ਗਲੀ ਵਿਚ ਖੰਗੂਰੇ ..ਕੁੱਕੜ ਪਿੰਡੀਆ ..70,
ਸਾਡਾ ਭਤੀਜਾ ਤੇ ਭਾਣਜਾ ,ਸਨ ਇਕੋ ਦਿਨ ਹੋਏ,
ਫਿਰ ਲਡੂ ਖਾਅ ਖਾਅ, ਅਸੀਂ ਵੀ ਵਾਵਾ ਮੋਟੇ ਹੋਏ!

ਮੇਰੀ ਸਿੰਗਣੀ ਦਾ ਭਤੀਜਾ ਸੀ ਅੱਜ ਦੇ ਦਿਨ ਜਾਇਆ,
ਮੇਰਾ ਭਾਣਜਾ ਦੋਸਤੋ ਪਿਸ਼ੇ ਪਿਸ਼ੇ ਨਠਾ ਨਠਾ ਆਇਆ !

ਮਾਮੀ ਅਤੇ ਭਾਣਜੀ ਨੂੰ ਲੋਕੀ ਦੇਣ ਲਗੇ ਵਧਾਂਈਆ,
ਦੋਨਾਂ ਦੀਆਂ ਦਾਈਆ ਨੇ ਖੂਬ ਤਾੜੀਆ ਲਾਈਆ!

ਮਾਮਾ ਅਤੇ ਭੁਆ ਅਸੀ ਇਕੋ ਦਿਨ ਕਠੇ  ਬਣ ਗਏ,
ਦੋਨਾ ਦੇ ਲੱਡੂ ਕਠੇ ਵੰਡੀਏ,ਅਸੀ ਭੁਆ ਫੁਫੜ ,ਮਾਮਾ ਮਾਮੀ ਬਣ ਗਏ!

ਜਦੋਂਲਾਲ ਦੋਨਾਂ ਦੀ ਗੋਦੀ ਵਿਚ ਆਏ,ਫਿਰ ਮਾਮੀ ਭਾਣਜੀ ਨੇ ਕਠੇ ਮੰਜੇ ਡਾਏ,
ਮਾਮਾ ਅਤੇ ਭਣੋਈਆ ਸਾਡਾ ਵਟ ਮੁਸ਼ਾ ਨੁੰ ਚਾੜਨ,ਨਾਲੇ ਗਲੀ ਵਿਚ ਖੰਗੂਰੇ ਮਾਰਨ!
ਕੁੱਕੜ ਪਿੰਡੀਆ
21ਅਕਤੂਬਰ(ਮੀਡੀਆਂ ਦੇਸ਼ ਪੰਜਾਬ)¸