ ਵਿਚ ਲਈ ਜਾਵੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਲਾਹਕਾਰ, ਹਰਜੀਤ ਸਿੰਘ ਚੜਿੱਕ, ਰਣਬੀਰ ਸਿੰਘ ਮਹੇਸ਼ਰੀ, ਲੇਖ ਸਿੰਘ ਚੜਿੱਕ, ਨਿਰਮਲ ਸਿੰਘ ਕਾਲੇਕੇ, ਕੁਲਵੰਤ ਸਿੰਘ ਮਾਣੂੰਕੇ, ਸੁਖਜਿੰਦਰ ਸਿੰਘ ਖੋਸਾ ਰਣਧੀਰ, ਮਹਿੰਦਰ ਸਿੰਘ ਚੁਗਾਵਾਂ, ਅਮਰ ਸਿੰਘ ਕਪੂਰੇ, ਜਸਵੰਤ ਸਿੰਘ ਜੈਮਲਵਾਲਾ, ਰੂਪ ਸਿੰਘ ਦੌਲਤਪੁਰਾ ਉ¤ਚਾ, ਅੰਗਰੇਜ ਸਿੰਘ ਦੌਲਤਪੁਰਾ ਨੀਵਾਂ, ਸੁਰਜੀਤ ਸਿੰਘ, ਮੰਗਲ ਸਿੰਘ, ਦਰਸ਼ਨ ਸਿੰਘ ਫਤਹਿਗੜ੍ਹ ਕੋਰੋਟਾਣਾ, ਡਾ: ਕੁਲਵੰਤ ਸਿੰਘ, ਨਛੱਤਰ ਸਿੰਘ ਲੋਹਾਰਾ, ਕਰਨੈਲ ਸਿੰਘ ਡਰੋਲੀ, ਦਰਸ਼ਨ ਸਿੰਘ ਦੁੱਨੇਕੇ, ਨੈਬ ਸਿੰਘ ਦਾਰਾਪੁਰ, ਮਲਕੀਤ ਸਿੰਘ ਥੰਮਣਵਾਲਾ, ਸੁਖਦੇਵ ਸਿੰਘ ਜੈ ਸਿੰਘ ਵਾਲਾ, ਲਖਵੀਰ ਸਿੰਘ, ਪਾਲ ਸਿੰਘ ਘੱਲ ਕਲਾਂ ਵੀ ਮੌਜੂਦ ਸਨ।
|