ਗੁਰਦੀਪ ਦੇ ਗਜ਼ਲ ਸੰਗ੍ਰਹਿ ‘ਸਿ਼ਅਰ ਅਰਜ਼ ਹੈ’ ਨੂੰ ਰਿਲੀਜ਼ ਕਰਨ ਸਬੰਧੀ ਸਮਾਰੋਹ 8 ਅਗਸਤ ਨੂੰ
ਚੰਡੀਗੜ੍ਹ : ਪੰਜਾਬੀ ਸ਼ਾਇਰ ਗੁਰਦੀਪ (ਡੇਹਰਾਦੂਨ) ਦਾ ਨਵਾਂ ਗਜ਼ਲ ਸੰਗ੍ਰਿਹ ‘ਸਿ਼ਅਰ ਅਰਜ਼ ਹੈ’  8 ਅਗਸਤ 2009 ਨੂੰ ਇੱਥੇ ਰਿਲੀਜ਼ ਕੀਤਾ ਜਾਵੇਗਾ। ਇਸ ਸਬੰਧੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਤਰਫੋਂ ਇੱਕ ਸਾਹਿਤਕ ਮਿਲਣੀ ਸ਼ਨਿਚਰਵਾਰ ਨੂੰ ਪੰਜਾਬ ਕਲਾ ਭਵਨ ਸੈਕਟਰ 16 ਵਿਖੇ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 1.00 ਵਜੇ ਤੱਕ ਕੀਤੀ ਜਾ ਰਹੀ ਹੈ ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ.ਸਰਬਜੀਤ ਸਿੰਘ ਦੇ ਦਸਣ ਅਨੁਸਾਰ ‘ਸਿ਼ਅਰ ਅਰਜ਼ ਹੈ’  ਪੁਸਤਕ ਨੂੰ ਪਾਠਕਾਂ ਦੇ ਰੂਬਰੂ ਕਰਨਗੇ ਸ਼ਾਇਰ ਰਾਜਿੰਦਰ ਸਿੰਘ ਚੀਮਾ। ਸਮਾਗਮ ਦੀ ਪ੍ਰਧਾਨਗੀ ਗੁਲਜ਼ਾਰ ਸਿੰਘ ਸੰਧੂ ਕਰਨਗੇ।
ਗੁਰਦੀਪ ਦੀਆਂ ਗਜ਼ਲਾਂ ਅਤੇ ਗੀਤਾਂ ਦਾ ਗਾਇਨ ਡਾ.ਨੀਰਜ ਗਾਂਧੀ, ਸਿਮਰਜੀਤ ਸੀਮਾ, ਰਣਜੀਤ ਕੌਰ ਅਤੇ ਬਲਜੀਤ ਸਿੰਘ ਵਲੋਂ ਕੀਤਾ ਜਾਵੇਗਾ। ਗੁਰਦੀਪ ਦੀ ਸ਼ਾਇਰੀ ਬਾਰੇ ਸੰਖੇਪ ਚਰਚਾ ਤੋਂ ਇਲਾਵਾ ਖੁਦ ਗੁਰਦੀਪ ਅਪਣਾ ਕਲਾਮ ਕਹਿਣਗੇ। ਸਾਹਿਤ ਸਭਾਵਾਂ ਦੇ ਮੈਂਬਰਾਂ ਅਤੇ ਹੋਰਨਾਂ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ‘ਚ ਪੁੱਜਣ ਦਾ ਖੁਲ੍ਹਾ ਸੱਦਾ ਦਿੰਦਿਆਂ ਡਾ. ਸਰਬਜੀਤ ਸਿੰਘ ਨੇ ਸਭਨਾਂ ਨੂੰ ਸਮੇਂ ਸਿਰ ਪੁੱਜਣ ਦੀ ਬੇਨਤੀ ਕੀਤੀ ਹੈ। ਹੋਰ ਜਾਣਕਾਰੀ ਲਈ ਸੰਪਰਕ ਕਰੋ : ਸਰਬਜੀਤ ਸਿੰਘ (ਡਾ.) ਮੋਬਾਇਲ – 98155 74144