ਨਾਟੋ ਦੇ ਤੇਲ ਟੈਂਕਰਾਂ 'ਤੇ ਹਮਲਾ
ਇਸਲਾਮਾਬਾਦ - ਪਾਕਿਸਤਾਨ ਦੇ ਬਲੋਚਿਸਤਾਨ ਵਿਖੇ ਰਾਜਧਾਨੀ ਕਵੇਟਾ ਦੇ ਨੇੜੇ ਅਣਪਛਾਤੇ ਹਮਲਾਵਰਾਂ ਨੇ ਅਫ਼ਗਾਨਿਸਤਾਨ ਵਿੱਚ ਉੱਤਰ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਫੌਜਾਂ ਦੇ ਲਈ ਤੇਲ ਲੈਕੇ ਜਾ ਰਹੇ ਟੈਂਕਰਾਂ ਉੱਤੇ ਹਮਲਾ ਕਰਕੇ ਅੱਠ ਟੈਂਕਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪਾਕਿਸਤਾਨ ਦੇ ਬਲੋਚਿਸਤਾਨ ਵਿਖੇ ਰਾਜਧਾਨੀ ਕਵੇਟਾ ਦੇ ਨੇੜੇ ਅਣਪਛਾਤੇ ਹਮਲਾਵਰਾਂ ਨੇ ਅਫ਼ਗਾਨਿਸਤਾਨ ਵਿੱਚ ਉੱਤਰ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਫੌਜਾਂ ਦੇ ਲਈ ਤੇਲ ਲੈਕੇ ਜਾ ਰਹੇ ਟੈਂਕਰਾਂ ਉੱਤੇ ਹਮਲਾ ਕਰਕੇ ਅੱਠ ਟੈਂਕਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

ਕਵੇਟਾ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਤੇਲ ਟੈਂਕਰ ਅਫਗਾਨਿਸਤਾਨ ਵਿੱਚ ਨਾਟੋ ਸੈਨਿਕਾਂ ਨੂੰ ਤੇਲ ਸਪਲਾਈ ਕਰ ਰਹੇ ਸਨ।

ਉਹਨਾਂ ਨੇ ਦੱਸਿਆ ਕਿ ਕੱਲ੍ਹ ਸ਼ਾਮ ਜਦੋਂ ਇਹ ਟੈਂਕਰ ਅਖ਼ਤਰਾਬਾਦ ਇਲਾਕੇ ਤੋਂ ਗੁੱਜਰ ਰਹੇ ਸਨ, ਤਦੀ ਮੋਟਰ ਸਾਈਕਲ ਉੱਤੇ ਸਵਾਰ ਅਣਪਛਾਤੇ ਹਮਲਾਵਰਾਂ ਨੇ ਆਧੁਨਿਕ ਹਥਿਆਰਾਂ ਦੀ ਮਦਦ ਨਾਲ ਟੈਂਕਰਾਂ ਉੱਤੇ ਹਮਲਾ ਕੀਤਾ।

ਇਸ ਨਾਲ ਇੱਕ ਟੈਂਕਰ ਵਿੱਚ ਅੱਗ ਲੱਗ ਗਈ, ਜਿਸਨੇ ਬਾਅਦ ਵਿੱਚ ਹੋਰਨਾਂ ਟੈਂਕਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।