(Kukar,pindia)

husn.jpgਤੂੰ ਵੀ ਕੀ ਕੀ ਖੇਡ ਰਚੋਨਾਂ , ਮਜਬੂਰ ਕਿਊ ਇਨਸਾਨ ਬਨੋਨਾਂ,   
ਕਲਬੂਤਾਂ ਵਿਚ ਜਾਂਨ ਤੂੰ ਪਾਕੇ, ਹੂਸਨ ਨੂੰ ਕਾਤੋਂ ਮੰਗਣ ਲੋਨਾਂ!   
ਨੈਣ ਨਕਸ਼ ਨੇ ਪਰੀਂਆਂ ਵਰਗੇ, ਜੋਬਨ ਡੁਲ –ਡੁਲ ਪੈਂਦਾਂ ਹੈ,
ਪੇਟ ਦੀ ਅਗਨੀਂ ਕਰਕੇ ਮੋਲਾ, ਸੱਬ ਕੁਜ ਝਲਣਾਂ ਪੈਂਦਾਂ ਹੈ !

ਮੰਗਤੇ ਨਹੀ ਹਾਂ ਅਸੀਂ , ਵਕਤ ਦੇ ਮਾਰੇ ਹਾਂ ?
ਕੁਦਰਤ ਦੇ  ਕਹਿਰ  ਕਰਕੇ ,ਅਸੀਂ ਹੱਥ ਪਸਾਰੇ ਆਂ?    
ਕਿਦਰੇ ਸੂਨਾਮੀ ਮਾਰੇ, ਕਿਦਰੇ  ਰੱਬ ਬਦਲ ਪਾੜ ਦਿਤਾ
ਕੋਟਾ ਸ਼ਹਰਿ ਗਰਕਿਆ ਸਾਡਾ,ਸਾਨੂੰ 
ਰੱਬ ਹੀ ਮਾਰ  ਦਿਤਾ
ਓ ਮਹਲਾਂ ਵਾਲਿਓ ਲੋਕੋ , ਦੋ ਟੂਕੜ ਹੀ ਦੇ ਜਾਵੋ,             
ਢਿਡ ਨੂੰ ਤਾਂ ਝੂਲਕਾ ਦੇਮਾਂ,  ਅਬਲਾ ਤੇ ਤਰਸ ਖਾਵੋ?                 

ਮ੍ਹੇਰਬਾਨ ਸੀ ਕਦੇ ਮੇਰੇ ਤੇ , ਅੋਹ ਨੀਲੀ ਸ਼ਤਰੀ ਵਾਲਾ,
ਸਗਲੀਆ ਛਣ ਛਣ ਸੀ ਕਰਦੀ,ਲਿਛਕਦਾ ਟਿਕਾ ਸੀ  ਮਥੇ ਵਾਲਾ!
ਗਲੇ ਦੇ ਰਾਣੀਹਾਰ ਤਵੀਤ ਜਿਨੇ ਵੀ,ਬਾਹਾਂ ਦਾ ਏਹ ਚੂੜਾ ਦਸੇ,
ਕਿਸੇ ਵਧੀਆਂ ਕਬੀਲੇ ਦੀ ਮੈ ਨਾਰ ਹਾਂ,ਮੇਰੇ ਚੇਹਰੇ ਦੀ ਲਾਲੀ ਦਸੇ!

(Kukar,pindia)25 mar 17