ਪੰਜਾਬੀ ਮੀਡੀਏ ਨਾਲ ਵਿਤਕਰਾ ਕਰਦਾ ਹੈ ਭਾਰਤੀ ਸਫ਼ਾਰਤਖ਼ਾਨਾ
ਮੈਲਬੌਰਨ, 13 ਅਗਸਤ-ਭਾਰਤੀ ਹਾਈ ਕਮਿਸ਼ਨ ਮੈਲਬੌਰਨ (ਆਸਟ੍ਰੇਲੀਆ) ਵੱਲੋਂ ਹਮੇਸ਼ਾ ਹੀ ਪੰਜਾਬੀ ਮੀਡੀਏ ਨਾਲ ਵਿਤਕਰਾ ਕੀਤਾ ਜਾਂਦਾ ਹੈ ਜਦੋਂ ਵੀ ਕੋਈ ਭਾਰਤ ਤੋਂ ਕੇਂਦਰ ਸਰਕਾਰ ਦਾ ਕੋਈ ਵਜ਼ੀਰ ਇਥੇ ਆਉੁਂਦਾ ਹੈ ਤਾਂ ਸਾਰੀਆਂ ਭਾਰਤੀ ਮੂਲ ਅਖ਼ਬਾਰਾਂ ਨੂੰ
ਸੱਦੇ-ਪੱਤਰ ਤੇ ਫ਼ੋਨ ਕੀਤੇ ਜਾਂਦੇ ਹਨ ਪਰ ਪੰਜਾਬੀ ਪੇਪਰਾਂ ਦੇ ਸੰਪਾਦਕਾਂ ਜਾਂ ਪੱਤਰਕਾਰਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ। ਕਈ ਵਾਰ ਤਾਂ ਕਈ ਵਿਸ਼ੇਸ਼ ਖ਼ਬਰਾਂ ਜੋ ਭਾਰਤੀ ਦੂਤਾਵਾਸ ਵੱਲੋਂ ਪ੍ਰੈ¤à¨¸ ਨੂੰ ਜਾਰੀ ਕੀਤੀਆਂ ਜਾਂਦੀਆਂ ਹਨ ਉਹ ਦੂਸਰੇ ਅਖਬਾਰਾਂ ਵਾਲਿਆਂ ਤੋਂ ਮਿਲਦੀਆਂ ਹਨ ਪਰ ਸਿੱਧੀਆਂ ਪੰਜਾਬੀ ਅਖਬਾਰਾਂ ਦੇ ਪੱਤਰਕਾਰਾਂ ਨੂੰ ਕੁਝ ਦਿਨ ਪਹਿਲਾਂ ਆਸਟ੍ਰੇਲੀਆ ’ਚ ਭਾਰਤ ਦੇ ਵਿਦੇਸ਼ ਮੰਤਰੀ ਸ੍ਰੀ ਐਸ. ਐਮ. ਕ੍ਰਿਸ਼ਨਾ ਆਏ ਸਨ। ਉੁਨ੍ਹਾਂ ਨੇ ਭਾਰਤੀ ਦੂਤਾਪਾਸ ਰਾਹੀਂ ਇਥੋਂ ਦੇ ਮੀਡੀਏ ਨਾਲ ਪ੍ਰੈ¤à¨¸ ਕਾਨਫਰੰਸ ਕੀਤੀ ਪਰ ਪੰਜਾਬੀ ਅਖ਼ਬਾਰ ਦੇ ਪੱਤਰਕਾਰਾਂ ਨੂੰ ਇਸ ਦੀ ਭਿਣਕ ਤੱਕ ਨਹੀਂ ਪੈਣ ਦਿੱਤੀ ਗਈ।
ਵਿਦੇਸ਼ ਮੰਤਰੀ ਅੰਬੈਂਸੀ ਵੱਲੋਂ ਦਿੱਤੇ ਗਏ ਵੇਰਵਿਆਂ ਮੁਤਾਬਿਕ ਪਿਛਲੇ ਸਮੇਂ ’ਚ ਹੋਏ ਭਾਰਤੀ ਵਿਦਿਆਰਥੀਆਂ ’ਤੇ ਹਮਲਿਆਂ ’ਚ ਕੁਝ ਵਿਦਿਆਰਥੀਆਂ ਦਾ ਹਾਲ ਚਾਲ ਪੁੱਛਣ ਗਏ, ਜਿਨ੍ਹਾਂ ਵਿਦਿਆਰਥੀਆਂ ਦਾ ਉਹ ਪਤਾ ਲੈਣ ਗਏ। ਉਨ੍ਹਾਂ ’ਚ ਇਕ ਵੀ ਪੰਜਾਬੀ ਨਹੀਂ ਸੀ। ਭਾਰਤੀ ਦੂਤਾਵਾਸ ਦੀਆਂ ਹੋਰ ਵੀ ਕਈ ਸ਼ਿਕਾਇਤਾਂ ਮਿਲਦੀਆਂ ਹਨ ਕਿ ਉਥੇ ਕੰਮ ਵਾਲੇ ਸਟਾਫ ਦਾ ਵਤੀਰਾ ਵੀ ਅਤਿ ਨਿੰਦਣਯੋਗ ਹੈ। ਜੇਕਰ ਕਿਸੇ ਨੂੰ ਐਮਰਜੈਂਸੀ ’ਚ ਵੀਜ਼ੇ ਦੀ ਜ਼ਰੂਰਤ ਪੈ ਜਾਵੇ ਤਾਂ ਉਥੇ ਦੇ ਨੰਬਰਾਂ ’ਤੇ ਜੇਕਰ ਨੰਬਰ ਮਿਲਾਓ ਤਾਂ ਫ਼ੋਨ ਚੁੱਕਣ ਵਾਲੇ ਦਾ ਵਤੀਰਾ ਬਹੁਤ ਮਾੜਾ ਹੁੰਦਾ ਹੈ। ਹੁਣ ਜਦੋਂ 15 ਅਗਸਤ ਨੂੰ ਫਿਰ ਆਜ਼ਾਦੀ ਦਿਵਸ ਮਨਾਉੁਣ ਲਈ ਸਫਾਰਤਖਾਨੇ ਵੱਲੋਂ ਪ੍ਰੋਗਰਾਮ ਕੀਤੇ ਜਾ ਰਹੇ ਹਨ ਤੇ ਫਿਰ ਕੋਈ ਵੀ ਪੰਜਾਬੀ ਪੱਤਰਕਾਰਾਂ ਤੇ ਜਨਮ ਕਾਲਮ ਨਵੀਸਾਂ ਨੂੰ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ।