ਇਕ ਹੋਰ ਮਹਾਰਥੀ ਵਿਛੜ ਗਿਆ (ਚਾਨਣ ਚਾਹਲ)

10ਜੁਲਾਈ 2009 ਨੁੰ ਨਵਾ ਸ਼ਹਿਰ ਦੁਆਬਾ ਦੇ ਮਹਾਸਾ ਕ੍ਰਿਸਨ ਕੁਮਾਰ ਬੋਧੀ ਜੀ ਦੇ ਸਿਵਿਆ ਦੀ ਅੱਗ ਹਾਲੇ ਠਮਡੀ ਵੀ ਨਹੀ ਸੀ ਹੋਈ ਕਿ ਸਾਡੇ ਹਰਮਨ ਪਿਆਰੇ ਬੋਧੀ ਲੀਡਰ ਚਾਨਣ ਚਾਹਲ ਜੀ ਸਦੀਵੀ ਵਿਛੋੜਾ ਦੇ ਗਏ। ਪ੍ਰਸਿਧ ਲੇਖਿਕ ਸ੍ਰੀ ਲਹੋਰੀ ਰਾਮ ਬਾਲੀ ਜੀ ਨੇ ਇਹਨਾ ਦੀਆਂ ਅਮਬੇਡ ਕਰੀ ਮਿਸ਼ਨ ਅਤੇ ਤਥਾਗਤ ਗੋਤਮ ਬੁੱਧ ਪ੍ਰਤੀ ਕੀਤੀਆ ਸੇਵਾਵਾ ਨੂੰ ਵੇਖਦੇ ਹੋਏ ਯੋਰਪ ਦਾ ਮਹਾਰਥੀ ਕਿਹਾ ਮੈ ਹਿੰਦੂ ਕਿਉ ਨਹੀ ਲਿਖ ਕੇ ਬੁਧੀ ਜੀਵੀ ਹਲਕਿਆ ਵਿਚ ਆਪਣੀ ਪਹਿਚਾਣ ਬਣਾਈਇਹਨਾ ਨੂੰ (ਭੀਮ ਰਤਨ ) ਦਾ ਖਿਤਾਬ ਪ੍ਰਧਾਨ ਮੰਤਰੀ ਸ੍ਰੀ ਵੀ ਪੀ ਸਿੰਘ ਜੀ ਨੇ ਦਿਤਾ ।

ਚਾਹਲ:- ਸਾਹਿਬ ਜੀ ਨੇ ਭਾਰਤ ਵਿਚ ਉਚ ਨੀਚ ਜਾਤ ਪਾਤ ਕਰਕੇ ਦਲਿਤਾਂ ਉਪਰ ਹੁੰਦੇ ਜੁਲਮਾ ਦੇ ਵਿਰੁਧ ਪ੍ਰਧਾਨ ਮੰਤਰੀ ਸ੍ਰੀ ਵਿਲਸਨ ਸਾਹਿਬ ਜੀ ਨੂੰ 1975 ਵਿਚ ਇਕ ਵਡੇ ਇਕਠ ਦੀ ਅਗਵਾਈ ਕਰਕੇ ਇਕ ਮੰਗ ਪਤੱਰ ਵੀ ਦਿਤਾ ।1991 ਵਿਚ ਬਾਬਾ ਸਾਹਿਬ ਜੀ ਦੇ ਸੋ ਸਾਲਾ ਜਨਮ ਸਤਾਬਤੀ ਫੇਡਰੇਸ਼ਨ ਔਫ ਅਮਬੇਡਕਰਾਇਟ ਐਂਡ ਬੁਧਿਸਟ ਅੁਰਗਨਾਈਜੇਸਨ ਯੋਰਪ ਦੀ ਪ੍ਰਧਾਨਗੀ ਹੇਠ ਬੜੀ ਧੁਮ ਧਾਮ ਨਾਲ ਯੂ:ਕੇ ਵਿਚ ਮਨਾਈ ਗਈ ਇਹਨਾ ਨੇ ਜਾਤਪਾਤ ਦੀਂਆ ਬੁਰਆਈਆ ਸੰਭਧੀ ਇੰਗਲੈਂਡ ਦੀ ਪਾਰਲੀ ਮੈਂਟ ਵਿਚ ਆਪਣਾ ਪੱਖ ਪੇਸ਼ ਕੀਤਾ ਇਹਨਾ ਨੇ ਯੁਨੈਸਕੋ (ਜਨੇਵਾ) ਸੰਸਾਰ ਦੀ ਸੰਸਥਾ ਵਿਚ ਵੀ ਦਲਿਤ ਅਤੇ ਅੰਬੇਡਕਰੀ –ਬੁਧਿਸਟ ਭਾਈਚਾਰੇ ਦੀਆਂ ਸਮਸਿਆਵਾ ਵਾਰੇ ਵਿਸਥਾਰ ਨਾਲ ਚਾਨਣਾ ਪਾਇਆ ਡਾ:ਅਮਬੇਡਕਰ ਬੁਧਿਸਟ ਸੁਸਾਇਟੀ ਜਰਮਨ ਵਲੋਂ ਡਾ:ਅਮਬੇਡਕਰ ਜੀ ਦੀ ਤਸਵੀਰ ਜਰਮਨ ਅਮਬੈਸੀ ਬੌਨ ਅਤੇ ਫਰੈਂਕਫੋਰਟ ਕੋਂਸਲੇਟ ਦੇ ਦਫਤਰ ਵਿਖੇ ਇਹਨਾ ਦੀ ਦੇਖ ਰੇਖ ਵਿਚ 1991 ਵਿਚ ਲਗਾਈ ਕੋਲੰਬੀਆ ਯੁਨੀਵਰਸਟੀ  ਯੂ:ਐਸ:ਏ ਵਿਖੇ ਜਿਥੇ ਬਾਬਾ ਸਾਹਿਬ ਪੜੇ ਸਨ ਉਥੇ ਅਦੇ ਕੱਦ ਦਾ ਬੁਤ ਅਤੇ ਸੀਮਨ ਫਰਾਸਟ ਯੁਨੀਵਰਸਟੀ ਕਨੇਡਾ ਵਿਖੇ ਇਹਨਾ ਦੀ ਦੇਖ ਰੇਖ ਵਿਚ ਲਗਾਇਆ ਗਿਆ ਯੂ:ਕੇ ਵਿਚ ਰਹਿੰਦੇ ਹੋਏ ਚਾਹਲ ਸਾਹਿਬ ਜੀ ਨੇ ਤਥਾਗਤ ਗੋਤਮ ਬੁੱਧ ਅਤੇ ਡਾ:ਅਮਬੇਡਕਰ ਜੀ ਦਾ ਮਿਸਨ ਘਰ ਘਰ ਪਹੁਚਾਉਣ ਵਿਚ ਬਹੁਤ ਬੜਾਂ ਯੋਗਦਾਨ ਪਾਉਦੇ ਰਹਿੰਦੇ ਇਹਨੀ ਤਨ ਮੰਨ ਧੰਨ ਨਾਲ ਮਿਸ਼ਨ ਅਤੇ ਤਕਸਿਲਾ ਮਹਾਬੁਧ ਵਿਹਾਰ ਲੁਧਿਆਣਾ ਵਿਖੇ ਸੇਵਾ ਕੀਤੀ ਮਿਸ਼ਨ ਤੋ ਇਲਾਵਾ ਸਾਡੇ ਉਹਨਾ ਨਾਲ ਘਰੇਲੁ ਸੰਬਧ ਵੀ ਸਨ ਚਾਹਿਲ ਸਾਹਿਬ ਦੂਰ ਅਮਦੇਸ਼ੀ ਅਤੇ ਇਕ ਨਿਡਰ ਨੇਤਾ ਸਨ ਇਹਨਾ ਦੀ ਬੇ-ਵਕਤ ਮੋਤ ਨਾਲ ਅਮਬੇਡਕਰੀ ਅਤੇ ਬੋਧੀ ਮਿਸ਼ਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਡਾ:ਅਮਬੇਡਕਰ ਮਿਸ਼ਨਸੁਸਾਇਟੀ ਯੋਰਪ(ਜਰਮਨ) ਸੋਹਨ ਲਾਲ ਸਾਂਪਲਾ,ਅਮਰ ਸਿੰਗ ਗੁਰੂ ਫਰਾਂਸ,ਮੋਹਨ ਲਾਲ ਬਾਲੀਪੁਰਤਗਾਲ,ਬਲਬਿੰਦਰ ਚਢਾਂਅਸਟਰੀਆ ਵਲੋਂ ਇਹਨਾ ਨੂੰ ਸ਼ਰਧਾਂਜਲੀ ਭੇਂਟ ਕਰਦੀ ਹੈ ਇਹਨਾ ਦੇ ਪਰਿਵਾਰ ਦੇ ਇਸ ਦੂਖ ਭਰੇ ਦੂਖ ਵਿਚ ਅਸੀ ਸਾਰੇ ਸਰੀਕ ਹਾਂ।(ਜੈ ਭਮਿ ਜੈ ਭਾਰਤ)   

                 ਜੈ ਭਮਿ ਕੋਮੀ ਪ੍ਰਧਾਨ ਸੋਹਨ ਲਾਲ ਸਾਂਪਲਾ (ਜਰਮਨੀ)