ਰੈਹਿਤ ਪਿਆਰੀ ਮੁਜ ਕੋ, ਨਹੀ ਸਿੱਖ ਪਿਆਰਾ ?..ਕੁੱਕੜ ਪਿੰਡੀਆ ..71,

ਰੈਹਿਤ ਪਿਆਰੀ  ਮੁਜ ਕੋ, ਨਹੀ ਸਿੱਖ ਪਿਆਰਾ

   
ਹੁਣ ਹੂੰਦੀਆਂ ਨਹੀ ਜਮਾਨਤਾਂ,ਤੇ ਨਾ ਹੀ ਪੈਣ ਤਰੀਕਾਂ,
  ਅੰਦਰ ਯੱਤ ਦੇ ਬਾਲੇ ਗਿਣਦੇ , ਤੇ  ਕਰਨ ਫਟੀਕਾਂ!
ਓ ਦੇਖੋ ਦੂਨੀਆ ਵਾਲਿਓ , ਰੱਬ ਦੇ ਖੇਡ ਨਿਆਰੇ,
ਜੇਹਡ਼ੇ ਕਰਦੇ ਸੀ ਭੰਡੀ ਸਿੱਖ ਦੀ ,ਉਹ ਅਲਾ ਨੇ ਅੰਦਰ ਤਾਡ਼ੇ!

ਚਲਾਕ ਲੂੰਬਡ਼ ਦੀ ਢਾਣੀ ,ਖੇਂਰੂ ਖੇਂਰੂ ਹੋ ਗਈ,
ਪਾਰਟੀ ਨੂੰ  ਦੇਣ ਅਸਤੀਫੇ,ਜਦ ਬਾਜੀ ਪੂਠੀ ਹੋ ਗਈ!
ਸ਼ੇਰ ਦੀ ਖੱਲ ਵਿਚ ਖੋਤਾ , ਸੀ ਜੋ  ਸਿੱਖ ਨੂੰ ਕਹਿੰਦਾ,
ਮੁਆਫੀ ਘਰ ਜਾਕੇ ਉਸ ਤੋ ਮੰਗਦਾ, ਗਲਤੀ ਹੋ ਗਈ ਕਹਿੰਦਾ !

ਦੇਖੋ ਜਰਮਨੀ ਵਿਚ ਬਾਬੇ ਨਾਨਕ ਨੇ,ਕੀ ਕੀ ਖੇਡ ਰਚਾਏ,
ਗਰੀਬ ਸਿੱਖ ਦੀ ਪਤ ਰੱਖ ਲਈ,ਤੇ ਧੀਰ ਮਲੀਏ ਫਸਾਏ !
ਏਹ ਸ਼ਰਾਰਤੀ ਅੰਨਸਰ ਜਿਨੇ  ਵੀ, ਭਾਈ ਦਾਤੂ ਤੇ ਜਾਏ,
ਠੁਡਾ ਗੁਰ ਸਿੱਖ ਨੂੰ ਸੀ ਮਾਰਦੇ, ਕਿਨੇ ਹੰਕਾਰ ਚ ਆਏ!

ਏਥੇ ਬੋਹ ਸਮਤੀ ਪਠੇ ਵਡਾਂ ਦੀ,ਤੇ ਏਹ ਅਕਲੋਂ ਖਾਲੀ,
ਗੁਰਦੂਆਰੇ ਬਣੋਣ ਵਾਲਿਆਂ ਤੇ, ਇਨਾ ਪਾਬੰਦੀ ਲਾ ਤੀ!
  ਭਾਈ ਤਪੇ ਦੀ ਸੰਨਤਾਨ, ਕਰਦੀ ਸੱਬ ਪੂਠੇ ਕਾਰੇ,
ਪੰਜਾਂ ਪਿਆਰਿਆ ਦੇ ਨਾ ਯੋਗ ਕੋਈ,ਏਥੇ ਹੰਕਾਰੀ ਸਾਰੇ!

ਓ ਪੀਰਾਂ ਦੇ ਪੀਰ ਨਾਨਕਾ , ਤੂੰ ਡਾਡਾ ਨਿਆਰਾ,
ਰੈਹਤਿ ਪਿਆਰੀ ਜਿਸ ਨੂੰ ,  ਨਹੀ ਸਿੱਖ ਪਿਆਰਾ!
ਸਦਾ ਸਿੱਖੀ ਸਿਦਕ ਭਰੋਸੇ ਦੀ , ਤੂੰ ਲਾਜ ਹੈ ਰਖਦਾ,
  ਸੀਸ ਝੂਕੋਦਾਂ ਕੁੱਕੜ ਪਿੰਡੀਆ ,ਤੂੰ ਮਾਣ ਰੱਖੀ ਸੱਬ ਦਾ!
 



Dalbir Singh Tel:-01771852223
 
 
 
dalbir_singh-1.jpg