ਮੈਕਸੀਕੋ ’ਤੇ ਕੈਨੇਡੀਅਨ ਵੀਜ਼ਾ ਦੀ ਸ਼ਰਤ ਲਾਗੂ ਰਹੇਗੀ
ਟੋਰਾਂਟੋ-ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਵੱਲੋਂ 14 ਜੁਲਾਈ ਤੋਂ ਮੈਕਸੀਕੋ ’ਤੇ ਵੀਜ਼ਾ ਸ਼ਰਤ ਲਾਗੂ ਕੀਤੀ ਗਈ ਹੈ ਜਿਸ ’ਤੇ ਮੈਕਸੀਕੋ ਦੀ ਸਰਕਾਰ ਵੱਲੋਂ ਅਫਸੋਸ ਪ੍ਰਗਟਾਿੲਆ ਹੈ ਪਰ ਹਾਲੀਆ (9 ਅਤੇ 10 ਅਗਸਤ) ਮੈਕਸੀਕੋ ਫੇਰੀ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕਿਹਾ ਹੈ ਕਿ ਇਹ ਵੀਜ਼ਾ ਸ਼ਰਤ ਹਟਾਈ ਨਹੀਂ ਜਾਵੇਗੀ। ਇਸ ਦਾ ਕਾਰਨ ਬੀਤੇ ਕੁਝ ਸਮੇਂ ਦੌਰਾਨ
ਮੈਕਸੀਕੋ ਤੋਂ ਕੈਨੇਡਾ ਪਹੁੰਚ ਰਹੇ ਪਨਾਹਗੀਰਾਂ ਨੂੰ ਰੋਕਣਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਮੰਤਰੀ ਜੇਸਨ ਕੇਨੀ ਨੇ ਕਿਹਾ ਹੈ ਕਿ ਬੀਤੇ ਕੁਝ ਸਾਲਾਂ ਦੌਰਾਨ ਮੈਕਸੀਕੋ ਦੇ ਸ਼ਰਨਾਰਥੀਆਂ ਵਿਚ ਭਾਰੀ ਵਾਧਾ ਹੋਇਆ ਹੈ ਜਿਸ ਕਰਕੇ ਕੈਨੇਡਾ ਸਰਕਾਰ ਨੂੰ ਵੀਜ਼ਾ ਲਾਗੂ ਕਰਨ ਦਾ ਫੈਸਲਾ ਲੈਣਾ ਪਿਆ। ਸਰਕਾਰੀ ਅੰਕੜਿਆਂ ਅਨੁਸਾਰ 2005 ਤੋਂ 2008 ਤੱਕ ਮੈਕਸੀਕੋ ਦੇ ਰਫਿਊਜੀਆਂ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ। 2008 ਵਿਚ 9400 ਸ਼ਰਨਾਰਥੀ ਕੇਸ ਫਾਇਲ ਹੋਏ ਸਨ ਜਿਨ੍ਹਾਂ ਵਿਚੋਂ ਮਸਾਂ 11 ਫੀਸਦੀ ਹੀ ਮੰਨੇ ਜਾ ਸਕੇ ਸਨ। 14 ਜੁਲਾਈ ਤੋਂ ਹੀ ਚੈਕ ਗਣਰਾਜ ਦੇ ਲੋਕਾਂ ’ਤੇ ਵੀ ਪਨਾਹਗੀਰਾਂ ਨੂੰ ਰੋਕਣ ਲਈ ਕੈਨੇਡੀਅਨ ਵੀਜ਼ਾ ਦੀ ਸ਼ਰਤ ਲਾਗੂ ਕੀਤੀ ਗਈ ਸੀ।
ਅਸਮਾਨੀ ਬਿਜਲੀ ਨਾਲ ਮਾਂ ਅਤੇ ਦੋ ਪੁੱਤਰ ਜ਼ਖਮੀ
ਟੋਰਾਂਟੋ, ਕੈਨੇਡਾ ਦੇ ਦੱਖਣੀ ਉਂਟੇਰੀਓ ਇਲਾਕੇ ਵਿਚ ਗਰਜ ਚਮਕ ਅਤੇ ਵਰਖਾ ਵਾਲਾ ਮੌਸਮ ਬੀਤੇ ਕੱਲ੍ਹ ਬਰੈਂਪਟਨ ਦੇ ਸੈਂਟੇਨੀਅਲ ਪਾਰਕ ਵਿਚ ਇਕ 26 ਸਾਲਾ ਮਾਂ ਅਤੇ ਉਸ ਦੇ ਦੋ ਪੁੱਤਰਾਂ ਲਈ ਘਾਤਕ ਸਾਬਿਤ ਹੋਇਆ। ਬੱਚੇ ਚਾਰ ਅਤੇ ਛੇ ਸਾਲ ਦੇ ਹਨ ਅਤੇ ਹਸਪਤਾਲ ਵਿਚ ਦੋਵਾਂ ਬੱਚਿਆਂ ਦੀ ਹਾਲਤ ਗੰਭੀਰ ਹੈ। ਮੌਕੇ ਦੇ ਗਵਾਹਾਂ ਅਨੁਸਾਰ ਇਹ ਲੋਕ ਕਾਲੀ ਘਟਾ ਰੂਪੀ ਬੱਦਲਾਂ ’ਚੋਂ ਨਿਕਲੀ ਇਕ ਚਮਕਦਾਰ ‘ਚੰਗਿਆੜੀ’ ਦੀ ਜਕੜ ਵਿਚ ਆ ਗਏ ਜਿਸ ਤੋਂ ਬਾਅਦ ਜ਼ੋਰਦਾਰ ਗਰਜ ਸੁਣਾਈ ਦਿੱਤੀ।
ਘਟਨਾ ਮੌਕੇ ਜਿਸ ਲੜਕੇ ਨੇ ਜੁੱਤੀ ਨਹੀਂ ਪਾਈ ਹੋਈ ਸੀ ਉਸ ਦੇ ਸਰੀਰ ਦਾ ਜ਼ਿਆਦਾ ਨੁਕਸਾਨ ਹੋਇਆ ਦੱਸਿਆ ਜਾਂਦਾ ਹੈ ਅਤੇ ਬਿਜਲੀ ਪੈਣ ਨਾਲ ਉਸ ਦੇ ਕੱਪੜੇ ਪਾਟ ਗਏ। ਮੌਸਮ ਅਤੇ ਵਾਤਾਵਰਣ ਦੇ ਖੋਜੀਆਂ ਦਾ ਮੰਨਣਾ ਹੈ ਕਿ ਖੁਲ੍ਹੀ ਥਾਂ ’ਤੇ ਕਿਤੇ ਵੀ ਅਸਮਾਨੀ ਬਿਜਲੀ ਪੈ ਸਕਦੀ ਹੈ ਪਰ ਇਕਾਂਤ ਥਾਵਾਂ ’ਤੇ ਉ¤à¨šà©€à¨†à¨‚ ਅਤੇ ਨੋਕ ਆਕਾਰੀ ਚੀਜ਼, ਦਰੱਖਤ, ਖੰਭੇ ਆਦਿ ’ਤੇ ਅਜਿਹੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜੂਨ, ਜੁਲਾਈ ਅਤੇ ਅਗਸਤ ਵਿਚ ਦੁਪਹਿਰ ਤੋਂ ਬਾਅਦ ਦੇ ਸਮੇਂ ਬਿਜਲੀ ਡਿੱਗਣ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ। ਬਹੁਤੀਆਂ ਮੌਤਾਂ ਪਾਣੀ ਦੇ ਲਾਗਲੇ ਇਲਾਕੇ ’ਤੇ ਬਿਜਲੀ ਡਿੱਗਣ ਨਾਲ ਹੁੰਦੀਆਂ ਹਨ। ਮਾਹਿਰਾਂ ਦੀ ਸਲਾਹ ਮੁਤਾਬਿਕ ਗਰਜ-ਚਮਕ ਹੋਣ ’ਤੇ ਢੱਕੀਆਂ ਥਾਵਾਂ ਭਾਵ ਮਕਾਨਾਂ ਦੇ ਅੰਦਰ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ ਪਰ ਨੋਕਦਾਰ ਟੈਂਟਾਂ ਹੇਠਾਂ ਨਹੀਂ ਵਿਚਰਨਾ ਚਾਹੀਦਾ। ਅਜਿਹੇ ਵਿਚ ਟੈਲੀਫੋਨ ਨਹੀਂ ਕਰਨਾ ਚਾਹੀਦਾ ਪਰ ਬਹੁਤ ਜ਼ਰੂਰੀ ਹੋਵੇ ਤਾਂ ਸਿਰਫ ਕੌਰਡਲੈਸ ਫੋਨ ਵਰਤਣਾ ਚਾਹੀਦਾ ਹੈ। ਗਰਜ-ਚਮਕ ਬੰਦ ਹੋਣ ਤੋਂ ਅੱਧਾ ਕੁ ਘੰਟਾ ਬਾਅਦ ਤੱਕ ਬਾਹਰ ਨਾ ਨਿਕਲਿਆ ਜਾਵੇ।