ਦਸ਼ਮੇਸ਼ ਸਿੱਖ ਅਕਾਦਮੀ ਪੈਰਿਸ ਵਲੋਂ ਲਾਏ ਗਏ ਕੈਂਪ ਦੌਰਾਨ ਚਮਤਕਾਰ ਵੀ ਹੋਇਆ।
imga0170.gifਪੈਰਿਸ 4 ਅਗਸਤ 2009 (ਧਰਮਵੀਰ ਨਾਗਪਾਲ) ਬੀਤੇ ਮਹੀਨੇ ਮਿਤੀ 16 ਜੁਲਾਈ ਤੋਂ 26 ਜੁਲਾਈ ਤੱਕ ਲਾਏ ਗਏ ਦਸ਼ਮੇਸ਼ ਸਿੱਖ ਅਕਾਦਮੀ ਵਲੋਂ 10 ਦਿਨਾਂ ਦੇ ਕੈਂਪ ਦੌਰਾਨ ਇਕ ਹਕੀਕੀ ਚਮਤਕਾਰ ਹੋਣ ਦੀ ਖਬਰ ਮਿਲੀ ਹੈ ਜੋ ਇਸ ਪ੍ਰਕਾਰ ਹੈ ਕਿ ਇੱਕ ਛੋਟੀ ਜਿਹੀ ਉਮਰ ਦੀ ਲੜਕੀ ਬਲਜੀਤ ਕੌਰ ਜਿਸਦੀ ਉਮਰ ਤਕਰੀਬਨ ਚਾਰ ਸਾਲ ਹੈ ਜੋ ਕਿ ਪਹਿਲਾ ਬਿਲਕੁਲ ਨਹੀਂ ਬੋਲਦੀ ਸੀ ਅਤੇ ਜਦੋਂ ਦਾ ਉਸਨੇ ਸ਼ੇਰੇ ਪੰਜਾਬ ਕੰਪਲੈਕਸ਼ ਵਿਖੇ ਲਾਏ ਗਏ ਕੈਂਪ ਦੌਰਾਨ ਸ਼ਬਦ ਕੀਰਤਨ ਦੀ ਸਿਖਿਆ ਪ੍ਰਾਪਤ ਕੀਤੀ ਤਾਂ ਬੇਟੀ ਬਲਜੀਤ ਕੌਰ ਨੇ  ਵੀ ਸ਼ਬਦ ਕੀਰਤਨ ਬੋਲਣਾ ਸ਼ੁਰੂ ਕਰ ਦਿੱਤਾ ਜੋ ਪਹਿਲਾਂ ਬਿਲਕੁਲ ਹੀ ਨਹੀਂ ਬੋਲਦੀ ਸੀ ਅਤੇ ਇਸ਼ਾਰਿਆ ਦੇ ਨਾਲ ਕਿਸੇ ਚੀਜ ਦੀ ਮੰਗ ਕਰਦੀ ਸੀ ।