ਸਵਿਟਜਰਲੈਂਡ ਵਿੱਖੇ ਹੋਏ ਸਰਬ ਧਰਮ ਸੰਮੇਲਨ ਵਿੱਚ ਫਰਾਂਸ ਤੋ ਵੀ ਵਿਸ਼ੇਸ ਜੱਥਾ ਪਹੁੰਚਿਆ ਜੱਥੇਦਾਰ ਗੁਰਦਿਆਲ ਸਿੰਘ ਖਾਲਸਾ
ਪੈਰਿਸ 4 ਅਗਸਤ 2009 (ਧਰਮਵੀਰ ਨਾਗਪਾਲ) ਬੀਤੇ ਦਿਨੀਂ ਸਵਿਟਜਰਲੈਂਡ ਵਿੱਚ ਹੋਏ ਸਰਬ ਧਰਮ ਸੰਮੇਲਨ ਅਤੇ ਗੁਰਮਤਿ ਕੈਂਪ ਵਿੱਚ ਫਰਾਂਸ ਤੋਂ ਵਿਸ਼ੇਸ ਤੌਰ ਤੇ ਜੱਥੇਦਾਰ ਗੁਰਦਿਆਲ ਸਿੰਘ ਜੀ ਖਾਲਸਾ ਦੀ ਸਰਪ੍ਰਸਤੀ ਹੇਠ ਫਰਾਂਸ ਤੋਂ ਵੀ ਵਿਸ਼ੇਸ ਜੱਥਾ ਸਵਿਟਜਰਲੈਂਡ ਦੇ ਗੁਰਦੁਆਰੇ ਪਹੁੰਚਿਆ ਇਸ ਜੱਥੇ ਵਿੱਚ ਜੱਥੇਦਾਰ ਗੁਰਦਿਆਲ ਸਿੰਘ ਜੀ ਖਾਲਸਾ ਤੋਂ ਇਲਾਵਾ ਭਾਈ ਸ਼ਮਸ਼ੇਰ ਸਿੰਘ ਅਮ੍ਰਿਤਸਰ, ਸ਼੍ਰ. ਰਾਜਵੀਰ ਸਿੰਘ,ਭਾਈ ਕਸ਼ਮੀਰ ਸਿੰਘ ਅਤੇ ਭਾਈ ਬਸੰਤ ਸਿੰਘ ਜੀ ਵੀ ਸ਼ਾਮਲ ਸਨ।  ਜੱਥੇਦਾਰ ਖਾਲਸਾ ਨਾਲ ਮੀਡੀਆ ਪੈਰਿਸ
ਵਲੋਂ ਕੀਤੀ ਗਈ ਵਿਸ਼ੇਸ ਮੁਲਾਕਾਤ ਦੌਰਾਨ ਉਹਨਾਂ ਦਸਿਆ ਕਿ ਉਹ ਬੀਤੇ ਸ਼ੁੱਕਰਵਾਰ ਨੂੰ ਸਵਿਟਜਰਲੈਂਡ ਪਹੁੰਚੇ ਅਤੇ ਐਤਵਾਰ ਸ਼ਾਮੀ ਫਰਾਂਸ ਵਾਪਸ ਪਹੁੰਚੇ ਅਤੇ ਇਹਨਾਂ ਤਿੰਨ ਦਿਨਾਂ ਦੀ ਯਾਤਰਾ ਅਤੇ ਸਵਿਟਜਰਲੈਂਡ ਦੇ ਗੁਰੂਘਰ ਲਾਏ ਗਏ ਗੁਰਮਤਿ ਕੈਂਪ ਵਿੱਚ ਏਸ਼ੀਆ ਦੇ ਦੇਸ਼ ਇੰਡੀਆ, ਮਲੇਸ਼ੀਆ ਤੋਂ ਬਹੁਤ ਸਾਰੇ ਹਰੇਕ ਕੌਮਨੀਟੀ ਅਤੇ ਹਰ ਧਰਮ ਦੇ ਲੋਕਾਂ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ ਜਿੰਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸਾ ਨੂੰ ਹਰ ਧਰਮ ਦੇ ਲੋਕਾਂ ਲਈ ਸਾਂਝੀਵਾਲਤਾ ਦੇ ਨਾਲ ਪ੍ਰਵਾਨ ਕੀਤਾ ਅਤੇ ਗੁਰਮਤਿ ਕੈਂਪ ਦੀ ਸੇਵਾ ਲਈ ਵਿਸ਼ੇਸ਼ ਤੌਰ ਤੇ ਸ਼੍ਰੀ ਅਕਾਲ ਤੱਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਜੀ ਵੀ ਪਹੁੰਚੇ ਹੋਏ ਸਨ।ਭਾਈ ਰਣਜੀਤ ਸਿੰਘ ਜੀ ਦੇ ਕਰ ਕਮਲਾ ਨਾਲ ਸਮੂਹ ਗੁਰਮਤਿ ਕੈਂਪ ਦੇ ਬਚਿਆ ਨੂੰ ਇਨਾਮ ਵੀ ਦਿੱਤੇ ਗਏ।ਬਰਤਾਨੀਆ ਦੇ ਪੰਜਾਬ ਰੇਡੀੳ ਵਲੋਂ ਭਾਈ ਜਗਵੀਰ ਸਿੰਘ ਜੀ ਨੇ ਇਹ ਸਾਰਾ ਪ੍ਰੋਗਰਾਮ ਲਾਈਵ ਕਾਸ਼ਟ ਵੀ ਕੀਤਾ।