ਹੀਰੋ ਬਣਨ ਆਇਆ ਸੀ ਰਹਿਮਾਨ : ਮੀਰਾ
ਲਾਹੌਰ - ਹਿੰਦੀ ਫਿਲਮ 'ਨਜ਼ਰ' ਦੇ ਵਿੱਚ ਨਜ਼ਰ ਆਉਣ ਵਾਲੀ ਪਾਕਿਸਤਾਨੀ ਅਭਿਨੇਤਰੀ ਮੀਰਾ ਨੇ ਪ੍ਰਗਟਾਵਾ ਕੀਤਾ ਹੈ ਕਿ ਉਸਦਾ ਪਤੀ ਹੋਣ ਦਾ ਦਾਅਵਾ ਕਰਨ ਵਾਲਾ ਅਤੀਕੁਰ ਰਹਿਮਾਨ ਨਾਂਅ ਦਾ ਵਿਅਕਤੀ ਅਸਲ ਵਿੱਚ ਅਭਿਨੇਤਾ ਬਣਨ ਦੀ ਇੱਛਾ ਲੈਕੇ ਉਸਦੇ ਕੋਲ ਆਇਆ ਸੀ। ਹਿੰਦੀ ਫਿਲਮ 'ਨਜ਼ਰ' ਦੇ ਵਿੱਚ ਨਜ਼ਰ ਆਉਣ ਵਾਲੀ ਪਾਕਿਸਤਾਨੀ ਅਭਿਨੇਤਰੀ ਮੀਰਾ ਨੇ ਪ੍ਰਗਟਾਵਾ ਕੀਤਾ ਹੈ ਕਿ ਉਸਦਾ ਪਤੀ ਹੋਣ ਦਾ ਦਾਅਵਾ ਕਰਨ ਵਾਲਾ ਅਤੀਕੁਰ ਰਹਿਮਾਨ ਨਾਂਅ ਦਾ ਵਿਅਕਤੀ ਅਸਲ ਵਿੱਚ ਅਭਿਨੇਤਾ ਬਣਨ ਦੀ ਇੱਛਾ ਲੈਕੇ ਉਸਦੇ ਕੋਲ ਆਇਆ ਸੀ।

ਮੀਰਾ ਨੇ ਪਾਕਿਸਤਾਨ ਦੇ ਟੈਲੀਵਿਜ਼ਨ ਚੈਨਲ ਜਿਓ ਨਿਊਜ਼ ਨੂੰ ਦਿੱਤੀ ਇੱਕ ਮੁਲਾਕਾਤ ਵਿੱਚ ਕਿਹਾ ਕਿ ਉਹਨਾਂ ਨੇ ਇੱਕ ਪ੍ਰੋਡਕਸ਼ਨ ਹਾਊਸ ਸਥਾਪਿਤ ਕੀਤਾ ਹੈ, ਜਿਸਦੇ ਰਾਹੀਂ ਉਹ ਨਵੇਂ ਕਲਾਕਾਰਾਂ ਨੂੰ ਮੌਕਾ ਦਿੰਦੀ ਹੈ।

ਉਹਨਾਂ ਨੇ ਕਿਹਾ ਕਿ ਇਸ ਦੌਰਾਨ ਇੱਕ ਦਿਨ ਅਤੀਕੁਰ ਰਹਿਮਾਨ ਅਭਿਨੇਤਾ ਬਣਨ ਦੀ ਇੱਛਾ ਲੈਕੇ ਉਹਨਾਂ ਦੇ ਕੋਲ ਆਇਆ। ਇਸ ਮੌਕੇ ਉੱਤੇ ਉਹਨਾਂ ਦੇ ਨਾਲ ਫੋਟੋ ਸ਼ੈਸਨ ਕੀਤਾ ਗਿਆ, ਜਿਸਦਾ ਉਹ ਗਲਤ ਫਾਇਦਾ ਚੁੱਕ ਰਿਹਾ ਹੈ।