(ਕਾਫਲਾ ਵਧੀਆ ਬਣਾ ਦਿਤਾ!)...ਕੁੱਕੜ ਪਿੰਡੀਆ ..73,
(ਕਾਫਲਾ ਵਧੀਆ ਬਣਾ ਦਿਤਾ!)
 
ਗੁਰੂ ਨਾਨਕ ਤੇਰੀ ਓਟ ਲੈ ਕੇ, ਅਸੀਂ ਨਗਾਰੇ ਤੇ ਚੋਟ ਲਾਅ ਦਿਆਂ ਗੇ,
 ਫਰੈਂਕਫਰਟ ਸੈਹਿਰ ਦੇ ਵਿਚ ਦਾਤਾ ,ਅਸੀ ਦੂਜਾ ਨਿਸ਼ਾਨ ਸਾਹਿਬ ਝੁਲਾ ਦਿਆਂ ਗੇ!

ਰਖੀਂ ਮੇਹਰ ਦੀ ਨਿਗਾ,ਤੇ ਬੱਲ ਬਕਸ਼ੀਂ,ਹੋਸਲਾ ਸਾਡਾ ਨਾਅ ਕਦੇ ਡੋਲਣ ਦੇਮੀ,
ਖੀਸਾ ਤੇਰਾ ਤੇ ਹੱਥ ਸੰਗਤ ਦਾ ਹੋਵੇ,ਐਸੀ ਕਲਾ ਕੋਈ ਆਪਣੀ ਕਰ ਦੇਮੀ! 
 
ਸਰੂਪ ਹੈ ਸੂਨੈਰੀ ਜਿਲਤ ਵਾਲਾ, ਕਿਸੇ ਸ਼ਰਧਾਲੂ ਸੋਨੇ ਦੀ ਜਿਲਤ ਮੜਾਈ ਹੈ,
ਇਕ ਇਕ ਅਖਰ ਜਿਸ ਦਾ ਹੈ ਸੁਨੈਰੀ, ਤੇ  ਬਾਣੀ ਧੁਰ ਕੀ ਅਰਸ਼ਾ ਤੋ ਆਈ ਹੈ! 
 
ਤੇਰੇ ਨਾਮ ਦਾ ਜਸ ਗਾਵਣੇ ਲਈ, ਕੁੱਕੜ ਪਿੰਡੀਏ ਬਿਗਲ ਵਜਾ ਦਿਤਾ,
ਸੰਗਤ ਵੀ ਤਾਂ ਕਾਫੀ ਨਾਲ ਜੁੜ ਗਈ,ਤੂੰ  ਵਧੀਆ ਕਾਫਲਾ ਬਣਾ ਦਿਤਾ!
 
Dalbir singh :-0177-1852223