ਧੀਰ ਮਲੀਏ ਸੱਬ ਹੋਏ ਇਕਠੇ,ਤੇ ਗੁਰੂ ਰੱਖਦਾ ਹੈ ਸੱਬ ਦਾ ਪੜਦਾ..ਕੁੱਕੜ ਪਿੰਡੀਆ ..67,

ਮੀਡੀਆਂ ਦੇਸ਼ ਪੰਜਾਬ ਆਖੇ  ,  à¨…ਸੀ ਸੇਵਾ à¨¦à©€ ਭਾਵਨਾ ਤਿਆਗਦੇ ਨਹੀ,
ਪੀਰਾਂ ਦੇ ਪੀਰ ਦੇ ਦਰ ਤੇ ਮਾਣ ਬਹੁਤਾ,ਨਿਮਰਤਾ ਕਦੇ ਤਿਆਗਦੇ ਨਹੀ!
ਭਾਂਮੇ ਬਹੁਤੇ ਹੰਕਾਰੀ (ਭਾਗੋਆ) ਨੇ,ਕੇਸ ਕੁੱਕੜ ਪਿੰਡੀਏ ਤੇ ਕਰ ਦਿਤੇ,
ਸੱਚ ਦੀ ਅਵਾਜ ਬੰਦ ਕਰਨੇ ਲਈ , ਟਿਡੀ ਦਲ ਵਾਂਗ ਏਹ ਹੋਏ ਇਕਠੇ!

ਅੱਜ ਮੈ ਇਨਾ ਨੂੰ ਇਕ ਗਲ ਆਖਾਂ , ਤੂਸੀਂ ਜੋਰ ਢੂਈ ਦਾ ਲਾ ਲੈਣਾ,
ਸੱਚੀ ਅਵਾਜ ਲਈ ਅਰਦਾਸਾਂ ਗੁਰੂ ਅਗੇ, ਜਿਸ ਦਾ ਨਾਅ ਸੀ ਭਾਈ ਲੈਣਾ!
ਏਹ ਗੁਰੂ ਦੀ ਸੰਗਤ ਅਗੇ ਸੀਸ ਝੂਕਾਮਦਾ ਹੈ,ਤੇ ਗੁਰੂ ਗਰੀਬ ਦੇ ਨਾਲ ਖੜਦਾ,
ਭਾਮੇ ਧੀਰ ਮਲੀਏ ਸੱਬ ਹੋਏ ਇਕਠੇ,ਤੇ ਗੁਰੂ ਰੱਖਦਾ ਹੈ   ਸੱਬ ਦਾ à¨ªà©œà¨¦à¨¾

ਹਰੀ ਮੰਦਰ ਦੇ ਦਰਵਾਜੇ ਕਦੇ ਸਨ, ਗੁਰੂ ਤੇਗ ਬਹਾਦਰ ਜੀ ਲਈ ਬੰਦ ਹੋ ਗਏ,
ਐਹੋ ਜਹੇ ਗੰਗੂ ਤੇ ਚੰਦੂ ਦੀ ਸੋਚ ਵਾਲੇ,ਸਨ ਗੁਰੂ ਅਗੇ ਸ਼ਾਤੀਆ ਤਾਣ ਖਲੋ ਗਏ!
ਏਹ ਭਾਈ ਤਪੇ ਦੇ ਖਾਨ ਦਾਨ ਵਿਚੋ,ਜੇਹੜਾ ਆਪੇ ਹੀ ਗੁਰੂ ਬਣ ਬੈਹ ਗਿਆ ਸੀ,
ਏਸੇ ਸੋਚ ਤੇ ਦਿਆ ਗਾਅ ਪੈਹਿਰਾ ,ਕੇਂਦਰੀ ਕਮੇਟੀ ਦਾ ਪਰਧਾਨ ਕੈਹ ਰਿਹਾ ਜੀ!

ਆਉ ਗੁਰੂ ਦੇ ਦਰ ਦੇ ਪਹਿਰੇ ਦਾਰੋ,ਇਨਾ ਲੋਕਾਂ ਨੂੰ ਸੱਬਕ ਸਿਖਾਂ ਦੇਈਏ,
ਏਥੇ ਬੋਹ ਸਮਤੀ ਨੁੰ ਨਹੀ ਮਾਣ ਮਿਲਦਾ,ਘਟ ਗਿਣਤੀ ਦੇ ਝੰਡੇ ਝੂਲਾ ਦੇਈਏ!
ਚਮਕੋਰ ਦੀ ਗੜੀ ਵਿਚ ਵੀ, ਨਾਈਆਂ, ਝੀਰਾਂ ,ਸ਼ੀਬੇਆਂ  à¨®à¨²à¨¾à¨‚ ਮਾਰੀਆ ਸਨ,
ਉਨਾ ਦਸ਼ਮੇਸ਼ ਦੀ ਆਨ ਸ਼ਾਨ ਬਦਲੇ ,ਉਥੇ ਹਸ ਹਸ ਕੇ ਜਾਨਾ ਵਾਰੀਆਂ ਸਨ!

ਆਉ ਨਿਤਰੋ ਸੱਬ ਇਕਠੇ ਹੋਕੇ, ਫਰੈਂਕਫਰਟ ਵਿਚੋ ਨਰਕ ਮੁਕਾ ਦੇਈਏ,
ਜਾਤ ਪਾਤ ਵਾਲਾ ਏਥੇ ਦੈਂਤ ਭਾਰੂ ,ਉਸ ਨੁੰ ਜੜੋ ਹੀ ਆਂਪਾਂ ਮੁਕਾ ਦੇਈਏ!
ਗੁਰੂ ਨਾਨਕ ਦੀ ਸੋਚ ਤੇ ਦੇਈਏ ਪਹਿਰਾ,ਹਰ ਇਕ ਨੂ ਗਲ ਲਾਈਏ ਬੰਦੇ,
ਇਕਠੇ ਹੋਕੇ ਕਹੀਏ,ਏਕ ਨੂਰ ਤੇ ਸੱਬ ਜਗ ਉਪਜਿਆ ਕੋਣ ਭਲੇ ਕੋਣ ਮੰਦੇ!

 dalbir_singh.jpg