ਨਿਤਾਰਾ ਕੁੱਕੜ ਪਿੰਡੀਏ ਦੇ ਨਾਲ, ਸਾਰੀ ਦੁਨੀਆਂ ਨੂੰ ਦਿਖਾਲ ਦੇ !...ਕੁੱਕੜ ਪਿੰਡੀਆ ..74,
 
  ਜਨਮ ਦਿਹਾੜੇ ਤੇ ਵਿਸ਼ੇਸ (ਕਵਿਤਾ)

 ਜਿਨੇ ਮਹੀਨੇ ਮੈ ਹਸਪਤਾਲਾਂ ਚ ਗੁਜਾਰੇ ਬਾਬਾ,
ਉਨੇ ਸਾਲਾਂ ਦੀ ਸਜਾ ਇਸ ਅਪਰਾਦੀ ਨੂੰ ਹੋਣੀ ਚਾਹੀਦੀ!
ਦੁਨੀਆਂ ਏਹਦੇ ਵਲ ਦੇਖ ਕੇ ਥੂ ਥੂ ਕਰੇ ਬਾਬਾ,
ਨਾਲ ਹੱਟੀ ਵਾਲੇ ਨੂੰ ਵੀ ਸਜਾ ਥੋਡ਼ੀ ਹੋਣੀ ਚਾਹੀਦੀ!

ਅਕਾਲੀ ਦਲ ਦਾ ਪਰਧਾਨ ਬਣਨੇ ਲਈ ਏਥੇ ਲੋਕਾਂ,
  ਕਿਨੀਆਂ ਨੇ ਗੰਦੀਆਂ (ਖੇਡਾ) ਇਨਾ ਏਥੇ  ਖੇਡੀਆਂ!
ਨਾਨਕਨਾਮ ਜਹਾਜ ਵਾਲੀ ਕਹਾਣੀ ਦੁਹਰਾਈ ਏਥੇ,
ਇਲਜਾਮਾ ਦੀਆਂ ਝਡ਼ੀਆਂ ਦੁਨੀਆਂ ਨੇ ਏਥੇ ਦੇਖੀਆਂ!

ਮੇਰੀ ਜੇਹਡ਼ੀ ਹਾਲਤ ਹੋਈ, ਮੈ ਤੇ ਤੂੰ ਜਾਣਦਾ ਹੈ,
ਕਿਨੀਆਂ ਸਰੀਰ ਮੇਰੇ, ਬਮਾਰੀਆਂ ਨੇ ਦੇਖੀਆਂ!
ਤੇਰੇ ਤੇ ਸੀ ਮਾਣ ਬਹੁਤਾ ,ਬੱਚ ਗਿਆ ਮੈ ਇਸ ਕਰਕੇ,
ਅਗਲੇ ਦੁਆਰ ਦੀਆਂ ,ਮੈ ਤਾਂ ਗਲੀਆਂ  ਸੀ ਦੇਖੀਆਂ!

ਪਤਾ ਨਹੀ  ਕੇਹਡ਼ੀ ਰਜਾ, ਵਿਚ ਤੂੰ ਰਾਜੀ ਰਹਿਨਾ ,
ਅਰਦਾਸਾ ਬੇਨਤੀਆਂ , ਬਡ਼ੀਆਂ ਤੂੰ ਕਰੋਨਾ ਬਾਬਾ!
ਨਦਰ ਸਵਲੀ ਤੇਰੀ ,ਜਦੋਂ ਹੋ   ਜਾਂਦੀ ਬਾਬਾ,
 ਫਰਿ ਸ਼ੇਰਾਂ ਤਾਈ ਤੂੰ  ,ਘਾਹ  ਵੀ  ਖਵੋਨਾ ਬਾਬਾ!

ਹੋਰ ਵੀ ਸੀ  ਜਿਨੇ ਏਹਦੇ ,ਸੰਗੀ ਅਤੇ ਸਾਥੀ ਸਾਰੇ,
ਉਨਾ ਲੋਕਾਂ ਨੂੰ ਵੀ ਸੇਕ ,ਥੋਡ਼ਾ ਜਿਹਾ ਤਾਂ ਦਿਖਾਲ ਦੇ,
ਜਨਾਨੀਆਂ ਤੇ ਬੰਦਿਆਂ ਦਾ ,ਸ਼ਰਾਰਤੀ ਸੀ ਟੋਲਾ  ਏਹੋ,
  ਨਿਤਾਰਾ ਕੁੱਕਡ਼ ਪੰਡੀਏ ਦੇ ਨਾਲ, ਸਾਰੀ ਦੁਨੀਆਂ ਨੂੰ ਦਖਾਲ ਦੇ !    
 
dalbir_singh-1.jpg