ਪੜ੍ਹਾਈ ਤੋਂ ਵਾਂਝਿਆਂ ਲਈ ਵਰਦਾਨ ਹੈ ਇਗਨੂ
ਅਜੋਕੇ ਭਾਰਤ ਵਿਚ ਕਈ ਲੋਕ ਆਪਣੇ ਬਚਪਨ ਵਿਚ ਪਰਿਵਾਰਕ ਜੁੰਮੇਵਾਰੀਆਂ ਸੰਭਾਲਣ ਦੇ ਚੱਲਦਿਆਂ ਕਈ ਦਫਾ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ।ਅਜਿਹੇ ਲੋਕਾਂ ਲਈ ਇਗਨੂ ਵਰਦਾਨ ਜਾਪਦੀ ਹੈ।ਜੇਕਰ ਕੋਈ ਵਿਅਕਤੀ ਦੱਸਵੀਂ ਕਰ ਚੁੱਕਾ ਹੈ ਅਤੇ ਉਹ ਉਚੇਚੀ ਪੜ੍ਹਾਈ ਕਰਨਾ ਚਾਹੁੰਦਾ ਹੈ ਤਾਂ ਉਹ ਇਗਨੂੰ ਦਾ ਸਹਾਰਾ ਲੈ ਸਕਦਾ ਹੈ।
ਅਜੋਕੇ ਭਾਰਤ ਵਿਚ ਕਈ ਲੋਕ ਆਪਣੇ ਬਚਪਨ ਵਿਚ ਪਰਿਵਾਰਕ ਜੁੰਮੇਵਾਰੀਆਂ ਸੰਭਾਲਣ ਦੇ ਚੱਲਦਿਆਂ ਕਈ ਦਫਾ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ।ਅਜਿਹੇ ਲੋਕਾਂ ਲਈ ਇੰਦਰਾ ਗਾਂਧੀ ਰਾਸ਼ਟਰੀ ਓਪਨ ਯੂਨੀਵਰਸਿਟੀ (ਇਗਨੂ) ਵਰਦਾਨ ਜਾਪਦੀ ਹੈ।

ਜੇਕਰ ਕੋਈ ਵਿਅਕਤੀ ਦੱਸਵੀਂ ਕਰ ਚੁੱਕਾ ਹੈ ਅਤੇ ਉਹ ਉਚੇਚੀ ਪੜ੍ਹਾਈ ਕਰਨਾ ਚਾਹੁੰਦਾ ਹੈ ਤਾਂ ਉਹ ਇਗਨੂ ਦਾ ਸਹਾਰਾ ਲੈ ਸਕਦਾ ਹੈ।ਦੱਸਵੀਂ ਪਾਸ ਵਿਅਕਤੀ ਲਈ ਇਗਨੂ ਇੱਕ ਬੈਚਲਰ ਤਿਆਰੀ ਪ੍ਰੋਗਰਾਮ ਨਾਮੀ ਕੋਰਸ ਕਰਾਉਂਦਾ ਹੈ।

ਇਹ ਕੋਰਸ ਕਰਨ ਮਗਰੋਂ ਵਿਅਕਤੀ ਇਗਨੂੰ ਦੀ ਗ੍ਰੈਜੂਏਸ਼ਨ ਪ੍ਰੀਖਿਆ ਵਿਚ ਬੈਠਣ ਦੇ ਯੋਗ ਹੋ ਜਾਂਦਾ ਹੈ ਅਤੇ ਜੇਕਰ ਵਿਅਕਤੀ ਇਗਨੂ ਤੋਂ ਗ੍ਰੈਜੂਏਸ਼ਨ ਕਰ ਲੈਂਦਾ ਹੈ ਤਾਂ ਉਸ ਲਈ ਅੱਗੇ ਉਚੇਚੀ ਪੜ੍ਹਾਈ ਦੀ ਮੰਜਲ ਖੁੱਲ ਜਾਂਦੀ ਹੈ ਅਤੇ ਉਹ ਆਪਣੇ ਇਛੁੱਕ ਕੋਰਸ ਕਰਕੇ ਮਨ ਮਾਫਕ ਕੈਰੀਅਰ ਬਣਾ ਸਕਦਾ ਹੈ।

ਇਗਨੂ ਦੇ ਇਹ ਕੋਰਸ ਹੋਰਨਾਂ ਯੂਨੀਵਰਸਿਟੀਆਂ ਦੇ ਕੋਰਸਾਂ ਦੇ ਬਰਾਬਰ ਮੰਨੇ ਜਾਂਦੇ ਹਨ।