ਇਟਾਲੀਅਨ ਪ੍ਰੈਸ ਪੰਜਾਬੀ ਕਲੱਬ ਵਲੋਂ ਪਾਸਪੋਰਟ ਵਜੋਂ ਲਾਚਾਰ ਫਿਰਦੇ ਪੰਜਾਬੀਆ ਨੂੰ ਅਬੈਂਸੀ ਤੋਂ ਪਾਸਪੋਰਟ ਦੁਆਉਣ ਦਾ ਸਹੀ |
ਬੀੜਾ ਚੁਕਿਆ………ਸ਼੍ਰੀ ; ਦਲਬੀਰ ਕੈਂਥ ਪ੍ਰਧਾਨ
Dharamvir Nagpal
ਬਿਨਾਂ ਪਾਸਪੋਰਟਾਂ ਤੋਂ ਨੌਜਵਾਨਾਂ ਦਾ ਭਵਿਖ ਹਨੇਰੀ ਗੱਡਾ ਵਲੋਂ ਜਾਂਦਾ ਨਜਰੀ ਆਉਂਦਾ ਹੈ।ਦੂਜੇ ਪਾਸੇ ਇੱਟਲੀ ਦੀਆ ਲਗਭਗ 150 ਕੁ ਸੌ ਤੋਂ ਵੀ ਉਪਰ ਧਾਰਮਿਕ ਖੇਡ ਅਤੇ ਸਭਿਆਚਾਰਕ ਤੇ ਸਮਾਜਸੇਵੀ ਸੰਸਥਾਵਾਂ ਦੇ ਆਗੂਆ ਨੇ ਡੂੰਘੀ ਅਤੇ ਸਾਜਸੀ ਚੁੱਪੀ ਧਾਰੀ ਹੋਈ ਹੈ। ਇਸ ਸਾਰੇ ਮਾਹੌਲ ਨੂੰ ਵੇਖ ਕੇ ਪੱਤਰਕਾਰਾਂ ਨੇ ਹੀ ਆਪਣੇ ਆਪ ਖੁਦ ਇਸ ਲੜਾਈ ਨੂੰ ਪੀੜਤ ਨੌਜਵਾਨਾਂ ਨੂੰ ਨਾਲ ਲੈ ਕੇ ਪੰਜਾਬੀ ਇਟਾਲੀਅਨ ਪ੍ਰੈਸ ਕੱਲਬ ਇੱਟਲੀ ਦੇ ਪ੍ਰਧਾਨ ਸ਼੍ਰ. ਦਲਵੀਰ ਕੈਂਥ ਦੇ ਭਰਪੂਰ ਸਹਿਯੋਗ ਨਾਲ ਰੋਮ ਵਿਖੇ ਭਾਰਤੀ ਅਬੈਂਸਡਰ ਦੇ ਦਫਤਰ ਇੱਟਲੀ ਅਬੈਂਸੀ ਵਿੱਚ ਜਾ ਕੇ ਭਾਰਤੀ ਅਬੈਂਸੀ ਇੱਟਲੀ ਦੇ ਰਾਜਦੂਤ ਨੂੰ ਇਕ ਮੇਮੋਰੰਡਮ ਦਿੱਤਾ ਗਿਆ ਜਿਸ ਤਹਿਤ ਮੰਗ ਕੀਤੀ ਗਈ ਕਿ ਇੱਟਲੀ ਵਿੱਚ ਖੁੱਲੀ ਇਮੀਗ੍ਰੇਸ਼ਨ ਨੂੰ ਮਦੇ ਨਜਰ ਰੱਖਦੇ ਹੋਏ ਇਹ ਮੰਗ ਕੀਤੀ ਗਈ ਕਿ ਭਾਰਤੀਆ ਨੂੰ ਪਹਿਚਾਣ ਦੇ ਆਧਾਰ ਤੇ ਹੀ ਪਾਸਪੋਰਟ ਦਿੱਤੇ ਜਾਣ ਤਾਂ ਕਿ ਖੁੱਲ਼ੀ ਇਮੀਗ੍ਰੇਸ਼ਨ ਦੇ ਆਧਾਰ ਤੇ ਇਸਦਾ ਫਾਇਦਾ ਉਠਾਇਆ ਜਾ ਸਕੇ। ਇਸ ਸਮੇਂ ਕੌਂਸਰ ਸ਼ੁਮੀਤ ਵਿਸ਼ਵਾਸ਼ ਜੀ ਨੇ ਉਸੇ ਸਮੇਂ ਭਾਰਤ ਸਰਕਾਰ ਕੋਲ ਇਹ ਸੰਦੇਸ਼ ਭੇਜਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਇੱਟਲੀ ਦੇ ਭਾਰਤੀਆ ਨੂੰ ਹਰ ਹਾਲ ਪਾਸਪੋਰਟ ਜਾਰੀ ਕੀਤੇ ਜਾਣਗੇ। ਉਸੇ ਸਮੇਂ ਇਟਾਲੀਅਨ ਪੰਜਾਬੀ ਪ੍ਰੈਸ ਕਲਬ ਦੀ ਆਰਗੇਨਾਈਜੇਸ਼ਨ ਦੇ ਪ੍ਰਧਾਨ ਸ਼੍ਰ.ਦਲਵੀਰ ਕੈਂਥ ਨੇ ਮੀਡੀਆ ਵਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਜੇਕਰ ਬਿਨਾਂ ਪਾਸਪੋਰਟ ਫਿਰਦੇ ਇਹਨਾਂ ਲਾਚਾਰ ਪੰਜਾਬੀਆ ਨੂੰ ਪਾਸਪੋਰਟ ਇੱਕ ਹਫਤੇ ਦੇ ਅੰਦਰ ਅੰਦਰ ਜਾਰੀ ਨਾ ਕੀਤੇ ਗਏ ਤਾਂ ਸਿਆਸੀ ਲੀਡਰ ਆਪਣੇ ਆਪਣੇ ਘਰਾਂ ਵਿੱਚ ਸੁੱਤੇ ਹੋਣ ਕਰਕੇ ਇਟਾਲੀਅਨ ਪੰਜਾਬੀ ਪ੍ਰੈਸ ਕਲਬ ਸਮੁੂਹ ਪੱਤਰਕਾਰ 15 ਅਗਸਤ ਨੂੰ ਇਟਲੀ ਦੀ ਰਾਜਧਾਨੀ ਰੋਮ ਵਿਖੇ ਇਟਾਲੀਅਨ ਪ੍ਰੈਸ ਕਲਬ ਇੱਟਲੀ ਵਲੋਂ ਆਜਾਦੀ ਦਿਵਸ ਦੇ ਮੌਕੇ ਕਾਲੇ ਝੰਡੀਆ ਨਾਲ ਰੋਸ਼ ਪ੍ਰਦਰਸ਼ਨ ਕਰਨਗੇ।
|