ਡਾ: ਅਨੋਖ ਸਿੰਘ ਧਾਲੀਵਾਲ ਦਾ ਐਡਮਿੰਟਨ ਵਿਖੇ ਸਨਮਾਨ
ਐਡਮਿੰਟਨ, 10 ਅਗਸਤ-ਗੁਰਬਾਣੀ ਦੇ ਮਾਹਿਰ ਅਤੇ ਰੇਕੀ ਵਿਧੀ ਨਾਲ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾ: ਅਨੋਖ ਸਿੰਘ ਧਾਲੀਵਾਲ ਦਾ ਐਡਮਿੰਟਨ (ਕੈਨੇਡਾ) ਵਿਖੇ ਸ੍ਰੀ ਨਰੇਸ਼ ਭਾਰਦਵਾਜ ਵਿਧਾਇਕ ਨੇ ਅਲਬਰਟਾ ਸਰਕਾਰ ਵੱਲੋ ਪਲੈਕ ਦੇ ਕੇ ਸਨਮਾਨ
ਕੀਤਾ। ਡਾ: ਅਨੋਖ ਸਿੰਘ ਧਾਲੀਵਾਲ ਨੇ ਐਡਮਿੰਟਨ ਵਿਖੇ 2 ਦਿਨ ਰੇਡੀਓ ਪੰਜਾਬ ’ਤੇ ਸ: ਗੁਰਭਲਿੰਦਰ ਸਿੰਘ ਸੰਧੂ ਨਾਲ ਗੁਰਬਾਣੀ ਦੀਆਂ ਰਹਿਮਤਾਂ ਬਾਰੇ ਗੱਲਬਾਤ ਕੀਤੀ ਜੋ ਲੋਕਾਂ ਵੱਲੋ ਬਹੁਤ ਪਸੰਦ ਕੀਤੀ ਗਈ। ਡਾ: ਸਾਹਿਬ ਦਾਅਵੇ ਨਾਲ ਕਹਿੰਦੇ ਹਨ ਕਿ ਜੇ ਗੁਰਬਾਣੀ ਵਿਧੀ ਨਾਲ ਪੜ੍ਹੀ ਸੁਣੀ ਜਾਵੇ ਤਾਂ ਹਰ ਬਿਮਾਰੀ ਠੀਕ ਹੋ ਸਕਦੀ ਹੈ। ਇਸ ਸਨਮਾਨ ਸਮਾਰੋਹ ਸਮੇਂ ਉਨ੍ਹਾਂ ਨਾਲ ਸ: ਗੁਰਭਲਿੰਦਰ ਸਿੰਘ ਸੰਧੂ, ਗੁਰਚਰਨ ਧਾਲੀਵਾਲ, ਜਸਕਰਨ ਭੱਟੀ, ਜਗਤਾਰ ਸਿੰਘ ਭੱਟੀ ਸਾਇੰਸਟਿਸਟ ਅਤੇ ਗੁਰਪ੍ਰੀਤ ਢਿੱਲੋ ਵੀ ਹਾਜ਼ਰ ਸਨ।