ਭਾਈ ਫਰੀਦ ਸਿੰਘ ਵੱਲੋਂ ਕੀਰਤਨ
ਮਿਲਾਨ (ਇਟਲੀ), 13 ਅਗਸਤ-ਸਿੱਖੀ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਤੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਲਈ ਸਪੇਨ ਗੁਰਦੁਆਰਾ ਗੁਰੂ ਸੰਗਤ ਸਾਹਿਬ ਬਾਹਲੋਨਾ (ਬਾਰਸੀਲੋਨਾ) ਤੋਂ ਵਿਸ਼ੇਸ਼
ਤੌਰ ’ਤੇ ਜਥਾ ਭਾਈ ਫਰੀਦ ਸਿੰਘ ਦੀ ਅਗਵਾਈ ਵਿਚ ਇਟਲੀ ਦੇ ਦੌਰੇ ’ਤੇ ਆਇਆ ਹੋਇਆ ਹੈ। ਇਸ ਜਥੇ ਨੇ ਆਪਣੀ ਫੇਰੀ ਦੌਰਾਨ ਇਟਲੀ ਦੇ ਵੱਖ-ਵੱਖ ਗੁਰੂ ਘਰਾਂ ਵਿਚ ਪ੍ਰਚਾਰ ਕੀਤਾ। ਇਸੇ ਲੜੀ ਵਿਚ ਉਨ੍ਹਾਂ ਨੇ ਨਵੇਂ ਬਣੇ ਗੁਰਦੁਆਰਾ ਸਿੰਘ ਸਭਾ ਫਰੋਤੀਨੀਆਨੋ ਬਰਬਰੀਗ ਵਿਚ ਵੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸੰਗਤਾਂ ਨੂੰ ਬਾਣੀ ਨਾਲ ਜੋੜਿਆ। ਭਾਈ ਫਰੀਦ ਸਿੰਘ ਦੇ ਜਥੇ ਵਿਚ ਭਾਈ ਪਿਸ਼ੋਰਾ ਸਿੰਘ, ਭਾਈ ਬਲਵੰਤ ਸਿੰਘ ਤੇ ਭਾਈ ਗੁਰਦੇਵ ਸਿੰਘ ਨੇ ਕੀਰਤਨ ਦੀ ਸੇਵਾ ਨਿਭਾਈ। ਇਸ ਪ੍ਰੋਗਰਾਮ ਵਿਚ ਭਾਈ ਅਮਰਜੀਤ ਸਿੰਘ ਖਾਲਸਾ, ਗੁਰਵਿੰਦਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਰਣਜੀਤ ਸਿੰਘ ਰਾਣਾ, ਬਾਪੂ ਹਰੀ ਸਿੰਘ, ਭਾਈ ਅਵਤਾਰ ਸਿੰਘ, ਸ: ਹਰਜੀਤ ਸਿੰਘ ਫਲਾਗਾ, ਭਾਈ ਮਲਕੀਤ ਸਿੰਘ, ਬੀਬੀ ਰਜਿੰਦਰ ਕੌਰ, ਬੀਬੀ ਜਗਦੀਸ਼ ਕੌਰ ਤੇ ਹੋਰ ਕਾਫੀ ਸੰਗਤਾਂ ਨੇ ਹਾਜ਼ਰੀ ਲਗਵਾਈ ਅਤੇ ਗੁਰੂ ਘਰ ਦੇ ਮੁੱਖ ਵਜ਼ੀਰ ਬਾਬਾ ਦਵਿੰਦਰ ਸਿੰਘ ਨੇ ਆਏ ਹੋਏ ਸਿੰਘਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।