ਪਾਸਪੋਰਟ ਲਈ ਭਟਕ ਰਹੇ ਨੇ ਪੰਜਾਬੀ
ਰੋਮ (ਇਟਲੀ), 13 ਅਗਸਤ-ਇਕ ਪਾਸੇ ਇਤਾਲਵੀ ਸਰਕਾਰ ਨੇ ‘ਪਾਕੇਤੋ ਸੁਕਰੇਸ਼ਾ’ ਨਾਮੀ ਵਿਦੇਸ਼ੀਆਂ ਲਈ ਘਾਤਕ ਕਾਨੂੰਨ ਲਾਗੂ ਕਰ ਦਿੱਤਾ ਹੈ, ਜਿਸ ਤਹਿਤ 10 ਸਾਲ ਦੀ ਸਜ਼ਾ ਅਤੇ 10 ਹਜ਼ਾਰ ਤੱਕ ਯੂਰੋ ਦੇ ਜੁਰਮਾਨੇ ਬਿਨਾਂ ਪੇਪਰਾਂ ਵਾਲਿਆਂ ਨੂੰ ਹੋ ਸਕਦੇ ਹਨ। ਦੂਜੇ ਪਾਸੇ ਇਟਲੀਅਨ ਸਰਕਾਰ ਨੇ ਘਰਾਂ ’ਚ ਕੰਮ ਕਰਦੇ ਕੱਚੇ ਵਿਦੇਸ਼ੀਆਂ
ਲਈ ਪਹਿਲੀ ਸਤੰਬਰ ਤੋਂ 30 ਸਤੰਬਰ ਤੱਕ ਪੇਪਰ ਵੀ ਖੋਲ੍ਹ ਦਿੱਤੇ ਹਨ ਪਰ ਦੂਜੇ ਪਾਸੇ ਭਾਰਤੀ ਅੰਬੈਸੀ ਬਿਨਾਂ ਪਾਸਪੋਰਟ ਤੋਂ ਫਿਰਦੇ ਕੱਚੇ ਪੰਜਾਬੀਆਂ ਲਈ ਪੁਲਿਸ ਰਿਪੋਰਟ ਦੀ ਮੰਗ ਕਰ ਰਹੀ ਹੈ, ਜੋ ਕਿ ਖਤਰੇ ਤੋਂ ਖਾਲੀ ਨਹੀਂ ਹੈ। ਭਾਰਤੀ ਦੂਤਾਵਾਸ ਰੋਮ ਵਿਖੇ ਰੋਜ਼ਾਨਾ ਪਾਸਪੋਰਟ ਲੈਣ ਵਾਲਿਆਂ ਦੀ ਭਾਰੀ ਭੀੜ ਦੇਖੀ ਜਾ ਸਕਦੀ ਹੈ। ਦਿਹਾੜੀਆਂ ਭੰਨ ਕੇ ਆਏ ਪੰਜਾਬੀਆਂ ਨੇ ‘ਅਜੀਤ’ ਨੂੰ ਦੱਸਿਆ ਕਿ ਬਿਨਾਂ ਪੁਲਿਸ ਰਿਪੋਰਟ ਤੋਂ ਦਰਖਾਸਤਾਂ ਨਹੀਂ ਲਈਆਂ ਜਾ ਰਹੀਆਂ। ਇਕ ਨਾਪੋਲੀ ਤੋਂ ਫੁੱਲਾਂ ਦਾ ਕੰਮ ਕਰਦੇ ਗੁਰਵਿੰਦਰ ਸਿੰਘ ਉਰਫ਼ ਬਿੰਦੂ ਪੰਜਾਬੀ ਨੇ ਦੱਸਿਆ ਕਿ ਅੰਬੈਸੀ ਦੇ ਬਾਹਰ ਫਿਰਦੇ ਠੱਗ ਏਜੰਟ ਪੁਲਿਸ ਰਿਪੋਰਟ ਬਣਾਉਣ ਦਾ 1000 ਯੂਰੋ ਮੰਗ ਰਹੇ ਹਨ। ਰੋਮ ਦੇ ਕੌਂਸਲਰ ਸ੍ਰੀ ਸ਼ੁਸਮੀਤ ਵਿਸ਼ਵਾਸ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸਲੀ ਪੁਲਿਸ ਰਿਪੋਰਟਾਂ ਨਾਲ ਹੀ ਪਾਸਪੋਰਟ ਦੀਆਂ ਨਵੀਆਂ ਦਰਖਾਸਤਾਂ ਜਮ੍ਹਾਂ ਹੋਣਗੀਆਂ।
ਦੂਜੇ ਪਾਸੇ ਇਟਲੀ ’ਚ ਵੱਖ-ਵੱਖ ਧਾਰਮਿਕ, ਸਮਾਜਿਕ, ਖੇਡ ਅਤੇ ਸੱਭਿਆਚਾਰਕ ਸੰਸਥਾਵਾਂ ਦੀ ਗਿਣਤੀ 150 ਤੋਂ ਵੀ ਉ¤à¨ªà¨° ਹੈ ਪਰ ਬਿਨਾਂ ਪਾਸਪੋਰਟ ਵਾਲੇ ਪੰਜਾਬੀ ਨੌਜਵਾਨਾਂ ਦੀ ਬਾਂਹ ਫੜਨ ਵਾਸਤੇ ਕੋਈ ਵੀ ਅੱਗੇ ਨਹੀਂ ਆ ਰਿਹਾ।