(ਤਾਇਆ ਕੁੱਕੜਪਿੰਡੀਆ)
ਹੈ ਤਾ ਸਾਡੇ ਪਿੰਡ ਦੇ ਨਜਦੀਕ ਦੇ ਹੀ ਪਤਾ ਸਾਨੂ ਵੀ ਜਰਮਨ ਫਰੈਂਕਫੋਰਟ ਆਕੇ ਲਗਾ। ਇਹ ਗਲ ਤਕਰੀਬਨ 24-25 ਸਾਲ ਪੂਰਾਣੀ ਹੈ ਜਦੋਂ ਅਸੀ ਫਰੈਂਕਫੋਰਟ ਰਹਿਣ ਲਈ ਆਏ ਉਸ ਸਮੇ ਗੁਰਦੂਆਰਾ ਸਾਹਿਬ ਫਰੈਂਕਫੋਰਟ ਰੇਲਵੇ ਸਟੇਸ਼ਨ ਦੇ ਨਜਦੀਕ ਹੁੰਦਾ ਸੀ।ਅਸੀ ਗੁਰਦੂਆਰੇ ਆਉਦੇ ਜਾਂਦੇ ਰਹੇ ਸਾਨੂ ਕਿਸੇ ਨੇ ਦਸ ਪਾਈ ਕਿ ਤੁਹਾਡੇ ਪਿੰਡਾ ਦੇ ਨੇੜੇ ਦਾ ਦਲਬੀਰ ਸਿੰਘ ਏਥੇ ਰਹਿੰਦਾ ਹੈ ਅਤੇ ਉਹ ਬੇਕਰੀ ਵਿਚ ਕੰਮ ਕਰਦਾ ਹੈ ਉਸ ਨਾਲ ਸੰਪਰਕ ਕਰੋ ਅਤੇ ਸਾਡੇ ਲਈ ਕੰਮ ਕਾਰ ਦੀ ਉਹ ਸ਼ਾਇਦ ਮਦਤ ਕਰ ਸਕੇ ਉਸ ਸਮੇ ਦਲਬੀਰ ਸਿੰਘ ਮੋਨੇ ਹੁੰਦੇ ਸਨ ਕਿਸੇ ਮਜਬੂਰੀ ਕਰਕੇ ਇਕ ਦਿਨ ਇਨਾ ਨਾਲ ਮੁਲਾਕਾਤ ਹੋ ਗਈ ਪੁਸ਼ਦੇ ਪਸ਼ੋਦੇ ਅਸੀ ਵਿਦੇਸ਼ਾ ਵਿਚ ਆਕੇ ਸੈਟ ਵੀ ਹੋ ਗਏਫਿਰ ਏਹ ਤਾਂ ਫਰੈਂਕਫੋਰਟ ਵਿਚ ਹੀ ਸਨ ਗਲਾਂ ਬਾਤਾਂ ਹੂੰਦੀਆ ਗਈਆ ਪਿਸ਼ੋਕੜ ਦੀਆਂ ਗਲਾ ਬਾਤਾ ਹੋਈਆ ਕਾਫੀ ਅਰਸੇ ਤੋ ਕੋਈ ਪਿੰਡ ਦਾ ਸਾਥੀ ਮਿਲਿਆ ਸੀ ਅੱਜ ਬੀ ਏਹ ਸਿਲ ਸਿਲਾ ਚਲ ਰਿਹਾ ਹੈ ਇਨਾ ਦੇ ਮਾਤਾ ਪਿਤਾ ਅਮਰਤਧਾਰੀ ਹਨ ਪਿਤਾ ਜੀ ਸੁਰਗਵਾਸ ਹੋ ਚੂਕੇ ਹਨ।
ਦਲਬੀਰ ਸਿੰਘ:- ਹੋਣੀ ਜਰਮਨੀ ਵਿਚ ਡਰਾਈ ਬਿਲਡਰ ਦੇ ਠੇਕੇ ਦਾਰ ਬੀ ਰਹੇ ਅਤੇ ਮੰਨੇ ਪਰਮਨੇ ਠੇਕੇ ਦਾਰਾਂ ਵਿਚ ਜਾਣੇ ਜਾਂਦੇ ਰਹੇ ਅਤੇ ਆਪਣੇ ਹਥੀਂ ਗੁਰੂ ਘਰ ਦੀ ਕਾਫੀ ਸੇਵਾ ਕੀਤੀ ਅਤੇ ਕਰਦੇ ਰਹਿੰਦੇ ਹਨ ਅਤੇ ਲੋਕਾਂ ਨੁੰ ਪਰੇਰ ਕੇ ਵੀ ਸੰਗਤਾਂ ਪਾਸੋ ਸੇਵਾ ਕਰੋਂਦੇ ਰਹਿੰਦੇ ਹਨ ਅਤੇ ਇਨਾ ਨੇ ਕਈ ਜਥੇਆ ਦੇ ਜਥੇ 32-32 ਸਿਘਾਂ ਦੇ ਜਥੇ ਜਿਨਾ ਨੂੰ ਇਮੀ ਗਰੇਸ਼ਨ ਫਰੈਂਕਫੋਰਟ ਏਅਰ ਪੋਰਟ ਤੋਂ ਸੁਡਾ ਕੇ ਲਿਆਦੇ ਜਿਨ ਨੂੰ ਜਰਮਨ ਗੋਰਮਿੰਟ ਡਿਪੋਰਟ ਕਰ ਰਹੀ ਸੀ ਉਨਾ ਦੇ ਵਕੀਲ ਆਪ ਕੀਤੇ ਅਤੇ ਆਪਣੀ ਜੇਬ ਵਿਚੋ ਸਾਰਾ ਖਰਚਾ ਕੀਤਾ ਅਤੇ ਬੋਹਤਿਆਂ ਨੂੰ ਜਰਮਨੀ ਵਿਚ ਸੈਟ ਕਰਵਾਇਆ ਅਤੇ ਕੰਮਾ ਤੇ ਲਵਾਇਆ ਏਥੇ ਹੀ ਬਸ ਨਹੀ ਬੋਹਤ ਸਾਰੇ ਨੋ ਜਵਾਨ ਜੋ ਜੇਲਾਂ ਵਿਚ ਬੰਦ ਸਨ ਜਿਨਾ ਦੀ ਸਟੇ ਖਤਮ ਹੋ ਚੂਕੀ ਸੀ ਉਨਾ ਨੂੰ ਜੇਲਾਂ ਚੋ ਬਾਹਰ ਘਡਵਾਇਆ ਮਾਸਕੋ ਚ ਰੂਲਦੇ ਫਿਰਦੇ ਪੰਜਾਬੀ ਨੋ ਜਵਾਨਾ ਜੋ ਜਤੀਮਾ ਵਾਲਾ ਜੀਵਨ ਬਿਤਾ ਰਹੇ ਸਨ ਉਨਾ ਨੂੰ ਆਪਣੇ ਕੋਲੋ ਪੈਸੇ ਖਰਚ ਕੇ ਜਰਮਨੀ ਵਾੜੇ ਅਤੇ ਸੈਟ ਕਰਵਾਏ ਅੱਜ ਉਨਾ ਵਿਚੋ ਕਈਆ ਨੇ ਆਪਣੀਆ ਟੈਕਸੀ ਕੰਪਨੀਆ ਵੀ ਖੌਲੀਆਂ ਹੋਈਆਂ ਹਨ।ਮਾਸਕੋ ਰਾਹੀਂ ਕੁਸ਼ ਐਹੋ ਜਹੇ ਵਿਅਕਤੀ ਵੀ ਜਰਮਨੀ ਪੋਹਚੇ ਜਿਨਾ ਦੇ ਹਥਾਂ ਪੈਰਾਂ ਨੂੰ ਬਰਫ ਲਗੀ ਹੋਈ ਸੀ ਅਤੇ ਡਾਕਟਰਾਂ ਨੇ ਜੂਬਾਵ ਦੇ ਦਿਤਾ ਸੀ ਇਲਾਜ ਕਰਨ ਤੋਂ ਅਤੇ ਆਖਿਆ ਸੀ ਕਿ ਗੁਟ ਅਤੇ ਗਿਟੇ ਕਟਣੇ ਪੈਣੇ ਹਨ ਉਨਾ ਦਾ ਇਲਾਜ ਪੰਜਾਬੀ ਡਾਕਟਰ ਜੋਗਿੰਦਰ ਸਿੰਘ ਪਾਸੋ ਕਰਵਾਇਆ ਡਾਕਟਰ ਜੋਗਿੰਦਰ ਸਿੰਘ ਸੁਆਨਿ ਫੋਰਟ ਰਹਿੰਦੇ ਸਨ ਫਰੈਂਕਫੋਰਟ ਤੋਂ ਢਾਈ ਤਿਨਸੋ ਕਿਲੋਮੀਟਰ ਹੈ ਹੌਤੇ ਵਿਚ ਤਿਨ ਵਾਰੀ ਲੈਕੇ ਜਾਣਾਂ ਅੱਜ ਬੀ ਉਹ ਵਿਅਕਤੀ ਤਾਏ ਕੁੱਕੜਪਿੰਡੀਏ ਤੇ ਬਹੁਤ ਮਾਣ ਕਰਦੇ ਹਨ।
ਦਲਬੀਰ ਸਿੰਘ:-ਨੇ ਗੁਰੂਘਰ ਖਰੀਦਣ ਲਈ ਆਪਣਾ ਮਕਾਨ ਗੈਹਿਣੇ ਰਖ ਕੇ ਬਾਂਰਾ ਲਖ ਮਾਰਕ ਦੀ ਗਰੰਟੀ ਵੀ ਦਿਤੀ ਹੋਈ ਹੈ ਜੋ ਹਜੇ ਅਮਡਰ ਬੌਂਡ ਹੈ ਇਨਾ ਵਾਰੇ ਹੋਰ ਜਾਣਕਾਰੀ ਇਥੋ ਦੇ ਸਾਥੀਆਂ ਨੇ ਦਿਤੀ ਕਿ ਏਹ ਗੁਰੂਘਰ ਦੇ ਪ੍ਰਧਾਨ ਵੀ ਰਹੇ ਅਤੇ ਲੋਕਾਂ ਵਿਚ ਕਾਫੀ ਹਰਮਨ ਪਿਆਰੇ ਅਤੇ ਲੋਕਾਂ ਦੀ ਬਹੁਤ ਮਦੱਦ ਕਰਦੇ ਰੰਹਿਦੇ ਹਨ,ਮਦਦ ਕਰਨਾ ਅਤੇ ਮਿਠਾ ਬੋਲਣਾਇਹਨਾ ਨੂੰ ਸਾਇਦ ਮਾਤਾ ਪਿਤਾ ਜੀ ਵਲੋਂ ਗੁੜਤੀ ਮਿਲੀ ਹੋਈ ਹੈ ਹੁਣ ਬੀ ਏਹੋ ਹੀ ਸੁਭਾਉ ਹੈ ਕੁੱਕੜ ਪਿੰਡ ਦੀ ਇਕ ਹੋਰ ਮਿਸਾਲ ਹੈ ਕੇਵਲ ਸਿੰਘ- ਕੇਵਲ ਸਿੰਘ ਐਂਡ/ ਸੰਨ ਇਹਨਾ ਨੇ ਵੀ ਗਰੀਬ ਅਤੇ ਆਪਣੇ ਪਿੰਡਾ ਤੋਂ ਇਲਾਵਾ ਹੋਰਨਾ ਨੂੰ ਵੀ ਇੰਗਲੈਡ ਤੋ ਇਲਾਵਾ ਹੋਰ ਦੇਸਾ ਵਿਚ ਵੀ ਭੇਜਿਆ ਕਈਆ ਤੋ ਤਾਂ ਪੈਸੇ ਵੀ ਅੱਧ ਪਚੱਧੇ ਹੀ ਲਏ ਅੱਜ ਇਸ ਪਿੰਡ ਵਿਚੋਂ ਬਹੁਤ ਸਾਰੇ ਪਰੀਵਾਰ ਬਦੇਸਾ ਵਿਚ ਕਹਿਣ ਦਾ ਭਾਵ ਕੁੱਕੜ ਪਿਡ ਦੇ ਹਰ ਘਰ ਦਾ ਆਦਮੀ ਬਦੇਸ ਵਿਚ ਬੈਠਾ ਹੈ ਪਿੰਡ ਬਹੁਤ ਬੜਾ ਹੇ ਇਸ ਪਿੰਡ ਦੇ ਲੋਕਾਂ ਦਾ ਦਿਲ ਵੀ ਬਹੁਤ ਬੜਾ ਹੈ ਦੂਕਾਨਾ ਸਕੂਲ ਹੋਸਪੀਟਲ ਮੈਡੀਕਲ ਸਟੋਰ ਆਦਿ ਹਨ ਨਾਲ ਹੀ ਚਿੱਟੀ ਵਈਂ ਲਗੰਦੀ ਹੈ ਵਿਸਾਖੀ ਵਾਲੇ ਦਿਨ ਇਥੇ ਲੋਕੀ ਇਸਨਾਨ ਕਰਕੇ ਗੁਰੂ ਨਾਮ ਜਪਦੇ ਹਨ।
ਦਲਬੀਰ ਸਿੰਘ:- ਜੀ ਨੇ ਇੰਡੀਅਨ ਏਅਰ ਫੋਰਸ ਵਿਚ ਭਰਤੀ ਹੋਕੇ ਛੇ ਸਾਲ ਭਾਰਤ ਮਾਤਾ ਦੀ ਸੇਵਾ ਕੀਤੀ ਸੇਵਾ ਦੀ ਧੁਨ ਦੇ ਪਕੇ ਇਥੇ ਆਕੇ ਵੀ ਇਹੋ ਲਗਨ ਰਹੀਜਦੋਂ ਅਸੀ ਇਨਾ ਨੂੰ ਮਿਲੇ ਤਾਂ ਇਨਾ ਪਾਸ ਚਾਰ ਕੁ ਕਮਰੇ ਦਾ ਘਰ ਸੀ ਕਈ ਪਰਿਵਾਰਾਂ ਨੁੰ ਘਰ ਵਿਚ ਰੱਖ ਕੇ ਸੈਟ ਹੋਣ ਤਕ ਲੰਗਰ ਪਾਣੀ ਦੀ ਸੇਵਾ ਕਰਦੇ ਰਹੇ ਕੋਈ ਪੈਸਾ ਤਕ ਨਹੀ ਲਿਆ ਇਹਨਾ ਦੀ ਧਰਮ ਪਤਨੀ ਬੀਬੀ ਹਰਭਜਨ ਕੋਰ ਜੀ ਨੇ ਭੀ ਪੂਰਾ ਸਹਿਯੋਗ ਦਿਤਾ ਕਦੀ ਮਥੇ ਵਟ ਨਹੀ ਪਾਇਆ ਕਾਫੀ ਮੇਹਨਤ ਮੁਸ਼ਕਤ ਕੀਤੀ ਦਲਬੀਰ ਸਿੰਘ ਅਕਾਸ਼ ਰੈਡੀਓ ਦੇ ਪਰਜੈਂਟਰ ਹੋਣ ਕਰਕੇ ਵੀ ਇਨਾ ਦਾ ਯੋਰਪ ਵਿਚ ਨਾਮ ਵੀ ਹੈ ਅਕਾਸ਼ ਰੈਡੀਓ ਤੋਂ ਅਤੇ ਗੁਰੂਘਰ ਤੋਕਈ ਵਾਰ ਆਪਣੀਆ ਲਿਖੀਆਂ ਕਵਿਤਾਵਾ ਰਾਹੀ ਲੋਕਾਂ ਨੂੰ ਸਿਖ ਧਰਮ ਦਾ ਪੈਗਾਮ ਘਰ ਘਰ ਪਹੁਚਾਉਣ ਦਾ ਉਪਰਾਲਾ ਕਰਦੇ ਰੰਹਿਦੇ ਹਨ।
ਆਕਾਸ਼ ਰੈਡੀਉ ਦੇ ਪ੍ਰਜੈਂਟਰ ਹੁੰਦੇ ਹੋਏ (ਔਫਨਬਾਕ-ਫਰੈਂਕਫੋਰਟ) ਵਿਖੇ ਕਮਲਹੀਰ ਅਤੇ ਮੋਹਣ ਵਾਰਸ ਐਂਡ ਪਾਰਟੀ ਅਤੇ ਵਿਜੇ ਸਾਂਪਲਾ ਚੇਅਰਮੈਨ ਪੰਜਾਬ ਖਾਦੀ ਬੋਰਡ ਰਾਹੀ ਲੋਕਾਂ ਵਿਚ ਹੂ ਬਹੁ ਪੇਸ਼ ਕੀਤਾ ਪੜੇ ਲਿਖੇ ਤੇ ਸੂਜਵਾਨ ਗੁਰਮੁਖ ਸਿਖ ਦਲਬੀਰ ਸਿੰਘ ਅਜ ਕਲ ਸ੍ਰੋਮਣੀ ਅਕਾਲੀ ਦਲ (ਬ) ਐਨ ਆਰ ਆਈ ਵਿੰਗ ਜਰਮਨੀ ਦੇ ਪ੍ਰਧਾਨ ਵਜੋਂ ਲੋਕਾਂ ਦੀ ਸੇਵਾ ਕਰ ਰਹੇ ਹਨ ਇਨਾ ਦੀਆਂ ਬੇਟੀਆਂ ਆਪੋ ਆਪਣੇ ਘਰੀ ਜਾ ਚੂਕੀਆਂ ਹਨ ਛੋਟਾ ਲੜਕਾ (ਰਮਨਦੀਪ ਸਿੰਘ ਰੋਮੀ) ਹਾਕੀ ਦਾ ਚੰਗਾ ਖਿਡਾਰੀ ਹੈ ਅਤੇ ਆਗਿਆਕਾਰੀ ਸਪੂਤਰ ਹੈ ਕੁਝ ਹੀ ਦਿੰਨ ਹੋਏ ਸਰਦਾਰ ਦਲਬੀਰ ਸਿੰਘ ਜੀ ਨੇ ਆਪਣਾ ਮੀਡੀਆਕੁੱਕੜਪਿੰਡ (ਇੰਟਰਨੈਟ ਅਕਬਾਰ) ਖੋਲ ਕੇ ਛੋਟੇ ਮੋਟੇ ਇੰਟਰ ਨੈਟਾ ਨੂੰ ਮਾਤ ਪਾ ਦਿਤੀ ਹੈ ਗੁਰੂ ਜੀ ਦੇ ਆਸਰੇ ਨਾਲ ਲੋਕਾਂ ਵਿਚ ਹਰਮਨ ਪਿਆਰਾ ਹੋ ਰਿਹਾ ਹੈ ਜਿੰਦਗੀ ਵਿਚ ਮੁਸੀਬਤਾਂ ਆਈਆ ਝਖੜ ਵੀ ਝੁਲੇ ਮਗਰ ਏਹ ਥਿੜਕੇ ਨਹੀ ਅਸੀ ਦੁਆ ਕਰਦੇ ਹਾ ਕਿ ਇਹਨਾ ਦਾ ਇੰਟਰਨੈਟ ਅਖਬਾਰ ਦਿਨ ਦੂਗਣੀ ਰਾਤ ਚੋਗਣੀ ਤਰਕੀ ਕਰੇ ਤਾਂ ਲੋਕੀ ਕਹਿਣ ਕਿ ਔਹ ਵੇਖੋ ਤਾਇਆ ਕੁੱਕੜਪਿੰਡੀਆ ਆ ਰਿਹਾ ਹੈ ।
                                    ਜੈ ਭਮਿ-ਜੈ ਭਾਰਤ
                          ਸੋਹਨ ਲਾਲ ਸਾਂਪਲਾ ਕੋਮੀ ਪ੍ਰਧਾਨ
                          à¨¡à¨¾ ਅਮਬੇਡਕਰ ਮਿਸਨ ਸੁਸਾਇਟੀ ਯੋਰਪ (ਜਰਮਨੀ)
Andre.str 44
                                                     63067-Offenbach

                                                       Germany