ਜੋਨਡਿਅਰ ਟਰੈਕਟਰ ਕੰਪਨੀ ਵੱਲੋਂ ਭਾਦਸੋਂ ’ਚ ਮੈਗਾ ਫਰੀ ਸਰਵਿਸ ਕੈਂਪ |
ਭਾਦਸੋਂ, 6 ਅਗਸਤ-ਅੱਜ ਅਨਾਜ ਮੰਡੀ ਭਾਦਸੋਂ ਵਿਖੇ ਜੋਨਡਿਅਰ ਟਰੈਕਟਰ ਕੰਪਨੀ ਏਰੀਆ ਚੰਡੀਗੜ੍ਹ ਵੱਲੋਂ ਕਿਰਨ ਮੋਟਰ ਪਟਿਆਲਾ, ਦਸ਼ਮੇਸ਼ ਮੋਟਰ ਸਰਹਿੰਦ ਅਤੇ ਢੀਂਡਸਾ ਮੋਟਰ ਮਲੇਰਕੋਟਲਾ ਦੇ ਸਹਿਯੋਗ ਨਾਲ ਮੈਗਾ ਫਰੀ ਸਰਵਿਸ ਕੈਂਪ ਲਗਾਇਆ ਗਿਆ ਜਿਸ ਵਿਚ ਤਿੰਨ ਜ਼ਿਲ੍ਹਿਆਂ ਨਾਲ ਸਬੰਧਿਤ ਜੋਨਡਿਅਰ ਟਰੈਕਟਰ ਦੇ 250 ਗਾਹਕਾਂ ਨੇ ਹਿੱਸਾ ਲੈ ਕੇ ਇਸ ਮੁਫਤ ਸਰਵਿਸ ਦਾ ਲਾਭ ਲਿਆ। ਇਸ ਮੌਕੇ ਟਰੈਕਟਰ ਸਰਵਿਸ ਤੋਂ ਇਲਾਵਾ ਗਾਹਕਾਂ ਨੂੰ ਟਰੈਕਟਰ ਦੇ ਰੱਖ ਰਖਾਵ ਤੇ ਇਸ ਦੀ ਸਹੀ ਵਰਤੋਂ ਬਾਰੇ ਕੰਪਨੀ ਦੇ ਇੰਜੀਨੀਅਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਨਾਲ ਹੀ ਕੰਪਨੀ ਨੇ ਆਪਣੇ ਆਉਣ ਵਾਲੇ ਸਮੇਂ ਅੰਦਰ ਕਿਸਾਨਾਂ ਲਈ ਖੇਤੀਬਾੜੀ ਸੰਦਾਂ ਤੇ ਹੋਰ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਅਤੇ ਕੰਪਨੀ ਨੇ ਆਪਣੇ 38 ਤੋਂ ਲੈ ਕੇ 75 ਹਾਰਸ ਪਾਵਰ ਤੱਕ ਸਾਰੇ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ। ਜੋਨਡਿਅਰ ਟਰੈਕਟਰ ਕੰਪਨੀ ਦੇ ਟੈਰੇਟਰੀ ਮੈਨੇਜਰ ਸ੍ਰੀ ਸੰਨੀ ਪ੍ਰਸ਼ਾਦ ਨੇ ਦੱਸਿਆ ਕਿ ਹਰ ਇਕ ਜੋਨਡਿਅਰ ਟਰੈਕਟਰ ਕਸਟਮਰ ਦਾ ਜਿਥੇ 1 ਲੱਖ ਰੁਪਏ ਦਾ ਬੀਮਾ ਕੀਤਾ ਜਾਂਦਾ ਹੈ ਉਥੇ ਅੱਜ ਲਗਾਏ ਮੈਗਾ ਫਰੀ ਸਰਵਿਸ ਮੌਕੇ ਸਪੇਅਰ-ਪਾਰਟਸ ਤੇ ਭਾਰੀ ਡਿਸਕਾਉਂਟ ਨਾਲ ਹੀ ਹਰੇਕ ਗਾਹਕ ਨੂੰ ਇਕ ਆਕਰਸ਼ਕ ਗਿਫਟ, ਸਭ ਤੋਂ ਵੱਧ ਰੱਖ ਰਖਾਵ ਵਾਲੇ ਟਰੈਕਟਰ ਨੂੰ ਇਨਾਮ, ਮੁਫਤ ਸਰਵਿਸ ਕੂਪਨ ਅਤੇ ਹਰ 2 ਘੰਟੇ ਬਾਅਦ ਲੱਕੀ ਡਰਾਅ ਕੂਪਨ ਰਾਹੀਂ ਆਕਰਸ਼ਕ ਇਨਾਮ ਦਿੱਤੇ ਉਥੇ 6 ਨਵੇਂ ਜੋਨਡਿਅਰ ਗਾਹਕਾਂ ਨੂੰ ਟਰੈਕਟਰਾਂ ਦੀ ਚਾਬੀਆਂ ਵੀ ਸੌਂਪੀਆਂ ਗਈਆਂ। ਇਸ ਮੌਕੇ ਕੰਪਨੀ ਦੇ ਡਾਇਰੈਕਟਰ ਸ੍ਰੀ ਜੇ. ਬਾਲਾ ਸੁਬਰਾਮਾਨੀਅਮ ਤੋਂ ਇਲਾਵਾ ਸ੍ਰੀ ਜੈ ਪ੍ਰਕਾਸ਼ ਸ਼ਰਮਾ, ਅਮਿਤ ਕੁਮਾਰ, ਸ੍ਰੀ ਸਜਨ ਰਾਜ ਸ਼ੇਖਰ, ਰਾਜਿੰਦਰ ਕੌਲ, ਸ੍ਰੀ ਵਾਜਪਾਈ, ਜਸਦੀਪ ਸਿੰਘ, ਰਾਜੀਵ ਮਹਿਰਾ ਤੇ ਮਗੇਂਦਰਨ, ਸੁਖਦੇਵ ਸਿੰਘ ਸਰਹਿੰਦ ਅਤੇ ਕੰਪਨੀ ਦੇ 25 ਇੰਜੀਨੀਅਰ, 60 ਮਕੈਨਿਕ ਤੇ ਸੁਪਰਵਾਈਜ਼ਰ ਆਦਿ ਹਾਜ਼ਰ ਸਨ।
|