ਧੀਆਂ ਦੀ ਉਡਾਰੀ
beti.jpgਉਡਾਰੀ ਤੂੰ ਪੰਜਾਬੋਂ ਲਾਈ ,ਲੰਡਨ ਸ਼ੈਹਿਰ ਦੇ ਵਿਚ ਆਈ,
ਮਾਂ ਤੜਫਦੀ ਮੂਹ ਦੇਖਣ ਨੂੰ,ਕਿਦਰ ਉਡੀ ਮੇਰੀ ਜਾਈ?

ਲੰਡਨ ਤੇ ਲਹੋਰ ਇਕੋ ਜਹੇ,ਦੋਨੋਂ ਕੁਕਰਮਾਂ ਵਾਲੇ ਸੈਹਿਰ,
ਧੀਆਂ ਦੀ ਉਡਾਰੀ ਚੰਗੀ,ਹੋਵੇ ਗਰਾਂ ਜਾਂ ਹੋਵੇ ਸ਼ੈਹਿਰ?

ਮੇਰੇ ਘਰ ਦੀਆਂ ਦੈਹਲੀਜਾਂ ਤੇ,ਚੀੜੀਆਂ ਧੀਆਂ ਟੈਹਕਦੀਆਂ ਸੀ,
ਹਰ ਨੁਕਰ ਵਿਚ ਉਨਾਂ ਦੀਆਂ,ਅੱਜ ਵੀ ਯਾਦਾ ਮਹਿਕਦੀਆਂ ਜੀ ?

ਖੂਜੇਂ ਖਰਲਾਂ ਦੀ ਸਫਾਈ,ਜਦੋਂ ਮੈ ਕਿਦਰੇ ਕਰਨ ਹਾਂ ਲਗਦਾਂ ,
ਗੂਡੀ ਪਟੋਲਾ ਧੀਅ ਦਾ  ਕੋਈ,ਮੇਰੇ ਹੱਥ ਆ ਹੈ ਲਗਦਾ ?

ਸੁਖੀ ਵਸਣ –ਤੇ ਖੂਸ਼ੀਆਂ ਮਾਨਣ,ਮੇਰੇ ਤੇ ਸ਼ਤਰੀ ਤਾਨਣ ਵਾਲੀਆਂੱ,
ਕਾਲਜ ਯੁਨੀਵਰਸਟੀ ਜਾਕੇ, ਵਿਦੇਆ ਦੇ ਦੀਪ ਜਗਾਵਣ ਵਾਲੀਆਂ?

ਬਾਪੂ ਦੀ ਡੰਗੋਰੀ ਬਣ ਕੇ,ਦੁਖ ਸੁਖ ਸੱਬ ਵੰਡੋਦੀਆਂ ਨੇ,
ਨਾਂ ਕੋਈ ਲੋਬ ਨਾਂ ਲਾਲਚ ਧੀਆਂ ਨੂੰ,ਏਹ ਸਿਰਫ ਫੁਲਕਾਰੀ ਚੋਹਦੀਆਂ ਨੇ?

(ਦਲਬੀਰ-ਕੁੱਕੜ ਪਿੰਡੀਆਂ)... This e-mail address is being protected from spam bots, you need JavaScript enabled to view it