ਬ੍ਰਹਮਪੁੱਤਰ ਦਰਿਆ 'ਤੇ ਭਾਰਤ ਨੇ ਚੀਨ ਤੋਂ ਮੰਗਿਆ ਬਿਓਰਾ
ਨਵੀਂ ਦਿੱਲੀ, 13 ਜੂਨ (...) : ਭਾਰਤ ਨੇ ਕਿਹਾ ਹੈ ਕਿ ਉਸ ਨੇ ਇਨ੍ਹਾਂ ਖ਼ਬਰਾਂ ਦੇ ਮੱਦੇਨਜ਼ਰ ਬੀਜਿੰਗ ਵਿਚ ਆਪਣੇ ਦੂਤਘਰ ਤੋਂ ਰਿਪੋਰਟ ਮੰਗੀ ਹੈ ਕਿ ਚੀਨ ਬ੍ਰਹਮਪੁੱਤਰ ਨਦੀ ਦੇ ਪਾਣੀ ਦੀ ਦਿਸ਼ਾ ਮੋੜ ਰਿਹਾ ਹੈ ਅਤੇ ਉਹ ਹਾਲਾਤ ਦਾ ਮੁਲਾਂਕਣ ਕਰਨ ਤੋਂ ਬਾਅਦ ਲੋੜੀਂਦੇ ਕੂਟਨੀਤਕ ਕਦਮ ਚੁੱਕੇਗਾ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸਰਕਾਰ ਅਤੇ ਆਪਣੇ ਦੂਤਘਰ ਤੋਂ ਵਧੇਰੇ ਵੇਰਵੇ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਸਾਨੂੰ ਜੋ ਰਿਪੋਰਟ ਮਿਲ ਰਹੀ ਹੈ ਉਸਦੇ ਅਧਾਰ 'ਤੇ ਅਸੀਂ ਕੋਈ ਮੁਲਾਂਕਣ ਕਰ ਸਕਾਂਗੇ ਅਤੇ ਫਿਰ ਲੋੜੀਂਦੇ ਸਫਾਰਤੀ ਕਦਮ ਚੁੱਕਾਂਗੇ ਕ੍ਰਿਸ਼ਨਾ ਇਨ੍ਹਾਂ ਰਿਪੋਰਟਾਂ 'ਤੇ ਟਿੱਪਣੀ ਕਰ ਰਹੇ ਸਨ, ਕਿ ਚੀਨ ਹਿਮਾਲਿਆ ਤੋਂ ਬ੍ਰਹਮਪੁੱਤਰ ਨਦੀ ਦੇ ਪਾਣੀ ਦਾ ਰੁਖ ਮੋੜਨ 'ਤੇ ਵਿਚਾਰ ਕਰ ਰਿਹਾ ਹੈ ਅਤੇ ਇਹ ਭਾਰਤ ਨੂੰ ਪ੍ਰਭਾਵਿਤ ਕਰੇਗਾ ਭਾਜਪਾ ਨੇ ਇਸ 'ਤੇ ਬਹੁਤ ਤੇਜ਼ੀ ਨਾਲ ਪ੍ਰਤੀਕ੍ਰਿਆ ਕੀਤੀ ਸੀ ਅਤੇ ਮੰਗ ਕੀਤੀ ਸੀਕਿ ਜੇਕਰ ਚੀਨ ਦਾ ਇਰਾਦੇ ਦਾ ਕੋਈ ਤਾਜ਼ਾ ਸਬੂਤ ਹੋਵੇ ਤਾਂ ਭਾਰਤ ਨੂੰ ਤੁਰੰਤ ਗੁਆਂਢੀ ਮੁਲਕ ਕੋਲ ਮਾਮਲਾ ਚੁੱਕਣਾ ਚਾਹੀਦਾ ਹੈ ਭਾਜਪਾ ਦੇ ਬੁਲਾਰੇ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਇਹ ਰਿਪੋਰਟ ਭਾਰਤ ਲਈ ਗੰਭੀਰ ਚਿੰਤਾ ਹੈ ਦੋ ਸਾਲ ਤੋਂ ਰਿਪੋਰਟਾਂ ਹਨ ਕਿ ਚੀਨ ਬ੍ਰਹਮਪੁੱਤਰ ਦੇ ਪਾਣੀ ਦੀ ਦਿਸ਼ਾ ਹਿਮਾਲਿਆ ਤੋਂ ਮੋੜਨਾ ਚਾਹੁੰਦਾ ਹੈ, ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਸਾਨੂੰ ਜਲਵਾਯੂ, ਭੂਗੋਲਕ ਅਤੇ ਕੁਦਰਤੀ ਆਫ਼ਤਾਂ ਨਾਲ ਦੋ ਚਾਰ ਹੋਣਾ ਪਵੇਗਾ, ਜੋ ਸਮੁੱਚੇ ਖੇਤਰ ਦੀ ਅਰਥ ਵਿਵਸਥਾ ਨੂੰ ਨਕਾਰਾਤਮਕ ਢੰਗ ਨਾਲ ਪ੍ਰਭਾਵਿਤ ਕਰੇਗਾ ਸਰਕਾਰ ਨੇ ਉਦੋਂ ਕਿਹਾ ਸੀ ਕਿ ਇਹ ਮੁੱਦਾ ਚੀਨ ਕੋਲ ਚੁੱਕਿਆ ਗਿਆ ਹੈ