ਪਾਕਿ ਨੇ ਕੀਤਾ ਫ੍ਰਾਂਸੀਸੀ ਕੰਪਨੀ ਨਾਲ ਕਰਾਰ
ਲੰਦਨ - ਪਾਕਿਸਤਾਨ ਦਾ ਯੁੱਧ ਕਾਰਖਾਨਾ ਵਿਭਾਗ (ਪੀਓਐਫ) ਨੇ ਸੈਨਾ ਦੇ 122 ਮਿਲੀਮੀਟਰ ਰਾਕੇਟਾਂ ਦੀ ਸਮਰੱਥਾ 'ਚ ਇਜਾਫੇ ਲਈ ਫ੍ਰਾਂਸ ਦੀ ਇੱਕ ਕੰਪਨੀ ਦੇ ਨਾਲ ਸਮਝੌਤਾ ਕੀਤਾ ਹੈ। ਪਾਕਿਸਤਾਨ ਦਾ ਯੁੱਧ ਕਾਰਖਾਨਾ ਵਿਭਾਗ (ਪੀਓਐਫ) ਨੇ ਸੈਨਾ ਦੇ 122 ਮਿਲੀਮੀਟਰ ਰਾਕੇਟਾਂ ਦੀ ਸਮਰੱਥਾ 'ਚ ਇਜਾਫੇ ਲਈ ਫ੍ਰਾਂਸ ਦੀ ਇੱਕ ਕੰਪਨੀ ਦੇ ਨਾਲ ਸਮਝੌਤਾ ਕੀਤਾ ਹੈ।

ਪਾਕਿਸਤਾਨ ਦੇ ਰੱਖਿਆ ਉਤਪਾਦਨ ਮੰਤਰੀ ਅਬਦੁਲ ਕਯੂਮ ਖਾਨ ਜਟੋਈ ਦੀ ਮੌਜੂਦਗੀ 'ਚ ਪੀਓਐਫ਼ ਦੇ ਪ੍ਰਧਾਨ ਲੈਫ਼ਟੀਨੈਂਟ ਜਨਰਲ ਸ਼ੁਜਾਤ ਜਮੀਰ ਦਾਰ ਅਤੇ ਫ੍ਰਾਂਸੀਸੀ ਕੰਪਨੀ ਰੋਕਸੇਲ ਦੇ ਪ੍ਰਧਾਨ ਡੇਵਿਡ ਕਾਨਕਾਰਡ ਨੇ ਕੱਲ੍ਹ ਇੱਥੇ ਡਿਫੇਂਸ ਸਿਸਤਮਸ ਐਂਡ ਐਕੂਪਮੈਂਟ ਇੰਟਰਨੈਸ਼ਨਲ ਐਕਜ਼ੀਵਿਸ਼ਨ ਦੌਰਾਨ ਇਸ ਘਟਨਾ ਦੀ ਸਹਿਮਤੀ ਪੱਤਰ 'ਐਮ ਓਯੂ' 'ਤੇ ਦਸਤਖਤ ਕੀਤ।ਮੂਲ ਸਮਝੌਤੇ 'ਤੇ ਜਲਦ ਹੀ ਦਸਤਖਤ ਹੋਣ ਦੀ ਸੰਭਾਵਨਾ ਹੈ।

ਇਸ ਸਮਝੌਤੇ ਤਹਿਤ ਪਾਕਿਸਤਾਨੀ ਸੈਨਾ ਦੇ ਯੁੱਧ ਭੰਡਾਰ 'ਚ 122 ਮਿਲੀਮੀਟਰ ਦੇ ਰਾਕੇਟ ਦੀ ਮਾਰਕ ਸਮਰੱਥਾ 20 ਕਿਲੋਮੀਟਰ ਤੋਂ ਵਧਾਕੇ 40 ਕਿਲੋ ਮੀਟਰ ਤੋਂ ਜ਼ਿਆਦਾ ਕੀ ਜਾਣੀ ਹੈ।

ਰੋਕਸੇਲ ਦੇ ਸੂਤਰਾਂ ਅਨੁਸਾਰ ਪਾਕਿਸਤਾਨੀ ਰਾਕੇਟ ਰਸੀ ਤਕਨੀਕ ਤੋਂ ਨਿਰਮਿਤ ਹੈ ਅਤੇ ਇਹ ਤਕਨੀਕ ਹੁਣ ਪੁਰਾਣੀ ਅਤੇ ਪ੍ਰਚਲਨ ਤੋਂ ਬਾਹਰ ਹੋ ਗਈ ਹੈ,ਇਸ ਲਈ ਇਸ ਵਿੱਚ ਆਧੁਨਿਕ ਤਕਨੀਕੀ ਬਦਲਾਅ ਕੀਤੇ ਜਾਣ ਦੀ ਜਰੂਰਤ ਹ।ਕੰਪਨੀ ਸੂਤਰਾਂ ਮੁਤਾਬਕ ਆਧੁਨਿਕੀਕਰਨ ਬਾਅਦ ਇਹ ਰਾਕੇ ਨਾ ਸਿਰਫ਼ ਜ਼ਿਆਦਾ ਦੂਰੀ ਤੱਕ ਪ੍ਰਹਾਰ ਕਰ ਸਕਣਗੇ,ਬਲਕਿ ਇਹ ਹੋਰ ਘਾਤਕ ਹੋ ਜਾਣਗੇ।