ਤੇਰੀ ਬੰਸਰੀ ਨਹੀਂ ਕ੍ਰਿਸ਼ਨਾ ਮੈਂ ਦੇਣੀ ।__(ਕੁੱਕੜ ਪਿੰਡੀਆ) __04 may 17

d_s_phixr.pngਤੇਰੀ ਬੰਸਰੀ ਨਹੀਂ ਕ੍ਰਿਸ਼ਨਾ ਮੈਂ ਦੇਣੀ
ਪਹਿਲਾਂ ਤੂੰ ਮੇਰੀ ਗੱਲ ਮੰਨ ਲੈ
ਕੀ ਮੀਰਾ ਮੇਰੇ ਨਾਲੋਂ ਵਧ ਸੋਹਣੀ
ਪਹਿਲਾਂ ਤੂੰ ਮੇਰੀ ਗੱਲ ਮੰਨ ਲੈ

ਰਾਤਾਂ ਦੀ ਨੀਂਦਰ ਮੇਰੀ ਉਡਾਈ ਤੂੰ
ਸੁਪਨੇ ਦੇ ਵਿੱਚ ਸੀਨੇ ਲਗਾਈ ਤੂੰ
ਮੁਹੱਬਤ ਕੀ ਬਾਤਾਂ ਨੇ ਧੜਕਣ ਬੜਾਈ
ਪਹਿਲਾਂ ਤੂੰ ਮੇਰੀ ਗੱਲ ਮੰਨ ਲੈ
ਤੇਰੀ ਬੰਸਰੀ ਨਹੀਂ ਕ੍ਰਿਸ਼ਨਾ ਮੈਂ ਦੇਣੀ ।

ਦਿਨ ਰਾਤ ਮੈਨੂੰ ਰਹਿਣਾ ਸਤੋਨਾਂ ਆਂ
ਹੋਠਾਂ ਦੀ ਲਾਲੀ ਮੇਰੀ ਉਡਾਨਾਂ ਆਂ
ਕਿਉਂ ਮਰੋੜੀ ਤੂੰ ਮੇਰੀ ਕਲਾਈ
ਪਹਿਲਾਂ ਤੂੰ ਮੇਰੀ ਗੱਲ ਮੰਨ ਲੈ
ਤੇਰੀ ਬੰਸਰੀ ਨਹੀਂ ਕ੍ਰਿਸ਼ਨਾ ਮੈਂ ਦੇਣੀ ।

ਗਵਾਲਣ ਮੈਂ ਤੇਰੀ ਕੰਨਈਆ ਕਹਾਵਾਂ
ਤੇਰੀ ਬੰਸਰੀ ਤੇ ਮੈਂ ਮਸਤ ਹੋ ਜਾਵਾਂ
ਸ਼ੁਦ ਬੁੱਧ ਨਾ ਰਹਿ ਮੈਨੂੰ ਮੇਰੀ
ਪਹਿਲਾਂ ਤੂੰ ਮੇਰੀ ਗੱਲ ਮੰਨ ਲੈ
ਤੇਰੀ ਬੰਸਰੀ ਨਹੀਂ ਕ੍ਰਿਸ਼ਨਾ ਮੈਂ ਦੇਣੀ ।

ਕ੍ਰਿਸ਼ਨਾ ਮੈਂ ਤੇਰੀ ਮੈਨੂੰ ਆਪਣੀ ਬਣਾ ਲੈ
ਪਿਆਰ ਨਾਲ ਆਪਣੇ ਤੂੰ ਸੀਨੇ ਲਗਾ ਲੈ
ਕਵਿਤਾ ' ਨੂੰ ਪੱਕੀ ਤੂੰ ਸਹੇਲੀ ਬਣਾ ਲੈ
ਪਹਿਲਾਂ ਤੂੰ ਮੇਰੀ ਗੱਲ ਮੰਨ ਲੈ
ਤੇਰੀ ਬੰਸਰੀ ਨਹੀਂ ਕ੍ਰਿਸ਼ਨਾ ਮੈਂ ਦੇਣੀ ।__(ਕੁੱਕੜ ਪਿੰਡੀਆ) __04 may 17